ਮੀਂਹ ਤੋਂ ਬਾਅਦ ਰੋਪੜ ‘ਚ ਵਿਗੜੇ ਹਾਲਾਤ ਸੜਕਾਂ ‘ਤੇ ਚੱਲਣ ਲੱਗੀਆਂ ਕਿਸ਼ਤੀਆਂ

ਰੂਪਨਗਰ (ਬਿਊਰੋ)- ਪੰਜਾਬ (punjab) ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਭਾਰੀ ਮੀਂਹ ਪਿਆ, ਜਿਸ ਕਰਕੇ ਸੜਕਾਂ ‘ਤੇ ਜਲਥਲ ਹੋ ਗਿਆ। ਇਸ ਦੌਰਾਨ ਲੋਕਾਂ ਵੱਲੋਂ ਅਨੋਖਾ ਪ੍ਰਦਰਸ਼ਨ…

ਰੂਪਨਗਰ (ਬਿਊਰੋ)- ਪੰਜਾਬ (punjab) ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਭਾਰੀ ਮੀਂਹ ਪਿਆ, ਜਿਸ ਕਰਕੇ ਸੜਕਾਂ ‘ਤੇ ਜਲਥਲ ਹੋ ਗਿਆ। ਇਸ ਦੌਰਾਨ ਲੋਕਾਂ ਵੱਲੋਂ ਅਨੋਖਾ ਪ੍ਰਦਰਸ਼ਨ ਕਰਦਿਆਂ ਸੜਕਾਂ ‘ਤੇ ਕਿਸ਼ਤੀਆਂ ਚਲਾਈਆਂ ਗਈਆਂ। ਇਹ ਵਾਕਿਆ ਜ਼ਿਲ੍ਹਾ ਰੋਪੜ (Ropar) ਦਾ ਹੈ, ਜਿਥੇ ਇਕ ਘੰਟੇ ਦੀ ਪਈ ਬਰਸਾਤ ਤੋਂ ਬਾਅਦ ਹਾਲਾਤ ਇੰਨੇ ਬਦ ਤੋਂ ਬਦਤਰ ਹੋ ਗਏ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ (Political leaders) ਨੂੰ ਜਗਾਉਣ ਵਾਸਤੇ ਸੜਕਾਂ ‘ਤੇ ਕਿਸ਼ਤੀਆਂ ਚਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਦੇਖੋ ਰੂਪਨਗਰ (Roopnagar) ਸ਼ਹਿਰ ਤੋਂ ਲਾਈਵ ਤਸਵੀਰਾਂ (Live Photos) ਘਰਾਂ ਦੇ ਅੱਗੇ ਖੜ੍ਹ ਕੇ ਕਿਸ਼ਤੀ ਦੀ ਉਡੀਕ ਕਰ ਰਹੇ ਇਹ ਲੋਕ ਕਿਸੇ ਦਰਿਆ ਜਾਂ ਨਹਿਰ ਦੇ ਕੰਢੇ ਨਹੀਂ ਵੱਸਦੇ ਸਗੋਂ ਰੋਪੜ ਸ਼ਹਿਰ ਦੇ ਵਸਨੀਕ ਹਨ।

ਰੋਪੜ ਸ਼ਹਿਰ ਵਾਸੀ ਕਾਫੀ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਨਾਲ ਜੂਝਦੇ ਆ ਰਹੇ ਹਨ ਪਰ ਹੁਣ ਉਹ ਇਕ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਜਗਾਉਣ ਦੇ ਵਾਸਤੇ ਸੜਕ ਦੇ ਉੱਤੇ ਕਿਸ਼ਤੀ ਚਲਾ ਕੇ ਵੱਖਰੇ ਤਰੀਕੇ ਨਾਲ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

ਇਹ ਹਾਲਾਤ ਸਿਰਫ਼ ਇਸ ਇਲਾਕੇ ਦੇ ਨਹੀਂ ਸਗੋਂ ਸ਼ਹਿਰ ਦੇ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਇਹੋ ਜਿਹੇ ਹਾਲਾਤ ਬਣੇ ਹੋਏ ਹਨ।

ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਨੇ ਤੇ ਝੂਠੇ ਵਾਅਦੇ ਕਰਕੇ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ।

ਸ਼ਹਿਰ ਦੀਆਂ ਪੱਕੀਆਂ ਪਾਰਕਿੰਗ ਦੇ ਵਿੱਚ ਕਰੋੜਾਂ ਰੁਪਏ ਦੀਆਂ ਟਾਈਲਾਂ ਲਾ ਕੇ ਲੋਕਾਂ ਦੇ ਟੈਕਸ ਤਾਂ ਬਰਬਾਦ ਕੀਤੇ ਜਾ ਰਹੇ ਹਨ।

Read this- ਪਾਕਿਸਤਾਨ ਵਿਚ ਭਿਆਨਕ ਸੜਕ ਹਾਦਸੇ ਦੌਰਾਨ 30 ਲੋਕਾਂ ਦੀ ਮੌਤ

ਪ੍ਰੰਤੂ ਰੂਪਨਗਰ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

Leave a Reply

Your email address will not be published. Required fields are marked *