ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸੀ ਨੇਤਾ ਰਾਜਾ ਵੜਿੰਗ ਆਪਣੇ ਦੁਆਰਾ ਦਿੱਤੇ ਬਿਆਨ ਚ ਹੁਣ ਫਸਦੇ ਹੋਏ ਨਜ਼ਰ ਆ ਰਹੇ ਹਨ ਜਿਸ ਕਾਰਨ ਹੁਣ ਉਹਨਾਂ ਨੇ ਆਪਣੇ ਦਿੱਤੇ ਗਏ ਬਿਆਨਾਂ ਦੇ ਸਫਾਈ ਦਿੱਤੀ ਹੈ। ਰਾਜਾ ਵੜਿੰਗ ਨੇ ਆਪਣੇ ਦਿੱਤੇ ਗਏ ਬਿਆਨ ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਮਕਸਦ ਪੰਜਾਬ ਸਰਕਾਰ ਨੂੰ ਭੰਡਣਾ ਨਹੀਂ ਸੀ।
ਮੈ ਪਿਛਲੀਆਂ ਸਰਕਾਰਾਂ ਦੀ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਬਿਲੇਗੌਰ ਹੈ ਕਿ ਰਾਜਾ ਵੜਿੰਗ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਸਾਫ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ਸਰਕਾਰ ਨਹੀਂ ਚਾਹੁੰਦੀ ਗਰੀਬ ਦਾ ਬੱਚਾ ਪੜ੍ਹੇ ਲਿਖੇ। ਜੇਕਰ ਉਹ ਪੜ੍ਹ ਲਿਖ ਗਿਆ ਤਾਂ ਉਹਨਾਂ ਨੇ ਲੀਡਰਾਂ ਨੂੰ ਨਹੀਂ ਪੁੱਛਣਾ ਹੈ। ਇਸ ਬਿਆਨ ਤੋਂ ਬਾਅਦ ਵੜਿੰਗ ਕਸੁਤੇ ਫਸ ਗਏ ਸਨ।

