ਨਵੀਂ ਦਿੱਲੀ- ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਸੋਸ਼ਲ ਮੀਡੀਆ ਉੱਤੇ ਸ਼ੁੱਕਰਵਾਰ ਨੂੰ ਅਲੱਗ ਹੀ ਮੂਡ ਵਿਚ ਨਜ਼ਰ ਆਏ। ਉਨ੍ਹਾਂ ਨੇ ਟਵਿੱਟਰ ਉੱਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦਾ ਇਕ ਟਵੀਟ ਬਹੁਤ ਸੁਰਖੀਆਂ ਵਿਚ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਇਕ ਯੂਜ਼ਰ ਨੂੰ ਰਿਪਲਾਈ ਦਿੱਤਾ ਹੈ।
Also Read: ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10
ਦਰਅਸਲ ਰਵੀ ਸ਼ਾਸਤਰੀ ਨੇ ਹੈਸ਼ ਟੈਗ #AskRavi ਦੇ ਨਾਲ ਇਕ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ਅੱਜ ਮੈਂ ਚੰਗੇ ਮੂਡ ਵਿਚ ਹਾਂ, ਮੈਨੂੰ ਕੁਝ ਵੀ ਪੁੱਛ ਸਕਦੇ ਹੋ। ਉਨ੍ਹਾਂ ਦੇ ਇਸ ਟਵੀਟ ਉੱਤੇ @bhayankarbatra ਨਾਂ ਦੇ ਇਕ ਯੂਜ਼ਰ ਨੇ ਕਮੈਂਟ ਕੀਤਾ। ਕਮੈਂਟ ਵਿਚ ਯੂਜ਼ਰ ਨੇ ਰਵੀ ਸ਼ਾਸਤਰੀ ਦੇ ਸਕੈੱਚ ਦੇ ਨਾਲ ਲਿਖਿਆ-ਸਰ 2 ਘੰਟੇ ਲਗਾ ਕੇ ਤੁਹਾਡਾ ਸਕੈੱਚ ਬਣਾਇਆ ਹੈ। ਕਿਰਪਾ ਕਰਕੇ ਰਿਪਲਾਈ ਦਿਓ।
Also Read: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ
ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਰਿਪਲਾਈ
ਯੂਜ਼ਰ ਦੇ ਇਸ ਕਮੈਂਟ ਉੱਤੇ ਰਵੀ ਸ਼ਾਸਤਰੀ ਨੇ ਰਿਪਲਾਈ ਦਿੰਦੇ ਹੋਏ ਲਿਖਿਆ-‘ਪਲੀਜ਼ ਮਿਟਾ ਦੇ ਯਾਰ’। ਦਰਅਸਲ ਸਕੈੱਚ ਦੇਖ ਦੇ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਤਸਵੀਰ ਕਿਸ ਦੀ ਹੈ। ਅਜਿਹੇ ਵਿਚ ਰਵੀ ਸ਼ਾਸਤਰੀ ਨੇ ਯੂਜ਼ਰ ਨੂੰ ਰਿਪਲਾਈ ਕਰਦੇ ਹੋਏ ਸਕੈੱਚ ਮਿਟਾ ਦੇਣ ਦੀ ਗੱਲ ਕਹੀ। ਹਾਲਾਂਕਿ ਦੇਖਦੇ ਹੀ ਦੇਖਦੇ ਸ਼ਾਸਤਰੀ ਦਾ ਇਕ ਰਿਪਲਾਈ ਵਾਇਰਲ ਹੋ ਗਿਆ ਤੇ ਸੈਂਕੜੇ ਯੂਜ਼ਰਸ ਨੇ ਇਸ ਉੱਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ।




