ਪੰਜਾਬ ਵਿਚ ਨਕਲੀ ਡੀਜ਼ਲ ਦੀ ਫੈਕਟਰੀ ‘ਤੇ ਛਾਪਾ, 4 ਗ੍ਰਿਫਤਾਰ

ਬਠਿੰਡਾ (ਇੰਟ.)- ਬਠਿੰਡਾ ਬਾਇਓਡੀਜ਼ਲ (Bathinda Biodiesel) ਵਿਚ ਕੈਮੀਕਲ (Chemical) ਮਿਲਾ ਕੇ ਨਕਲੀ ਡੀਜ਼ਲ (Diesel) ਬਣਾਉਣ ਵਾਲੀ ਫੈਕਟਰੀ (Factory) ਦਾ ਪਰਦਾਫਾਸ਼ ਹੋਇਆ ਹੈ। ਇਸ ਦੌਰਾਨ 4…

ਬਠਿੰਡਾ (ਇੰਟ.)- ਬਠਿੰਡਾ ਬਾਇਓਡੀਜ਼ਲ (Bathinda Biodiesel) ਵਿਚ ਕੈਮੀਕਲ (Chemical) ਮਿਲਾ ਕੇ ਨਕਲੀ ਡੀਜ਼ਲ (Diesel) ਬਣਾਉਣ ਵਾਲੀ ਫੈਕਟਰੀ (Factory) ਦਾ ਪਰਦਾਫਾਸ਼ ਹੋਇਆ ਹੈ। ਇਸ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਸਿਰਫ ਦੋ ਮਿੰਟ ਵਿਚ ਬਾਇਓ ਡੀਜ਼ਲ ਕੈਮੀਕਲ (Biodiesel Chemicals) ਮਿਲਾ ਕੇ ਨਕਲੀ ਡੀਜ਼ਲ ਤਿਆਰ ਕਰ ਦਿੰਦੇ ਸਨ। ਇਸ ‘ਤੇ ਪੰਜਾਬ ਅਤੇ ਰਾਜਸਥਾਨ (Rajasthan) ਅਤੇ ਰਾਜਸਥਾਨ ਵਿਚ ਵੇਚਦੇ ਸਨ। ਪੁਲਿਸ ਨੇ ਗਿਰੋਹ ਦੇ ਦੋਵੇਂ ਮਾਸਟਰ ਮਾਈਂਡ (Master Mind) ਸਮੇਤ ਕੁਲ 6 ਲੋਕਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੇ ਕੋਲੋਂ ਇਕ ਟ੍ਰਾਲਾ, ਇਕ ਟਰੱਕ ਅਤੇ 26 ਹਜ਼ਾਰ ਲਿਟਰ ਬੇਸ ਆਇਲ (ਬਾਇਓ ਡੀਜ਼ਲ) ਬਰਾਮਦ ਕੀਤਾ ਹੈ।

Petrol, diesel prices remain unchanged for 2nd straight day

Read this-ਮੀਂਹ ਤੋਂ ਬਾਅਦ ਰੋਪੜ ‘ਚ ਵਿਗੜੇ ਹਾਲਾਤ ਸੜਕਾਂ ‘ਤੇ ਚੱਲਣ ਲੱਗੀਆਂ ਕਿਸ਼ਤੀਆਂ

ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲੈਣ ਦੀ ਤਿਆਰੀ ਵਿਚ ਹੈ। ਉਨ੍ਹਾਂ ‘ਤੇ ਥਾਣਾ ਕੈਨਾਲ ਕਾਲੋਨੀ ਵਿਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਪੈਸ਼ਲ ਸਟਾਫ ਦੇ ਇੰਚਾਰਜ ਐੱਸ.ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ. ਹਰਜੀਵਨ ਸਿੰਘ ਨੂੰ ਤਿੰਨ ਮਹੀਨੇ ਤੋਂ ਨਕਲੀ ਡੀਜ਼ਲ ਤਿਆਰ ਕਰ ਕੇ ਵੇਚਣ ਵਾਲੇ ਗੈਂਗ ਦੀ ਸੂਚਨਾ ਮਿਲੀ ਸੀ। ਇਹ ਕੰਮ ਰਿੰਗ ਰੋਡ ਸਥਿਤ ਵੱਡੇ ਖਾਲੀ ਪਲਾਟ ਵਿਚ ਕੀਤਾ ਜਾ ਰਿਹਾ ਸੀ। ਉਥੇ ਬੇਸ ਆਇਲ ਗੁਜਰਾਤ ਤੋਂ ਮੰਗਵਾ ਕੇ ਉਸ ਵਿਚ ਕੈਮੀਕਲ ਮਿਲਾ ਕੇ ਉਸ ਨੂੰ ਡੀਜ਼ਲ ਵਜੋਂ ਦੇ ਕੇ ਕਿਸਾਨਾਂ ਅਤੇ ਵੱਖ-ਵੱਖ ਥਾਵਾਂ ਤੋਂ ਸਸਤੀ ਕੀਮਤ ਵਿਚ ਵੇਚ ਦਿੱਤਾ ਜਾਂਦਾ ਸੀ।  ਐੱਸ.ਆਈ. ਤਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ 26 ਹਜ਼ਾਰ ਲਿਟਰ ਬੇਸ ਆਇਲ (ਬਾਇਓ ਡੀਜ਼ਲ) ਤੋਂ ਇਲਾਵਾ ਟੈਂਕਰ ਅਤੇ ਟਰੱਕ ਬਰਾਮਦ ਕੀਤਾ। ਮੁਲਜ਼ਮ ਗੁਜਰਾਤ ਤੋਂ ਮੰਗਵਾਏ ਗਏ ਟੈਂਕਰ ਵਿਚ ਮੋਟਰ ਲਗਾ ਕੇ ਟਰੱਕ ਵਿਚ ਬੇਸ ਆਇਲ (ਬਾਇਓ ਡੀਜ਼ਲ) ਭਰ ਰਹੇ ਸਨ।

Leave a Reply

Your email address will not be published. Required fields are marked *