ਪੰਜਾਬ ‘ਚ 3 ਦਿਨ ਦੇ ਲਈ ਯੈਲੋ ਅਲਰਟ, ਸੋਮਵਾਰ ਤੋਂ ਕਈ ਸ਼ਹਿਰਾਂ ‘ਚ ਮੀਂਹ ਦੇ ਆਸਾਰ

ਚੰਡੀਗੜ੍ਹ- ਮਾਨਸੂਨ ਜਾਂਦੇ ਹੋਏ ਹਿਮਾਚਲ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਉੱਤੇ ਕਾਫੀ ਤਬਾਹੀ ਮਚਾ ਰਿਹਾ ਹੈ। ਡੈਮ ਪਾਣੀ ਨਾਲ ਪੂਰੇ ਭਰੇ ਹੋਏ ਹਨ। ਅੱਜ ਪੋਂਗ…

ਚੰਡੀਗੜ੍ਹ- ਮਾਨਸੂਨ ਜਾਂਦੇ ਹੋਏ ਹਿਮਾਚਲ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਉੱਤੇ ਕਾਫੀ ਤਬਾਹੀ ਮਚਾ ਰਿਹਾ ਹੈ। ਡੈਮ ਪਾਣੀ ਨਾਲ ਪੂਰੇ ਭਰੇ ਹੋਏ ਹਨ। ਅੱਜ ਪੋਂਗ ਡੈਮ ਤੋਂ ਪਾਣੀ ਛੱਡਣ ਦੀ ਚਿਤਾਵਨੀ ਜਾਰੀ ਹੋ ਚੁੱਕੀ ਹੈ ਪਰ ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਗਰਮੀ ਤੇ ਹੁੰਮਸ ਵਧ ਰਹੀ ਹੈ। ਸੋਮਵਾਰ ਤੋਂ ਇਸ ਤੋਂ ਰਾਹਤ ਮਿਲਣ ਦੇ ਆਸਾਰ ਹਨ।

ਮੌਸਮ ਵਿਭਾਗ ਅਨੁਸਾਰ ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿਚ ਮੀਂਹ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਵੀ ਚੱਲ ਸਕਦੀਆਂ ਹਨ ਪਰ ਐਤਵਾਰ ਨੂੰ ਗਰਮੀ ਰਹੇਗੀ।

ਅੱਜ ਕੁਝ ਖੇਤਰਾਂ ਵਿਚ ਬੱਦਲ ਛਾਏ ਰਹਿਣਗੇ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਆਲਮ ਇਹ ਹੈ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ।

ਮਾਲਵੇ ‘ਚ ਛਾ ਸਕਦੇ ਹਨ ਬੱਦਲ
ਮੌਸਮ ਵਿਭਾਗ ਅਨੁਸਾਰ ਅੱਜ ਮਾਝੇ ਅਤੇ ਦੁਆਬੇ ਵਿਚ ਮੀਂਹ ਦੀ ਬਹੁਤ ਘੱਟ ਸੰਭਾਵਨਾ ਹੈ। ਖਿੰਡੇ ਹੋਏ ਬੱਦਲ ਹੋਣਗੇ। ਜੇਕਰ ਮੀਂਹ ਪੈਂਦਾ ਹੈ ਤਾਂ ਉਹ ਵੀ ਪਾਕੇਟ ਰੇਨ ਤੱਕ ਹੀ ਸੀਮਤ ਹੋ ਜਾਵੇਗਾ। ਦੂਜੇ ਪਾਸੇ ਮਾਲਵੇ ਵਿਚ ਅੱਜ ਮੀਂਹ ਪੈਣ ਦੇ ਆਸਾਰ ਹਨ।

ਬਿਆਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਚੇਤਾਵਨੀ ਜਾਰੀ
ਹਿਮਾਚਲ ‘ਚ ਅੱਜ ਵੀ ਚੰਗੀ ਬਾਰਿਸ਼ ਦਾ ਅਲਰਟ ਜਾਰੀ ਹੈ, ਜਿਸ ਕਾਰਨ ਉੱਥੇ ਨਦੀਆਂ ਉਫਾਨ ‘ਤੇ ਹਨ। ਪੌਂਗ ਡੈਮ ‘ਚ ਪਾਣੀ ਦਾ ਪੱਧਰ 1372.33 ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਪੌਂਗ ਡੈਮ ਤੋਂ 422267 ਕਿਊਸਿਕ ਪਾਣੀ ਛੱਡਿਆ ਗਿਆ। ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਸ਼ਾਹ ਨਾਹਰ ਬੈਰਾਜ ਵਿੱਚ ਛੱਡਿਆ ਗਿਆ ਸੀ, ਜਿੱਥੋਂ ਪਾਣੀ ਅੱਗੇ ਬਿਆਸ ਦਰਿਆ ਵਿੱਚ ਦਾਖਲ ਹੋ ਗਿਆ ਹੈ। ਅਜਿਹੇ ‘ਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਵੀ ਕਿਹਾ ਗਿਆ ਹੈ।

Leave a Reply

Your email address will not be published. Required fields are marked *