ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਹੜ੍ਹਾਂ ਨੇ ਲੋਕਾਂ ਦਾ ਜਨ ਜੀਵਨ ਕਾਫੀ ਬੇਹਾਲ ਕਰ ਦਿੱਤਾ ਹੈ। ਸੂਬੇ ਦੇ ਅਜਿਹੇ ਕਈ ਇਲਾਕੇ ਅਜੇ ਵੀ ਹਨ ਜੋ ਪਾਣੀ ਦਾ ਸੰਤਾਪ ਹੰਢਾ ਰਹੇ ਹਨ। ਜਿਹਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਵਾਈ ਰਸਤੇ ਦੁਆਰਾ ਉਹਨਾਂ ਨੂੰ ਖਾਣ ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਜਿੱਥੇ ਇਹਨਾਂ ਪੀੜਤ ਲੋਕਾਂ ਦੀ ਮਦਦ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਿਹਾ ਹਨ ਉੱਥੇ ਹੀ ਪੰਜਾਬੀ ਸਿਤਾਰਿਆਂ ਵੱਲੋਂ ਵੀ ਇਹਨਾਂ ਹੜ੍ਹ ਪੀੜਤਾਂ ਦੀਆਂ ਮਦਦ ਕੀਤੀ ਜਾ ਰਹੀਆਂ ਹਨ।
https://www.facebook.com/khalsaaidint/videos/1647854398683422/
ਦਸ ਦਈਏ ਕਿ ਪੰਜਾਬੀ ਕਲਾਕਾਰ ਤੇ ਗਾਇਕ ਤਰਸੇਮ ਜੱਸੜ ਵੀ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਲਈ ਪਰਉਪਕਾਰੀ ਸੰਸਥਾ ਖਾਲਸਾ ਏਡ ਦੇ ਨਾਲ ਪਹੁੰਚੇ। ਤਰਸੇਮ ਜੱਸੜ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਰਸਦ ਵੀ ਪਹੁੰਚਾਈ।
https://www.instagram.com/p/B1ZR1Xmg92x/?utm_source=ig_embed
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ਕ ਹਰ ਕੋਈ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਹੈ ਪਰ ਸੂਬੇ ਚ ਅਜਿਹੇ ਕਈ ਲੋਕ ਹਨ ਜੋ ਇਹਨਾਂ ਹੜ੍ਹ ਪੀੜਤਾਂ ਦੀ ਮੁਸ਼ਿਕਲਾਂ ਤੋਂ ਵਾਕਿਫ ਨਹੀਂ ਜਿਸ ਕਾਰਨ ਉਹਨਾਂ ਨੇ ਪੰਜਾਬੀਆਂ ਤੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਹੜ੍ਹ ਪੀੜਤਾ ਦੀ ਦਿਲ ਨਾਲ ਮਦਦ ਕਰਨ।
ਜਰੂਰ ਪੜੋ:- ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ’ਚ ਟੁੱਟਿਆ ਸਤਲੁਜ ਦਾ ਬੰਨ੍ਹ, ਕਈ ਪਿੰਡਾਂ ’ਤੇ ਮੰਡਰਾਇਆ ਹੜ੍ਹ ਦਾ ਖ਼ਤਰਾ
