ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਉਣ ਦਾ ਮਹੀਨਾ ਚੜ੍ਹ ਗਿਆ ਹੈ ਜਿਸਦੇ ਚੱਲਦੇ ਪੰਜਾਬ ਦਾ ਹਰ ਸ਼ਹਿਰ ਚ ਮੀਂਹ ਨੇ ਆਪਣਾ ਕਹਿਰ ਢਾਹਿਆ ਹੋਇਆ ਹੈ।
ਪਰ ਇਸ ਮੀਂਹ ਦੇ ਕਾਰਨ ਕਿਸਾਨ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਨਾਲ ਹੀ ਭਾਰੀ ਮੀਂਹ ਨੇ ਪ੍ਰਸਾਸ਼ਨ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ।
ਥਾਂ ਥਾਂ ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਆਉਣ ਦੇ ਵੀ ਸੰਕੇਤ ਹਨ
ਉੱਥੇ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਕਾਰਨ ਇਲਾਕੇ ‘ਚ ਕਾਫੀ ਮਾੜਾ ਹਾਲ ਹੈ। ਇਹਨਾਂ ਹੀ ਨਹੀਂ ਕਈ ਕਿਸਾਨਾਂ ਦੀਆਂ ਕਈ ਹਜਾਰ ਏਕੜ ਫਸਲ ਪਾਣੀ ਚ ਰੁੜ ਗਈ ਹੈ। ਜਿਸ ਕਾਰਨ ਉਹ ਮੁਆਵਜੇ ਦੀ ਮੰਗ ਕਰ ਰਹੇ ਹਨ।




