ਫਗਵਾੜਾ ‘ਚ ਮੀਂਹ ਦਾ ਕਹਿਰ, ਡੇਅਰੀ ਦੀ ਛੱਤ ਡਿੱਗਣ ਨਾਲ ਮਾਲਕ ਸਣੇ 2 ਦੀ ਮੌਤ, 3 ਜ਼ਖ਼ਮੀ

ਫਗਵਾੜਾ : ਲਗਾਤਾਰ ਪੈ ਰਹੇ ਮੀਂਹ ਕਾਰਨ ਫਗਵਾੜਾ ‘ਚ ਸ਼ਨਿਚਰਵਾਰ ਦੀ ਰਾਤ ਇਕ ਡੇਅਰੀ ਦੀ ਛੱਤ ਡਿੱਗਣ ਨਾਲ 2 ਲੋਕਾਂ ਦੀ ਤੇ 2 ਮੱਝਾਂ ਦੀ…

ਫਗਵਾੜਾ : ਲਗਾਤਾਰ ਪੈ ਰਹੇ ਮੀਂਹ ਕਾਰਨ ਫਗਵਾੜਾ ‘ਚ ਸ਼ਨਿਚਰਵਾਰ ਦੀ ਰਾਤ ਇਕ ਡੇਅਰੀ ਦੀ ਛੱਤ ਡਿੱਗਣ ਨਾਲ 2 ਲੋਕਾਂ ਦੀ ਤੇ 2 ਮੱਝਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਫਗਵਾੜਾ ਦੇ ਮੁਹੱਲਾ ਪੀਪਾ ਰੰਗੀ ‘ਚ ਦੁੱਧ ਦੀ ਡੇਅਰੀ ਦੀ ਦੇਰ ਰਾਤ ਛੱਤ ਡਿਗ ਗਈ ਜਿਸ ਨਾਲ ਛੱਤ ਹੇਠਾਂ ਸੁੱਤੇ ਡੇਅਰੀ ਮਾਲਕ ਸਮੇਤ 2 ਵਿਕਤੀਆਂ ਦੀ ਮੌਤ ਹੋ ਗਈ ਤੇ 3 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ 2 ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Also Read : ਸੁਪਰੀਮ ਕੋਰਟ ਦੇ ਚਾਰ ਜੱਜ ਹੋਏ ਕੋਰੋਨਾ ਪਾਜ਼ੀਟਿਵ, ਰਜਿਸਟਰੀ ਦੇ 150 ਕਰਮਚਾਰੀ ਵੀ ਹੋਏ ਕੁਆਰੰਟੀਨ

ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਅਤੇ ਸਾਬਕਾ ਮੇਅਰ ਅਰੁਣ ਖੋਸਲਾ,ਅਤੇ ਥਾਣਾ ਸਿਟੀ ਦੇ ਐਸਐਚਓ ਜੋਗਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕਾਂ ਦੀ ਪਛਾਣ ਸੁਦਰਸ਼ਨ ਕੁਮਾਰ ਉਰਫ ਤੋਤਾ ਪੁੱਤਰ ਰਾਮ ਨਾਥ ਅਤੇ ਮਾਨ ਸਿੰਘ ਵਾਸੀ ਪੀਪਾ ਰੰਗੀ ਜਦਕਿ ਜ਼ਖ਼ਮੀਆਂ ਦੀ ਪਛਾਣ ਬਹਾਦੁਰ ਪੁੱਤਰ ਜਗਦੀਸ਼ ਅਤੇ ਕਿਸ਼ਨ ਪੁੱਤਰ ਬਲਿਸਟਰ ਵਜੋਂ ਹੋਈ ਹੈ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *