ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੋਜਵਾਨ ਨਸ਼ੇ ਦੇ ਕਾਰਨ ਮੌਤ ਦੇ ਮੁੰਹ ‘ਚ ਜਾ ਰਹੇ ਹਨ। ਪੰਜਾਬ ਦੇ ਗੰਭਰੂ ਪਹਿਲਾਂ ਤੋਂ ਹੀ ਨਸ਼ੇ ਦੀ ਦਲਦਲ ਚ ਧਸਦੇ ਜਾ ਰਹੇ ਹਨ। ਪਰ ਹੁਣ ਨਸ਼ੇ ਦੀ ਆਦੀ ਪੰਜਾਬ ਦੀਆਂ ਕੁੜੀਆਂ ਵੀ ਹੋਣ ਲੱਗੀਆਂ ਹਨ। ਇਸੇ ਤਰ੍ਹਾਂ ਦਾ ਤਾਜਾ ਮਾਮਲਾ ਲੁਧਿਆਣਾ ਦੇ ਪਿੰਡ ਆਲਮਗੀਰ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਚਿੱਟੇ ਦੇ ਨਸ਼ੇ ਦੇ ਕਾਰਨ ਲੜਕੀ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਇਕ ਗੁਰਦੁਆਰੇ ਦੇ ਬਾਥਰੁਮ ‘ਚੋਂ ਲੜਕੀ ਬੇਹੋਸ਼ੀ ਦੀ ਹਾਲਤ ਚ ਮਿਲੀ ਸੀ। ਜਿਸ ਨੂੰ ਦੇਖਣ ਤੋਂ ਪਤਾ ਚੱਲਿਆ ਕਿ ਲੜਕੀ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਇਸ ਮਾਮਲੇ ਤੇ ਪਿੰਡਾਂ ਵਾਲਿਆਂ ਦਾ ਕਹਿਣਾ ਸੀ ਕਿ ਲੜਕੀ ਨਸ਼ੇ ਦੀ ਆਦੀ ਸੀ ਤੇ ਨਸ਼ੇ ਦੀ ਓਵਰਡੋਜ ਦੇ ਕਾਰਨ ਹੀ ਉਸਦੀ ਮੌਤ ਹੋ ਗਈ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪੰਜਾਬ ਚ ਨਸ਼ੇ ਦਾ 6ਵਾਂ ਦਰਿਆ ਵੇਹਣ ਲਗਾ ਜਿਸ ਚ ਪੰਜਾਬ ਦੀ ਜਵਾਨੀ ਸੜਦੀ ਜਾ ਰਹੀ ਹੈ। ਨਸ਼ੇ ਦੇ ਦਲਦਲ ਚ ਪਹਿਲਾਂ ਤੋਂ ਹੀ ਪੰਜਾਬ ਦੇ ਮੁੰਡੇ ਧਸਦੇ ਜਾ ਰਹੇ ਹਨ ਪਰ ਹੁਣ ਕੁੜੀਆਂ ਵੀ ਨਸ਼ੇ ਦੀ ਆਦੀ ਹੋਣ ਲੱਗੀਆਂ ਹਨ।


