ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਨੌਜਵਾਨ ਰੋਜੀ ਰੋਟੀ ਨੂੰ ਕਮਾਉਣ ਲਈ ਵਿਦੇਸ਼ ਜਾ ਰਹੇ ਹਨ ਪਰ ਉੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਵਤਨ ਵਾਪਸੀ ਦੀ ਗੁਹਾਰ ਲਗਾ ਰਹੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਇਰਾਕ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੋਰ ਲੜਕੀ ਨੇ ਵੀਡੀਓ ਰਾਹੀ ਮਦਦ ਦੀ ਗੁਹਾਰ ਲਗਾਈ ਹੈ। ਦਸ ਦਈਏ ਕਿ ਵੀਡੀਓ ਚ ਲੜਕੀ ਰੋ ਰੋ ਕੇ ਮਦਦ ਦੀ ਮੰਗ ਕਰ ਰਹੀ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਉਸਤੋਂ ਇਰਾਕ ‘ਚ ਰਾਤ ਨੂੰ ਕੰਮ ਕਰਵਾਇਆ ਜਾ ਰਿਹਾ ਸੀ। ਪਰ ਜਦੋ ਉਸਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸਤੇ ਤਸ਼ਦੱਦ ਢਾਹੇ ਗਏ। ਇਹਨਾਂ ਹੀ ਨਹੀਂ ਉਸਤੋਂ ਉਸਦਾ ਪਾਸਪੋਰਟ ਵੀ ਖੋਹ ਲਿਆ। ਪੀੜਤ ਲੜਕੀ ਸੁਲਤਾਨਪੁਰ ਦੇ ਪਿੰਡ ਫਰੀਦ ਸਰਾਇਆ ਦੀ ਰਹਿਣ ਵਾਲੀ ਲੜਕੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੀੜਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

