ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰ ਵੱਲੋਂ ਆਖਿਰਕਾਰ ਪੰਜਾਬ ਨੂੰ ਹੜ੍ਹ ਪੀੜਤ ਸੂਬਿਆ ਵਾਲੀ ਸੂਚੀ ਚ ਸ਼ਾਮਿਲ ਕਰ ਲਿਆ ਹੈ। ਦਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹੜ੍ਹ ਪੀੜਤ ਸੂਬਿਆਂ ਚੋਂ ਬਾਹਰ ਕੱਢਿਆ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੇ ਇਤਰਾਜ਼ ਜਤਾਇਆ। ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਕ ਟੀਮ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕੀਆਂ ਦਾ ਜਾਇਜਾ ਲੈਣ ਲਈ ਭੇਜਿਆ।
ਦਸ ਦਈਏ ਕਿ ਪੰਜਾਬ ਨੂੰ ਛੱਡ ਰਾਜਸਥਾਨ, ਮੇਘਾਲਿਆ, ਤ੍ਰਿਪੁਰਾ, ਉੱਤਰਾਖੰਡ, ਬਿਹਾਰ, ਹਿਮਾਚਲ, ਗੁਜਰਾਤ, ਮਹਾਰਾਸ਼ਟਰ, ਆਸਾਮ, ਕਾਰਨਾਟਕਾ ਤੇ ਕੇਰਲਾ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਪੰਜਾਬ ਨੂੰ ਸੂਚੀ ‘ਚ ਸ਼ਾਮਲ ਕਰ ਲਿਆ ਗਿਆ। ਦਸ ਦਈਏ ਕਿ ਸੂਬੇ ਨੂੰ ਸੂਚੀ ‘ਚ ਸ਼ਾਮਲ ਕਰ ਲੈਣ ਤੋਂ ਬਾਅਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਪੈਸ਼ਲ ਪੈਕੇਜ ਮਿਲ ਸਕਦਾ ਹੈ।

