ਨਵੀਂ ਦਿੱਲੀ- ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਸਾਰੇ ਲੋਕ ਪ੍ਰਾਰਥਨਾ ਕਰ ਰਹੇ ਹਨ। ਰਾਜੂ ਸ਼੍ਰੀਵਾਸਤਵ ਪਿਛਲ਼ੇ 9 ਦਿਨਾਂ ਵਿਚ ਏਮਸ ਵਿਚ ਭਰਤੀ ਹਨ। ਵੀਰਵਾਰ ਦੀ ਰਾਤ ਰਾਜੂ ਸ਼੍ਰੀਵਾਸਤਵ ਨੂੰ ਨਿਊਰੋ ਕਾਰਡੀਓਲਾਜੀ ਸਾਇੰਸ ਦੇ ਆਈ.ਸੀ.ਯੂ. ਵਿਚ ਦਾਖਲ ਕੀਤਾ ਗਿਆ। ਰਿਪੋਰਟਸ ਮੁਤਾਬਕ ਰਾਜੂ ਸ਼੍ਰੀਵਾਸਤਵ ਦਾ ਬ੍ਰੇਨ ਡੈੱਡ ਹੈ। ਉਹ ਰਿਸਪਾਂਸ ਨਹੀਂ ਕਰ ਰਹੇ ਹਨ। ਹੁਣ ਰਾਜੂ ਸ਼੍ਰੀਵਾਸਤਵ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਨੇ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਹੈ।
ਰਾਜੂ ਸ਼੍ਰੀਵਾਸਤਵ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਵਲੋਂ ਰਾਜੂ ਦੇ ਮੁੱਖ ਸਲਾਹਕਾਰ ਅਜੀਤ ਸਿਨਹਾ ਨੇ ਦਾਅਵਾ ਕੀਤਾ ਹੈ ਕਿ ਕੱਲ੍ਹ ਦੇ ਮੁਕਾਬਲੇ ਅੱਜ ਰਾਜੂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਸਭ ਨੂੰ ਬੇਨਤੀ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਉਹ ਠੀਕ ਹੋ ਜਾਣ। ਦਿੱਲੀ ‘ਚ ਦਾਖਲ ਰਾਜੂ ਸ਼੍ਰੀਵਾਸਤਵ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਰਾਜੂ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਲਈ ਰਾਹਤ ਦੀ ਸੂਚਨਾ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੀਤੇ ਦਿਨ ਰਾਜੂ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ, ਹੁਣ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ ਹੈ। ਰਾਜੂ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਨੇ ਖੁਦ ਦਿੱਲੀ ਤੋਂ ਫੋਨ ਕਰਕੇ ਰਾਜੂ ਦੇ ਮੁੱਖ ਸਲਾਹਕਾਰ ਅਜੀਤ ਸਿਨ੍ਹਾ ਨੂੰ ਇਹ ਜਾਣਕਾਰੀ ਦਿੱਤੀ। ਅਜੀਤ ਸਿਨਹਾ ਦਾ ਕਹਿਣਾ ਹੈ ਕਿ ਸ਼ਿਖਾ ਭਾਬੀ ਨੇ ਮੈਨੂੰ ਦੱਸੀ ਹੈ ਕਿ ਡਾਕਟਰਾਂ ਨੇ ਦੁਬਾਰਾ ਚੈੱਕਅੱਪ ਕਰਕੇ ਜਾਣਕਾਰੀ ਦਿੱਤੀ ਹੈ। ਕੱਲ੍ਹ ਦੇ ਮੁਕਾਬਲੇ ਰਾਜੂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਹੁਣ ਅਸੀਂ ਸਾਰਿਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਉਹ ਰਾਜੂ ਦੀ ਸਿਹਤ ਵਿਚ ਸੁਧਾਰ ਕਰਕੇ ਉਨ੍ਹਾਂ ਨੂੰ ਠੀਕ ਕਰਨ।
