LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਨੂੰ ਮਿਲੀ ਚੈਅਰਮੈਨੀ

20 nov jainab

ਚੰਡੀਗੜ੍ਹ : ਪੰਜਾਬ ਵਕਫ਼ ਬੋਰਡ ਦੀ ਅੱਜ ਬੁਲਾਈ ਗਈ ਜਨਰਲ ਮੀਟਿੰਗ ਵਿੱਚ ਬੋਰਡ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਬਕਾ ਡੀਜੀਪੀ ਪੰਜਾਬ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (Razia Sultana) ਦੀ ਨੂੰਹ ਨੂੰ ਵਕਫ਼ ਬੋਰਡ ਦੀ ਚੇਅਰਪਰਸਨ ਚੁਣ ਲਿਆ। ਮੈਂਬਰ ਏਜਾਜ਼ ਨੇ ਵਕਫ਼ ਬੋਰਡ ਦੇ ਚੇਅਰਮੈਨ ਅਤੇ ਚੇਅਰਪਰਸਨ ਲਈ ਜ਼ੈਨਬ ਅਖਤਰ ਦੇ ਨਾਂ ਦਾ ਪ੍ਰਸਤਾਵ ਰੱਖਿਆ ਅਤੇ ਸਾਰੇ ਮੈਂਬਰਾਂ ਨੇ ਉਸ ਦਾ ਸਮਰਥਨ ਕੀਤਾ।

Also Read : IELTS ਕਰ ਵਿਦੇਸ਼ ਭੇਜੀ ਮੰਗੇਤਰ ਨੇ ਦਿੱਤਾ ਧੋਖਾ, ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਇਸ ਮੌਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੀ ਮੌਜੂਦ ਸਨ। ਜ਼ੈਨਬ ਅਖਤਰ (Zainab Akhtar) ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਪੀਐਚਡੀ ਕੀਤੀ ਹੈ। ਪੰਜਾਬ ਸਰਕਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ, ਆਈਏਐਸ (IAS) ਅਧਿਕਾਰੀ ਮੁਹੰਮਦ ਤਇਅਬ ਹੁਸੈਨ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਕੈਬਨਿਟ ਮੰਤਰੀ ਆਸ਼ੂ ਹਾਜ਼ਰ ਸਨ ਪਰ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਜੁਨੈਦ ਰਜ਼ਾ ਖ਼ਾਨ ਨਹੀਂ ਪੁੱਜੇ।

Also Read : ਫਿਰੋਜ਼ਪੁਰ 'ਚ ਹੈਂਡ ਗ੍ਰਨੇਡ ਮਿਲਣ ਨਾਲ ਮਚਿਆ ਹੜਕੰਪ, ਜਾਂਚ 'ਚ ਜੁੱਟੀ ਪੁਲਿਸ

ਇਸ ਮੌਕੇ ਬੋਰਡ ਮੈਂਬਰ ਏਜਾਜ਼ ਆਲਮ, ਜ਼ੈਨਬ ਅਖਤਰ, ਸੱਜਾਦ ਹੁਸੈਨ, ਅਬਦੁਲ ਵਾਹਿਦ, ਮੁਹੰਮਦ ਕਲੀਮ ਆਜ਼ਾਦ, ਸੱਤਾਰ ਮੁਹੰਮਦ ਲਿਬੜਾ, ਅੱਬਾਸ ਰਜ਼ਾ, ਸ਼ਬਾਨਾ ਬੇਗਮ ਆਦਿ ਹਾਜ਼ਰ ਸਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜੁਨੈਦ ਰਜ਼ਾ ਖਾਨ ਦੀ ਥਾਂ ਉਨ੍ਹਾਂ ਦੀ ਥਾਂ 'ਤੇ ਕਿਸੇ ਹੋਰ ਬੋਰਡ ਮੈਂਬਰ ਨੂੰ ਲਿਆ ਜਾਵੇਗਾ।

In The Market