ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–Ethiopia ਦੇ ਪ੍ਰਧਾਨ ਮੰਤਰੀ Abiy Ahmed Ali ਨੂੰ ਸ਼ੁੱਕਰਵਾਰ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਪ੍ਰਾਪਤੀ ਦੇ ਯਤਨਾਂ ਲਈ 2019 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।

ਨੋਬਲ ਕਮੇਟੀ ਨੇ ਟਵੀਟ ਕੀਤਾ, “ਇਥੋਪੀਆ ਦੇ ਪ੍ਰਧਾਨਮੰਤਰੀ ਅਬੀ ਅਹਿਮਦ ਅਲੀ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਯਤਨਾਂ ਅਤੇ ਖ਼ਾਸਕਰ ਗੁਆਂਢੀ ਏਰੀਟਰੀਆ ਨਾਲ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਉਸਦੀ ਨਿਰਣਾਇਕ ਪਹਿਲਕਦਮੀ ਲਈ ਇਸ ਸਾਲ ਦੇ ਨੋਬਲਪੀਸ ਪ੍ਰਾਈਜ਼ ਨਾਲ ਸਨਮਾਣਿਤ ਕੀਤਾ ਗਿਆ ਹੈ। ਨਾਰਵੇ ਦੀ ਨੋਬਲ ਕਮੇਟੀ (ਐਨ.ਐਨ.ਸੀ) ਨੇ ਕਿਹਾ ਕਿ ਇਸ ਸਾਲ ਦੇ Peace award ਲਈ Ahmad Ali ਨੂੰ ਚੁਣਨਾ Ethiopia ਅਤੇ ਪੂਰਬੀ ਅਤੇ ਉੱਤਰ ਪੂਰਬੀ ਅਫਰੀਕਾ ਦੇ ਇਲਾਕਿਆਂ ਵਿਚ ਮੇਲ-ਮਿਲਾਪ ਵੱਲ ਉਨ੍ਹਾਂ ਦੇ ਕੰਮ ਦੀ ਪਛਾਣ ਹੈ।
