ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਪੰਜਾਬ ਵਿਧਾਨ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਇਕੀ ਤੋਂ ਆਪਣਾ ਅਸਤੀਫਾ ਮਨਜੂਰ ਕਰਵਾਉਣ ਲਈ ਆਖਿਆ ਹੈ। ਦਸ ਦਈਏ ਕਿ ਉਹਨਾਂ ਨੇ ਪੱਤਰ ਚ ਲਿਖ ਕੇ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਲਦ ਮਨਜੂਰ ਕੀਤਾ ਜਾਵੇ।
ਤਾਂ ਜੋ ਉਹਨਾਂ ਦੇ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਜਲਾਲਾਬਾਦ ਤੇ ਫਗਵਾੜਾ ਦੀਆਂ ਜਿ਼ਮਣੀ ਚੋਣਾਂ ਨਿਰਵਿਘਨ ਕਰਵਾਇਆ ਜਾ ਸਕਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੇ ਅਸਤੀਫੇ ਤੇ ਜਲਦ ਕੋਈ ਫੈਸਲਾ ਨਾ ਲਿਆ ਗਿਆ ਤਾਂ ਉਹ ਸੁਪਰੀਮ ਕੋਰਟ ਚ ਇਸ ਸੰਬੰਧੀ ਸ਼ਿਕਾਇਤ ਕਰਨਗੇ।

