ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਇਸ ਭਾਰੀ ਮੀਂਹ ਦੇ ਕਾਰਨ ਫਿਰਜ਼ੋਪੁਰ ‘ਚ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੀਂਹ ਦੇ ਚੱਲੇ ਰੇਵਲੇ ਅੰਡਰ ਬ੍ਰਿਜ਼ ਟੁੱਟ ਗਿਆ
ਜਿਸ ਕਾਰਨ ਰੇਲਵੇ ਅਧਿਕਾਰਿਆ ਨੇ ਮੁਸਤੈਦੀ ਦੇ ਨਾਲ ਮੌਕੇ ਤੇ ਸਾਰੀਆਂ ਟਰੇਨਾਂ ਨੂੰ ਰਸਤੇ ਚ ਰੋਕਿਆ। ਜਿਸ ਕਾਰਨ ਕਿਸੇ ਵੱਡੇ ਹਾਦਸਾ ਹੋਣ ਤੋਂ ਟੱਲਿਆ।
ਦਸ ਦਈਏ ਕਿ ਅੰਡਰ ਬ੍ਰਿਜ਼ ਦੇ ਟੁੱਟ ਜਾਣ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਰੂਟ ਤੇ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ।




