ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੀ ਸੰਨ 1971 ਦੇ ਯੁੱਧ ਦੌਰਾਨ ਲੜਾਕੂ ਜਹਾਜ਼ MIG21 ਦੀ ਅਹਿਮ ਭੂਮਿਕਾ ਰਹੀ ਹੈ। ਇਸ ਜਹਾਜ਼ ਨਾਲ ਦੁਸ਼ਮਣ ਨੂੰ ਗੋਡੇ ਟੇਕਣ ਉੱਤੇ ਮਜ਼ਬੂਰ ਕਰ ਦਿੱਤਾ ਸੀ। ਹੁਣ ਕੁੱਝ ਸਾਲਾਂ ਤੋਂ ਇਹ ਲੜਾਕੂ ਜਹਾਜ਼ ਕ੍ਰੈਸ਼ ਹੋ ਰਿਹਾ ਹੈ। ਅੱਜ ਸੋਮਵਾਰ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ MIG21 ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦੌਰਾਨ 4 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
MIG-21 ਦਾ ਕਰੈਸ਼ ਹੋਣ ਦੀਆਂ ਘਟਨਾਵਾਂ
ਏਅਰਫੋਰਸ ਦਾ MIG-21 ਜਹਾਜ਼ 60 ਸਾਲਾਂ ਵਿੱਚ 400 ਵਾਰ ਕ੍ਰੈਸ਼ ਹੋਇਆ। ਇਨ੍ਹਾਂ ਹਾਦਸਿਆਂ ਵਿੱਚ 200 ਦੇ ਕਰੀਬ ਸੈਨਿਕ ਸ਼ਹੀਦ ਹੋਏ ਸਨ, ਜਦੋਂ ਕਿ 60 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਇਸ ਜਹਾਜ਼ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
ਮਿਗ-21 ਨੂੰ ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲਾ ਲੜਾਕੂ ਜਹਾਜ਼ ਵੀ ਕਿਹਾ ਜਾਂਦਾ ਹੈ। 1963 ਵਿੱਚ ਭਾਰਤ ਨੂੰ ਰੂਸ ਤੋਂ ਪਹਿਲਾ ਸਿੰਗਲ ਇੰਜਣ ਮਿਗ-21 ਮਿਲਿਆ ਸੀ। ਉਦੋਂ ਤੋਂ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ ਇਸ ਲੜਾਕੂ ਜਹਾਜ਼ ਦੇ 874 ਰੂਪਾਂ ਨੂੰ ਸ਼ਾਮਲ ਕੀਤਾ ਗਿਆ ਹੈ।



