ਮਮਤਾ ਬੈਨਰਜੀ ਨਾਲ ਰਾਕੇਸ਼ ਟਿਕੈਤ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ (ਇੰਟ.)-ਭਾਰਤੀ ਕਿਸਾਨ ਯੂਨੀਅਨ (BKU) ਦੇ ਨੇਤਾ ਰਾਕੇਸ਼ ਟਿਕੈਤ (Rakesh Tikait)ਨੇ ਬੁੱਧਵਾਰ ਨੂੰ ਕੋਲਕਾਤਾ (Calcutta)ਦੇ ਸਕੱਤਰੇਤ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ…

ਨਵੀਂ ਦਿੱਲੀ (ਇੰਟ.)-ਭਾਰਤੀ ਕਿਸਾਨ ਯੂਨੀਅਨ (BKU) ਦੇ ਨੇਤਾ ਰਾਕੇਸ਼ ਟਿਕੈਤ (Rakesh Tikait)ਨੇ ਬੁੱਧਵਾਰ ਨੂੰ ਕੋਲਕਾਤਾ (Calcutta)ਦੇ ਸਕੱਤਰੇਤ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM Mamta Banarjee)ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਿੱਚ ਮੀਟਿੰਗਾਂ ਕੀਤੀਆਂ ਸੀ। ਰਾਕੇਸ਼ ਟਿਕੈਤ ਨਾਲ ਮੁਲਾਕਾਤ ਤੋਂ ਪਹਿਲਾਂ ਬੀਕੇਯੂ ਦੇ ਜਨਰਲ ਸੱਕਤਰ ਯੁੱਧਵੀਰ ਸਿੰਘ ਨੇ ਕਿਹਾ, “ਅਸੀਂ ਮਮਤਾ ਬੈਨਰਜੀ ਨੂੰ ਚੋਣ ਜਿੱਤਣ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਲਈ ਸਹੀ ਐਮਐਸਪੀ ਪਾਉਣ ਦੇ ਕਦਮ ਲਈ ਉਨ੍ਹਾਂ ਦਾ ਸਮਰਥਨ ਲੈਣਾ ਚਾਹਾਂਗੇ।

Farmer Leaders Rakesh Tikait And Yudhvir Singh To Meet Mamata Banerjee To  Elicit Support For Stir

ਮਾਨਸੂਨ ਨੇ ਫੜਿਆ ਜ਼ੋਰ, ਪਹਿਲੀ ਬਾਰਸ਼ ਵਿਚ ਮੁੰਬਈ ਦੀ ਰੁਕ ਗਈ ਰਫ਼ਤਾਰ

“ਯੁੱਧਵੀਰ ਸਿੰਘ ਨੇ ਕਿਹਾ ਕਿ ਉਹ ਬੈਨਰਜੀ ਤੋਂ ਪੱਛਮੀ ਬੰਗਾਲ ਵਿਚ ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਲਈ ਐਮਐਸਪੀ ਤੈਅ ਕਰਨ ਦੀ ਮੰਗ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਹੋਰ ਥਾਂਵਾਂ ‘ਤੇ “ਮਾਡਲ ਵਾਂਗ ਕੰਮ ਕਰੇਗਾ।”ਦੱਸਣਯੋਗ ਹੈ ਕਿ ਟਿਕੈਤ ਨੇ ਬੰਗਾਲ ਚੋਣਾਂ ਵਿੱਚ ਮਮਤਾ ਬੈਨਰਜੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ।ਰਾਕੇਸ਼ ਟਿਕੈਤ ਚੋਣ ਪ੍ਰਚਾਰ ਲਈ ਨੰਦੀਗ੍ਰਾਮ ਗਏ ਸਨ। ਚੋਣ ਪ੍ਰਚਾਰ ਦੌਰਾਨ ਟਿਕੈਤ ਨੇ ਸਥਾਨਕ ਲੋਕਾਂ ਨੂੰ ਟੀਐਮਸੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਸੀ।

Kolkata | Bharatiya Kisan Union leader Rakesh Tikait meets West Bengal CM Mamata Banerjee on issues related to agriculture and local farmers pic.twitter.com/BOedBFN1hp

ਇਹ ਵੀ ਪੜੋ : ਦਿੱਲੀ-ਪਟਿਆਲਾ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ

ਹਾਲਾਂਕਿ ਮਮਤਾ ਇਸ ਸੀਟ ਤੋਂ ਚੋਣ ਹਾਰ ਗਈ ਸੀ। ਰਾਕੇਸ਼ ਟਿਕੈਤ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਅੰਦੋਲਨਕਾਰੀਆਂ ਦੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਵੱਖ-ਵੱਖ ਕਿਸਾਨ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਡੀਆਂ ਕੰਪਨੀਆਂ ਲਈ ਰਾਹ ਖੋਲ੍ਹ ਰਹੀ ਹੈ ਜੋ ਕਿ ਕਿਸਾਨਾਂ ਲਈ ਬਹੁਤ ਗਲਤ ਹੋਵੇਗਾ। ਪਿਛਲੇ ਸਾਲ ਨਵੰਬਰ ਤੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨਾਲ ਰਾਕੇਸ਼ ਟਿਕੈਤ ਕੌਮੀ ਰਾਜਧਾਨੀ ਨੇੜੇ ਡੇਰਾ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਮਮਤਾ ਬੈਨਰਜੀ ਨੇ ਵੀ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਸ਼ੁਰੂ ਤੋਂ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਦੀ ਪਾਰਟੀ ਦੇ ਕਈ ਆਗੂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਦਿੱਲੀ ਵੀ ਆਏ ਸਨ।

Leave a Reply

Your email address will not be published. Required fields are marked *