ਮੋਹਾਲੀ ‘ਚ ਵਾਪਰੀ ਸ਼ਰਮਨਾਕ ਹਰਕਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੋਹਾਲੀ ਤੋਂ ਇਕ ਸ਼ਰਮਨਾਕ ਹਰਕਤ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸ਼ਹਿਰ ਦੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਵਾਲਾਂ ਦੇ ਘੇਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੋਹਾਲੀ ਤੋਂ ਇਕ ਸ਼ਰਮਨਾਕ ਹਰਕਤ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਸ਼ਹਿਰ ਦੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜਾ ਕਰ ਦਿੱਤਾ ਹੈ। ਦੱਸ ਦਈਏ ਬੀਤੇ ਸ਼ੁਕਰਵਾਰ ਦੀ ਸ਼ਾਮ ਨੂੰ ਇਕ ਲੜਕੀ ਨੇ ਜਦੋਂ ਘਰ ਜਾਣ ਲਈ ਓਟੋ ਰਿਕਸ਼ਾ ਰੋਕਿਆ ਤਾਂ ਓਟੋ ਚਾਲਕ ਨੇ ਆਪਣੇ ਹੋਰ ਸਾਥੀਆਂ ਉਸ ਨੂੰ ਗਲਤ ਰਾਸਤੇ ‘ਤੇ ਲਿਜਾ ਕੇ ਉਸ ਦਾ ਸਮੂਹਿਕ ਬਲਾਤਕਾਰ ਕੀਤਾ।

Image result for Rape

ਇਸ ਰਹਕਤ ਤੋਂ ਬਾਅਦ ਪੁਲਿਸ਼ ਪ੍ਰਸ਼ਾਸਨ ਹਰਕਤ ‘ਚ ਦਿਖਾਈ ਦੇ ਰਹੀ ਹੈ। ਬਲਾਤਕਾਰ ਦੇ ਮਾਮਲੇ ‘ਚ ਡੀਜੀਪੀ ਦਿਨਕਰ ਗੁਪਤਾ ਨੇ ਮਹਿਲਾ ਜਾਂਚ ਟੀਮ ਦਾ ਗਠਨ ਕੀਤਾ ਹੈ। ਇਹ ਮਾਮਲਾ 7 ਜਨਵਰੀ 2020 ਦੀ ਸ਼ਾਮ ਦਾ ਹੈ ਜਿੱਥੇ ਦੋ ਨੌਜਵਾਨਾਂ ਵੱਲੋਂ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਹੋਇਆ ਸੀ। ਪੁਲਿਸ ਬੁਲਾਰੇ ਮੁਤਾਬਿਕ ਸਿੱਟ ਏ.ਐਸ.ਪੀ. ਮੁਹਾਲੀ ਸਿਟੀ-1 ਅਸ਼ਵਨੀ ਗੋਤਿਆਲ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ‘ਚ ਸਬ ਇੰਸਪੈਕਟਰ ਮੀਨੂ ਹੁੱਡਾ ਤੇ ਲੇਡੀ ਕਾਂਸਟੇਬਲ ਅਮਨਜੀਤ ਕੌਰ ਇਸ ਦੇ ਮੁਖ ਮੈਂਬਰ ਹਨ। ਏ.ਡੀ.ਜੀ.ਪੀ. ਔਰਤਾਂ ਤੇ ਬਾਲ ਮਾਮਲੇ ਗੁਰਪ੍ਰੀਤ ਦਿਓ ਨੂੰ ਇਸ ਜਾਂਚ ਦੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ ਲਈ ਕਿਹਾ ਹੈ।
Image result for DInkar Gupta

 

ਏਡੀਜੀਪੀ ਦਿਓ ਵੱਲੋਂ ਮਾਮਲੇ ਦੀ ਜਾਂਚ ਲਈ ਅੱਜ ਪੀੜਤਾ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਇਲਾਵਾ ਸਿੱਟ ਦੇ ਮੈਂਬਰਾਂ ਨਾਲ ਇਸ ਕੇਸ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਦਿਓ ਨੇ ਦੱਸਿਆ ਕਿ, ਪੀੜਤਾ ਨੇ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਸੀ। ਉਨ੍ਹਾਂ ਕਿਹਾ ਕਿ, ਦੋਸ਼ੀਆਂ ਦੀ ਛੇਤੀ ਹੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ 8 ਜਨਵਰੀ 2020 ਨੂੰ ਮੋਹਾਲੀ ਦੇ ਮਟੌਰ ਥਾਣੇ ‘ਚ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੀੜਤਾ ਪਿਛਲੇ ਇੱਕ ਸਾਲ ਤੋਂ ਸਥਾਨਕ ਕੰਪਨੀ ਲਈ ਹੋਮ ਕੇਅਰ ਅਟੈਂਡਟ ਵਜੋਂ ਕੰਮ ਕਰ ਰਹੀ ਸੀ, ਜੋ ਕਿ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ਉੱਤੇ ਨਰਸਿੰਗ ਸਹਾਇਤਾ ਪ੍ਰਦਾਨ ਕਰਦੀ ਹੁੰਦੀ ਸੀ।

Image result for Rape

 

ਉਹ 7 ਜਨਵਰੀ ਦੀ ਸ਼ਾਮ 8 ਵਜੇ ਤੋਂ 8 ਜਨਵਰੀ ਨੂੰ ਸਵੇਰ ਦੇ 8 ਵਜੇ ਤੱਕ ਚੰਡੀਗੜ੍ਹ ਵਿੱਚ ਇਕ ਮਰੀਜ਼ ਦੇ ਘਰ ਨਾਈਟ ਕਾਲ ਉੱਤੇ ਸੀ। 7 ਜਨਵਰੀ ਦੀ ਸ਼ਾਮ 7 ਵਜੇ ਦੇ ਕਰੀਬ ਉਸ ਨੇ ਮੋਹਾਲੀ ਸਥਿਤ ਆਪਣੀ ਰਿਹਾਇਸ਼ ਤੋਂ ਚੰਡੀਗੜ੍ਹ ਲਈ ਆਟੋ ਲਿਆ। ਆਟੋ ਡਰਾਈਵਰ ਤੇ ਉਸ ਦੇ ਇਕ ਸਾਥੀ ਨੇ ਉਸ ਨੂੰ ਵਾਈਪੀਐਸ ਚੌਕ ਮੋਹਾਲੀ ਨੇੜੇ ਇਕ ਸੁੰਨਸਾਨ ਥਾਂ ਉੱਤੇ ਲੈ ਗਏ ਅਤੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *