R.I.P James Ransone : ਅਦਾਕਾਰ ਨੇ 46 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ, ਕੀਤੀ ਖੁਦਕੁਸ਼ੀ

ਲੌਸ ਐਂਜਲਸ: ਮਸ਼ਹੂਰ ਹਾਲੀਵੁੱਡ ਅਦਾਕਾਰ ਜੇਮਜ਼ ਰੈਨਸੋਨ (James Ransone) ਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮਨੋਰੰਜਨ ਜਗਤ ਨੂੰ ਡੂੰਘਾ ਸਦਮਾ ਦਿੱਤਾ ਹੈ। 1979…

R.I.P James Ransone

ਲੌਸ ਐਂਜਲਸ: ਮਸ਼ਹੂਰ ਹਾਲੀਵੁੱਡ ਅਦਾਕਾਰ ਜੇਮਜ਼ ਰੈਨਸੋਨ (James Ransone) ਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮਨੋਰੰਜਨ ਜਗਤ ਨੂੰ ਡੂੰਘਾ ਸਦਮਾ ਦਿੱਤਾ ਹੈ। 1979 ਵਿੱਚ ਜਨਮੇ 46 ਸਾਲਾ ਅਦਾਕਾਰ ਨੇ ਸ਼ੁੱਕਰਵਾਰ ਨੂੰ ਲੌਸ ਐਂਜਲਸ ਵਿੱਚ ਆਖਰੀ ਸਾਹ ਲਏ। ਲੌਸ ਐਂਜਲਸ ਮੈਡੀਕਲ ਐਗਜ਼ਾਮੀਨਰ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਦਾਕਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

ਪਤਨੀ ਜੇਮੀ ਮੈਕਫੀ ਨੇ ਸਾਂਝੀ ਕੀਤੀ ਭਾਵੁਕ ਪੋਸਟ

James Ransone ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਜੇਮੀ ਮੈਕਫੀ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਨੋਟ ਲਿਖਿਆ। ਜੇਮਜ਼ ਨਾਲ ਇੱਕ ਯਾਦਗਾਰ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, “ਮੈਂ ਤੈਨੂੰ ਪਹਿਲਾਂ ਵੀ ਹਜ਼ਾਰਾਂ ਵਾਰ ਕਿਹਾ ਹੈ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਤੈਨੂੰ ਫਿਰ ਤੋਂ ਪਿਆਰ ਕਰਾਂਗੀ। ਮੈਨੂੰ ਸਭ ਤੋਂ ਖੂਬਸੂਰਤ ਤੋਹਫ਼ੇ (ਬੱਚੇ ਜੈਕ ਅਤੇ ਵਾਇਲੇਟ) ਦੇਣ ਲਈ ਤੁਹਾਡਾ ਧੰਨਵਾਦ। ਅਸੀਂ ਹਮੇਸ਼ਾ ਇਕੱਠੇ ਰਹਾਂਗੇ।”

ਸੰਘਰਸ਼ਾਂ ਨਾਲ ਭਰੀ ਰਹੀ ਨਿੱਜੀ ਜ਼ਿੰਦਗੀ

James Ransone ਨੇ ਪਰਦੇ ‘ਤੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਸੰਘਰਸ਼ਪੂਰਨ ਰਹੀ। ਸਾਲ 2021 ਵਿੱਚ James Ransone ਨੇ ਜਨਤਕ ਤੌਰ ‘ਤੇ ਖੁਲਾਸਾ ਕੀਤਾ ਸੀ ਕਿ ਬਚਪਨ ਵਿੱਚ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਹੋਇਆ ਸੀ। ਇਸ ਦੁਖਦਾਈ ਘਟਨਾ ਦਾ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਿਆ ਅਤੇ ਉਹ ਲੰਬਾ ਸਮਾਂ ਨਸ਼ੇ ਦੀ ਲਤ ਨਾਲ ਵੀ ਲੜਦੇ ਰਹੇ।

ਯਾਦਗਾਰੀ ਫਿਲਮੀ ਸਫ਼ਰ

James Ransone ਨੇ ਆਪਣੇ ਕਰੀਅਰ ਦੀ ਸ਼ੁਰੂਆਤ 2002 ਵਿੱਚ ਫਿਲਮ ‘ਕੇਨ ਪਾਰਕ’ ਨਾਲ ਕੀਤੀ ਸੀ। ਉਨ੍ਹਾਂ ਨੇ ਕਈ ਚਰਚਿਤ ਫਿਲਮਾਂ ਅਤੇ ਸੀਰੀਜ਼ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ The Wire, Sinister, Tangerine, It Chapter Two ਸ਼ਾਮਲ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਸਾਥੀ ਕਲਾਕਾਰ ਅਤੇ ਚਾਹੁਣ ਵਾਲੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਹਨ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ  

Leave a Reply

Your email address will not be published. Required fields are marked *