ਚੰਡੀਗੜ੍ਹ : ਸੂਬੇ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਟਾਰਟਅੱਪ ਪੰਜਾਬ ਸੈੱਲ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਸਮਝੌਤੇ (MOU) `ਤੇ ਹਸਤਾਖਰ ਕੀਤੇ।ਉਦਯੋਗ ਅਤੇ ਵਣਜ ਦੇ ਸਕੱਤਰ-ਕਮ-ਡਾਇਰੈਕਟਰ ਸਿਬਿਨ ਸੀ ਜੋ ਸਟੇਟ ਸਟਾਰਟਅਪ ਦੇ ਨੋਡਲ ਅਫਸਰ ਵੀ ਹਨ, ਨੇ ਸਟਾਰਟਅੱਪ ਪੰਜਾਬ ਦੀ ਤਰਫੋਂ ਐਮਓਯੂ `ਤੇ ਦਸਤਖਤ ਕੀਤੇ, ਜਦਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਤਰਫੋਂ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਦਸਤਖਤ ਕੀਤੇ।
Also Read : ਪੋਰਟ ਬਲੇਅਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਸਟਾਰਟਅਪ ਪੰਜਾਬ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਦੇ ਉੱਦਮੀ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਨੈੱਟਵਰਕ, ਸਬੰਧਾਂ, ਤਕਨਾਲੋਜੀ, ਗਿਆਨ ਅਤੇ ਪ੍ਰਬੰਧਨ ਪਹਿਲੂਆਂ ਦੇ ਸੰਦਰਭ ਵਿੱਚ ਆਪੋ-ਆਪਣੀ ਸੰਸਥਾਗਤ ਮੁਹਾਰਤ ਪ੍ਰਦਾਨ ਕਰਕੇ ਸਟਾਰਟਅੱਪ ਨੂੰ ਸਹਿਯੋਗ ਦੇਣ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ ਹੈ।ਸਿਬਿਨ ਸੀ ਨੇ ਕਿਹਾ, "ਪੰਜਾਬ ਵਿੱਚ ਉੱਦਮਤਾ ਦੀ ਕਈ ਦਹਾਕਿਆਂ ਪੁਰਾਣੀ ਅਮੀਰ ਪਰੰਪਰਾ ਹੈ ਅਤੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਆਈ.ਟੀ./ਆਈ.ਟੀ.ਈ.ਐਸ., ਸਟੀਲ, ਨਿਰਮਾਣ ਆਦਿ ਵਿੱਚ ਮਜ਼ਬੂਤ ਕਾਰੋਬਾਰ ਸਥਾਪਿਤ ਕੀਤੇ ਹਨ।" ਉਨ੍ਹਾਂ ਅੱੱਗੇ ਕਿਹਾ ਕਿ ਸਟਾਰਟਅਪ ਪੰਜਾਬ ਢੁੱਕਵੀਂ ਸੇਧ, ਵਿੱਤੀ , ਇਨਕਿਊਬੇਸ਼ਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਕੇ ਰਾਜ ਦੇ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
Also Read : 'ਬਸਪਨ ਕਾ ਪਿਆਰ' ਨਾਲ ਫੇਮਸ ਹੋਏ ਸਹਿਦੇਵ ਦਾ ਹੋਇਆ ਐਕਸੀਡੈਂਟ, ਹਸਪਤਾਲ 'ਚ ਦਾਖਲ
ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਇਹ ਸਮਝੌਤਾ ਸਟਾਰਅੱਪਜ਼ ਨੂੰ ਆਈ.ਪੀ. (ਇੰਟਲੈਕਚੁਅਲ ਪ੍ਰਾਪਰਟੀ) ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਿਆਂ ਸੂਬੇ ਵਿੱਚ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਉਦਮੀ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਖੋਜ ਅਤੇ ਵਿਕਾਸ ਸਬੰਧੀ ਸਹਾਇਤਾ ਅਤੇ ਵਪਾਰਕ ਤੇ ਤਕਨੀਕੀ ਸੇਧ ਦਾ ਲਾਭ ਲੈ ਸਕਦੇ ਹਨ।ਪੀਐਸਸੀਐਸਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਕਿਹਾ, “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਹਮੇਸ਼ਾ ਹੀ ਪੰਜਾਬ ਦੇ ਉਭਰਦੇ ਉੱਦਮੀਆਂ ਅਤੇ ਇਨੋਵੇਟਰਾਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਹੈ। ਸਟਾਰਟਅੱਪ ਪੰਜਾਬ ਨਾਲ ਇਹ ਸਾਂਝੇਦਾਰੀ ਸਟਾਰਟਅੱਪਸ ਨੂੰ ਪ੍ਰੋਟੋਟਾਈਪ ਵਿਕਸਿਤ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਉੱਦਮੀਆਂ ਨੂੰ ਪੇਟੈਂਟ ਸਹਾਇਤਾ ਪ੍ਰਦਾਨ ਕਰਨ ਲਈ ਖੋਜ ਤੇ ਵਿਕਾਸ ਅਤੇ ਤਕਨੀਕੀ ਸੰਪਰਕ ਪ੍ਰਦਾਨ ਕਰੇਗੀ।”
