ਚੰਡੀਗੜ੍ਹ (ਇੰਟ.)- ਇਥੋਂ ਦੇ ਸੈਕਟਰ 28 ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਕਾਰਣ 3 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਟਰੱਕਾਂ ਵਿਚੋਂ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਮੱਧਿਆ ਮਾਰਗ ’ਤੇ ਸੈਕਟਰ-28 ਨਜ਼ਦੀਕ ਆਰਬੀਆਈ ਦੀ ਕਰੰਸੀ ਲੈ ਕੇ 3 ਟਰਾਲੇ ਜਾ ਰਹੇ ਸਨ ਅਤੇ ਇਸ ਦੌਰਾਨ 3 ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਸਣੇ ਤਿੰਨ ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਬੜੀ ਮੁਸ਼ੱਕਤ ਕਰ ਕੇ ਬਾਹਰ ਕੱਢਿਆ ਗਿਆ ਅਤੇ ਫਿਰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੰਜਾਬ ਵਿਚ ਮੁੜ ਮੰਡਰਾ ਰਿਹੈ ‘ਬਿਜਲੀ ਸੰਕਟ’ ਬੰਦ ਹੋਣ ਕੰਢੇ ਥਰਮਲ ਪਲਾਂਟ
ਇਨ੍ਹਾਂ ਵਿੱਚੋਂ ਮਹਿਲਾ ਪੁਲਿਸ ਮੁਲਾਜ਼ਮ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-26 ਅਤੇ 19 ਦੀ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਆਰਬੀਆਈ ਦੀ ਕਰੰਸੀ ਆਈ ਸੀ, ਜਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 5 ਟਰਾਲੇ ਰੇਲਵੇ ਸਟੇਸ਼ਨ ਤੋਂ ਸੈਕਟਰ-17 ਆਰਬੀਆਈ ਵਿੱਚ ਲੈ ਕੇ ਜਾ ਰਹੇ ਸਨ। ਜਦੋਂ ਟਰਾਲੇ ਮਧਿਆ ਮਾਰਗ ’ਤੇ ਸੈਕਟਰ-28 ਦੇ ਨਜ਼ਦੀਕ ਪਹੁੰਚੇ ਤਾਂ ਇਕ ਗੱਡੀ ਨੇ ਅੱਗੇ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਕਰੰਸੀ ਵਾਲੇ 3 ਟਰਾਲੇ ਆਪਸ ਵਿੱਚ ਭਿੜ ਗਏ। ਚੰਡੀਗੜ੍ਹ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

