ਹੱਥਾਂ ਵਿਚ ਵਰਦੀ ਫੜ ਪੁਲਿਸ ਮੁਲਾਜ਼ਮ ਨੇ ਪੁਲਿਸ ਸਟੇਸ਼ਨ ਅੱਗੇ ਹੀ ਲਾਇਆ ਧਰਨਾ, ਜਾਣੋ ਪੂਰਾ ਮਾਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਹੱਥਾਂ ਵਿਚ ਪੁਲਿਸ ਦੀ ਵਰਦੀ ਫੜੀ ਆਪਣੀ ਪਤਨੀ ਨਾਲ ਬੈਠਿਆ ਇਹ ਬਜ਼ੁਰਗ ਕੋਈ ਹਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਰਿਟਾਇਰ ਮੁਲਾਜ਼ਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਹੱਥਾਂ ਵਿਚ ਪੁਲਿਸ ਦੀ ਵਰਦੀ ਫੜੀ ਆਪਣੀ ਪਤਨੀ ਨਾਲ ਬੈਠਿਆ ਇਹ ਬਜ਼ੁਰਗ ਕੋਈ ਹਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਰਿਟਾਇਰ ਮੁਲਾਜ਼ਮ ਹੈ ਜੋ ਕਿ ਆਪਣੇ ਹੀ ਵਿਭਾਗ ਦੁਆਰਾ ਇਨਸਾਫ਼ ਨਾ ਮਿਲਣ ਦੇ ਚਲਦਿਆਂ ਅਜਨਾਲਾ ਦੇ ਰਾਮਦਾਸ ਪੁਲਿਸ ਸਟੇਸ਼ਨ ਅੱਗੇ ਧਰਨੇ ਉੱਤੇ ਬੈਠਿਆ ਹੈ।

ਪੀੜਤ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਪੁਲਿਸ ਵਿਚੋਂ ਸਬ ਇੰਸਪੈਕਟਰ ਅਹੁਦੇ ਤੋਂ ਰਿਟਾਇਰ ਹੋਇਆ ਹੈ ਅਤੇ ਉਸ ਦੇ ਜੱਦੀ ਪਿੰਡ ਕਪਾਲਪੁਰ ਖੁਰਦ ਵਿਚ ਉਸ ਦੇ ਪੰਜ ਭਰਾਵਾਂ ਦੀ ਸਾਂਝੀ ਪੋਣੇ ਸੱਤ ਕਿੱਲੇ ਜ਼ਮੀਨ ਹੈ ਪਰ ਉਸ ਦੇ ਭਤੀਜਿਆਂ ਵੱਲੋਂ ਪੂਰੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਜਿਸ ਸਬੰਧ ਵਿਚ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

ਸੁਰਿੰਦਰ ਦਾ ਆਰੋਪ ਹੈ ਕਿ ‘’ਇਸ ਤੋਂ ਪਹਿਲਾਂ ਉਸ ਦੇ ਭਤੀਜਿਆਂ ਨੇ ਉਸ ਦਾ ਘਰ ਵੀ ਖੋਹ ਲਿਆ ਸੀ ਇੰਨਾ ਹੀ ਬਲਕਿ ਪਿਛਲੇ ਸਾਲ ਲਗਾਇਆ ਝੋਨਾ ਵੀ ਉਹ ਵੱਢ ਕੇ ਲੈ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਫਿਰ ਉਸ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੱਤੀਆ ਗਈਆ ਅਤੇ ਬਾਅਦ ਵਿਚ ਉਸ ਦੀ ਜ਼ਮੀਨ ਵਾਹ ਲਈ ਗਈ’’।

 

ਪੀੜਤ ਨੇ ਦੱਸਿਆ ਹੈ ਕਿ ਉਸ ਨੇ ਇਸ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉੱਲਟਾ ਉਸ ਨੂੰ ਥਾਣੇ ਦੇ ਐਸਐਚਓ ਨੇ ਦਬਕੇ ਮਾਰੇ ਹਨ। ਪੀੜਤ ਅਨੁਸਾਰ ਉਸ ਦੇ ਬੱਚੇ ਬਾਹਰ ਰਹਿੰਦੇ ਹਨ ਅਤੇ ਉਹ ਤੇ ਉਸਦੀ ਪਤਨੀ ਅੰਮ੍ਰਿਤਸਰ ਰਹਿੰਦੇ ਹਨ। ਸੁਰਿੰਦਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਹੋ ਕੇ ਉਸ ਦੀ ਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਅਤੇ ਫਿਰ ਬਾਕੀ ਜਨਤਾ ਦੀ ਕੀ ਹੋਵੇਗਾ।

ਉੱਧਰ ਦੂਜੇ ਪਾਸੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਸੁਰਿੰਦਰ ਸਿੰਘ ਦੀ ਦਰਖਾਸਤ ਉੱਤੇ ਜਮੀਨ ਦੇ ਝਗੜੇ ਸਬੰਧੀ ਦੋਵੇਂ ਪਾਰਟੀਆਂ ਨੂੰ ਬੁਲਾਇਆ ਗਿਆ ਸੀ ਪਰ ਸੁਰਿੰਦਰ ਸਿੰਘ ਨਹੀਂ ਆਏ ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਨੂੰ ਕਈ ਵਾਰ ਬੁਲਾਇਆ ਗਿਆ ਇਸ ਦੇ ਲਈ ਪਰਵਾਨੇ ਵੀ ਜਾਰੀ ਕੀਤੇ ਗਏ ਪਰ ਉਹ ਨਹੀਂ ਆਏ ਹਨ।

Leave a Reply

Your email address will not be published. Required fields are marked *