ਰਾਜੂ ਸ਼੍ਰੀਵਾਸਤਵ ਦੇ ਦੋਸਤ ਅਸ਼ੋਕ ਮਿਸ਼ਰਾ ਅਤੇ ਮੈਨੇਜਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਸਾਰੀਆਂ ਅਫਵਾਹਾਂ ਉੱਡ ਰਹੀਆਂ ਹਨ ਅਤੇ ਮੀਡੀਆ ‘ਚ ਜੋ ਖਬਰਾਂ ਆ ਰਹੀਆਂ ਹਨ, ਉਹ ਸਾਰੇ ਪਰਿਵਾਰ ਨੂੰ ਦੁਖੀ ਕਰ ਰਹੀਆਂ ਹਨ। ਅਸ਼ੋਕ ਮਿਸ਼ਰਾ ਨੇ ਦੱਸਿਆ ਕਿ ਡਾਕਟਰ ਰਾਜੂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਡਾਕਟਰ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖ ਰਹੇ ਹਨ। ਡਾਕਟਰਾਂ ਨੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਹੈ। ਨਾ ਹੀ ਕੋਈ ਬੁਰੀ ਖ਼ਬਰ ਹੈ। ਰਾਜੂ ਦੀ ਮੌਤ ਦੀ ਖ਼ਬਰ ਕਈ ਚੈਨਲਾਂ ਅਤੇ ਮੀਡੀਆ ਵਿੱਚ ਫੈਲ ਗਈ, ਇਸ ਨਾਲ ਭਰਜਾਈ ਨੂੰ ਬਹੁਤ ਦੁੱਖ ਹੋਇਆ। ਉਹ ਰੋ ਰਹੀ ਸੀ। ਬੱਚੇ ਛੋਟੀ ਉਮਰ ਦੇ ਹਨ, ਰੋ ਰਹੇ ਹਨ। ਬੱਚੇ ਕਹਿ ਰਹੇ ਹਨ ਕਿ ਪਿਤਾ ਸਾਡੇ ਸਾਹਮਣੇ ਹਨ ਅਤੇ ਉਨ੍ਹਾਂ ਬਾਰੇ ਅਜਿਹੀਆਂ ਖ਼ਬਰਾਂ ਚੱਲ ਰਹੀਆਂ ਹਨ। ਉਹ ਲੋਕ ਬਹੁਤ ਪਰੇਸ਼ਾਨ ਹਨ।
ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਰਾਜੂ ਸ਼੍ਰੀਵਾਸਤਵ ਦੇ ਜਲਦੀ ਠੀਕ ਹੋਣ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਖਬਰਾਂ ਸਨ ਕਿ ਰਾਜੂ ਸ਼੍ਰੀਵਾਸਤਵ ਦਾ ਦਿਮਾਗ ਡੈੱਡ ਸਟੇਜ ‘ਤੇ ਪਹੁੰਚ ਗਿਆ ਹੈ। ਦਵਾਈਆਂ ਅਤੇ ਟੀਕਿਆਂ ਕਾਰਨ ਉਸ ਦਾ ਦਿਮਾਗ ਸੁੱਜ ਗਿਆ ਹੈ। ਕਾਮੇਡੀਅਨ ਦੇ ਮੈਨੇਜਰ ਰਾਜੇਸ਼ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਜੂ ਦੇ ਸਾਰੇ ਅੰਗ ਠੀਕ ਕੰਮ ਕਰ ਰਹੇ ਹਨ। ਸਾਰੀਆਂ ਚੀਜ਼ਾਂ ਸਥਿਰ ਹਨ। ਚੀਜ਼ਾਂ ਸਕਾਰਾਤਮਕਤਾ ਵੱਲ ਵਧੀਆਂ ਹਨ। ਕੱਲ੍ਹ ਉਸ ਦੀ ਹਾਲਤ ਬਹੁਤ ਹੀ ਚਿੰਤਾਜਨਕ ਸੀ। ਪਹਿਲਾਂ ਦਿਮਾਗ ਵਿੱਚ ਸੋਜ ਹੁੰਦੀ ਸੀ, ਹੁਣ ਨਹੀਂ ਹੈ। ਉਹ ਸੇਮੀ ਕੋਮਾ ਦੀ ਹਾਲਤ ਵਿੱਚ ਹਨ। ਉਨ੍ਹਾਂ ਦੇ ਸਾਰੇ ਅੰਗ ਚੱਲ ਰਹੇ ਹਨ। ਉਹ ਬਿਲਕੁਲ ਠੀਕ ਹਨ। ਆਉਣ ਵਾਲੇ ਸਮੇਂ ਵਿੱਚ ਠੀਕ ਹੋਣ ਦੀ ਸੰਭਾਵਨਾ ਹੈ।
ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿਚ ਸੁਧਾਰ, ਪਤਨੀ ਨੇ ਦੱਸਿਆ ਸਿਹਤ ਦਾ ਹਾਲ
ਨਵੀਂ ਦਿੱਲੀ- ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਸਾਰੇ ਲੋਕ ਪ੍ਰਾਰਥਨਾ ਕਰ ਰਹੇ ਹਨ। ਰਾਜੂ ਸ਼੍ਰੀਵਾਸਤਵ ਪਿਛਲ਼ੇ 9 ਦਿਨਾਂ ਵਿਚ ਏਮਸ ਵਿਚ ਭਰਤੀ…
