Kanwar Chahal death News: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਬੇਹੱਦ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਕਨਵਰ ਚਹਿਲ ਦਾ ਦੇਹਾਂਤ ਹੋ ਗਿਆ ਹੈ। ਕਨਵਰ ਚਹਿਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਕਲਾਕਾਰ ਸੀ।
ਕਨਵਰ ਚਹਿਲ ਨੇ ਛੋਟੀ ਉਮਰ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਨਾਮ ਕਮਾਇਆ ਸੀ। ਉਨਾਂ ਨੇ ਹੁਣ ਤੱਕ ‘ਮਾਝੇ ਦੀ ਜੱਟੀ’, ‘ਗੱਲ ਸੁਣ ਜਾ’ ਅਤੇ ‘ਇੱਕ ਵਾਰ’ ਕਈ ਗੀਤ ਗਾਏ ਸਨ। ਕੰਵਰ ਚਹਿਲ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਦੇ ਕਾਫ਼ੀ ਪਸੰਦੀਦਾ ਕਲਾਕਾਰ ਵਿੱਚੋਂ ਇੱਕ ਹਨ।
ਕੰਵਰ ਚਾਹਲ ਦੇ ਪਿਤਾ ਨੇ ਲੋਕਾਂ ਨੂੰ ਬੇਟੇ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਉਸਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਕੋਟੜਾ ਕਲਾ ਦੇ ਨੇੜੇ ਭੀਖੀ ਵਿਖੇ ਕੀਤਾ ਜਾਵੇਗਾ। ਹਾਲਾਂਕਿ ਉਹਨਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।