Also Read : ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਗਿਆ ਉਮੀਦਵਾਰ
ਸਿਬਿਨ ਸੀ ਨੇ ਅੱਗੇ ਕਿਹਾ, “ਸਟਾਰਟਅੱਪ ਪੰਜਾਬ ਸੈੱਲ ਵੱਖ-ਵੱਖ ਵਰਕਸ਼ਾਪਾਂ, ਬੂਟ ਕੈਂਪਾਂ ਅਤੇ ਭਾਈਵਾਲੀ ਰਾਹੀਂ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਰਾਜ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ, ਸਟਾਰਟਅੱਪ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈ.ਬੀ.ਡੀ.ਪੀ), 2017 ਵਿੱਚ ਦਰਸਾਏ ਅਨੁਸਾਰ ਵੱਖ-ਵੱਖ ਵਿੱਤੀ ਪ੍ਰੋਤਸਾਹਨ ਜਿਵੇਂ ਕਿ ਸੀਡ ਫੰਡਿੰਗ, ਵਿਆਜ ਸਬਸਿਡੀ, ਲੀਜ਼ ਰੈਂਟਲ ਸਬਸਿਡੀ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ ਸਾਰੇ ਪ੍ਰੋਤਸਾਹਨ ਜੋ ਐਮ.ਐਸ.ਐਮ.ਈ. ਯੂਨਿਟਾਂ ਲਈ ਉਪਲਬਧ ਹਨ, ਆਈ.ਬੀ.ਡੀ.ਪੀ. 2017 ਦੇ ਅਨੁਸਾਰ ਸਟਾਰਟਅੱਪ ਯੂਨਿਟਾਂ ਲਈ ਉਪਲਬਧ ਹਨ।``
Also Read : 31 ਦਸੰਬਰ ਨੂੰ ਮੁੜ ਪੰਜਾਬ ਦੌਰੇ 'ਤੇ ਆਉਣਗੇ ਕੇਜਰੀਵਾਲ
ਸਟਾਰਟਅਪ ਪੰਜਾਬ ਦੀਆਂ ਕੁਝ ਤਾਜ਼ਾ ਪਹਿਲਕਦਮੀਆਂ ਵਿੱਚ ਪੰਜਾਬ ਵਿਦਿਆਰਥੀ ਉੱਦਮਤਾ ਯੋਜਨਾ (ਤਕਨੀਕੀ ਸਿੱਖਿਆ ਵਿਭਾਗ ਅਤੇ ਉੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ) ਜੋ ਉਦਮਤਾ ਅਤੇ ਨਵੀਨਤਾ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੀ ਯੂਨੀਵਰਸਿਟੀ/ਕਾਲਜ ਵਿੱਚ ਅਕਾਦਮਿਕ ਕੋਰਸਾਂ ਵਿੱਚ 20% ਹਾਜ਼ਰੀ ਛੋਟ ਅਤੇ 4% ਗ੍ਰੇਸ ਅੰਕ ਪ੍ਰਦਾਨ ਕਰੇਗੀ, 500-ਸੀਟਰ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਐਸ.ਟੀ.ਪੀ.ਆਈ. ਮੋਹਾਲੀ ਜੋ ਸਟਾਰਟਅੱਪਸ ਨੂੰ ਤਿਆਰ-ਬਰ-ਤਿਆਰ ਮਾਹੌਲ ਦੀ ਪੇਸ਼ਕਸ਼ ਕਰੇਗਾ ਜਿੱਥੇ ਇੱਕ ਅਤਿ-ਆਧੁਨਿਕ ਏ.ਆਈ/ਡਾਟਾ ਵਿਸ਼ਲੇਸ਼ਣ ਲੈਬ ਹੈ, ਇਨਕਿਊਬੇਟਰ ਮੈਨੇਜਰਾਂ ਦੀ ਸਮਰੱਥਾ ਨਿਰਮਾਣ ਲਈ ਰਾਜ ਦੇ ਇਨਕਿਊਬੇਟਰਾਂ ਲਈ ਛੇ ਮਾਸਟਰ ਕਲਾਸਾਂ ਦੀ ਲੜੀ ਦਾ ਆਯੋਜਨ, ਰਾਜ ਦੇ ਨੌਜਵਾਨਾਂ ਨੂੰ ਢੁੱਕਵੀਂ ਸੇਧ ਦੇਣ ਲਈ ਉੱਦਮੀ ਪ੍ਰੋਗਰਾਮ ਅਤੇ ਹੋਰ ਕਈ ਪਹਿਲਕਦਮੀਆਂ ਸ਼ਾਮਲ ਹਨ। ਪੰਜਾਬ ਇਨੋਵੇਸ਼ਨ ਮਿਸ਼ਨ, ਨਿੱਜੀ ਤੌਰ `ਤੇ ਚਲਾਈ ਗਈ ਸੰਸਥਾ, ਜੋ ਕਾਲਕਟ ਭਵਨ ਮੋਹਾਲੀ ਵਿਖੇ ਸੈਕਟਰ-ਅਗਨੋਸਟਿਕ ਇਨਕਿਊਬੇਟਰ ਅਤੇ ਐਕਸਲੇਟਰ ਚਲਾਏਗੀ ਅਤੇ ਪੰਜਾਬ ਇਨੋਵੇਸ਼ਨ ਫੰਡ ਦੀ ਸਥਾਪਨਾ ਵੀ ਕਰੇਗੀ, ਨੂੰ ਸਟਾਰਟਅਪ ਪੰਜਾਬ ਸੈੱਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल