ਚੰਡੀਗੜ੍ਹ : ਪੰਜਾਬੀ ਮਸ਼ਹੂਰ ਗਾਇਕ (Famous Punjabi Singer) ਮਨਕੀਰਤ ਔਲਖ (Mankirt Aulakh) ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹਨ। ਮਨਕੀਰਤ ਔਲਖ (Mankirt Aulakh) ਨੂੰ ਗੈਂਗਸਟਰਾਂ (Gangsters) ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗਾਇਕ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਬੰਬੀਹਾ ਗਰੁੱਪ (Bambiha Group) ਵਲੋਂ ਕੁਝ ਦਿਨ ਪਹਿਲਾਂ ਹੀ ਗਾਇਕ ਮਨਕੀਰਤ ਔਲਖ (Singer Mankirt Aulakh) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਥੇ ਹੁਣ ਮੁੜ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ। ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਲਿਖਿਆ ਗਿਆ ਹੈ ਕਿ ਮਨਕੀਰਤ ਔਲਖ ਇਕ ਨੰਬਰ ਦਾ ਫੁਕਰਾ ਹੈ। Also Read : ਪ੍ਰਾਈਵੇਟ ਥਰਮਲ ਪਲਾਂਟਾਂ ਵਿਚ 3 ਤੋਂ 6 ਦਿਨ ਦਾ ਕੋਲਾ ਬਚਿਆ, ਡਿਮਾਂਡ ਵਧੀ
ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਨਕੀਰਤ ਔਲਕ ਦਾ ਗੈਂਗਸਟਰ ਗਰੁੱਪ ਨਾਲ ਸਬੰਧ ਵੀ ਹੈ। ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਵਾਰ-ਵਾਰ ਨਹੀਂ ਬੱਚ ਸਕਦਾ ਹੈ। ਧਮਕੀ ਮਿਲਣ ਤੋਂ ਬਾਅਦ ਮਨਕੀਰਤ ਔਲਖ ਨੇ ਮੋਹਾਲੀ ਦੇ SSP ਨੂੰ ਸ਼ਿਕਾਇਤ ਕੀਤੀ ਸੀ। ਮਨਕੀਰਤ ਔਲਖ ਨੇ ਮੋਹਾਲੀ ਪੁਲਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਦੱਸ ਦਈਏ ਕਿ ਬੰਬੀਹਾ ਗਰੁੱਪ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦੇ ਗੀਤ ਭੜਕਾਊ ਹੁੰਦੇ ਹਨ। ਉਸ ਵਲੋਂ ਵਾਰ-ਵਾਰ ਗੀਤਾਂ ’ਚ ਹਥਿਆਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। ਇਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਨਕੀਰਤ ਕੌਰ ਪਹਿਲਾਂ ਪਹਿਲਵਾਨੀ ਵੀ ਕਰਦੇ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਗਾਇਕੀ ਵਿਚ ਕਾਫੀ ਪ੍ਰਸਿੱਧੀ ਮਿਲ ਗਈ ਅਤੇ ਉਹ ਗਾਇਕੀ ਤੋਂ ਇਲਾਵਾ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ।



