LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਰੋਜ਼ਪੁਰ 'ਚ ਹੈਂਡ ਗ੍ਰਨੇਡ ਮਿਲਣ ਨਾਲ ਮਚਿਆ ਹੜਕੰਪ, ਜਾਂਚ 'ਚ ਜੁੱਟੀ ਪੁਲਿਸ

20 nov 14

ਫਿਰੋਜ਼ਪੁਰ : ਫਿਰੋਜ਼ਪੁਰ ਦੇ ਜੀਰਾ ਇਲਾਕੇ ਦੇ ਸੇਖਵਾਂ ਵਿੱਚ ਬੰਬ ਮਿਲਣ ਕਾਰਨ ਹੜਕੰਪ ਮਚ ਗਿਆ ਹੈ। ਬੰਬ ਮਿਲਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜੀਰਾ ਦੇ ਪਿੰਡ ਸੇਖਵਾਂ ਵਿੱਚ ਬੀ.ਐਸ.ਐਫ. ਨੂੰ  ਇਕ ਹੈਂਡ ਗ੍ਰਨੇਡ (Hand grenade) ਬਰਾਮਦ ਹੋਇਆ ਹੈ, ਜੋ ਕਿ ਇਕ ਟਿਫਨ ਦੇ ਵਿਚਕਾਰ ਰੱਖਿਆ ਹੋਇਆ ਸੀ, ਜਿਸ ਕਾਰਨ ਇਲਾਕੇ ਵਿਚ ਕਾਫੀ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Also Reda : ਅਧਿਕਾਰਕ ਖੇਤਰ ਵਧਾਉਣ ਤੋਂ ਬਾਅਦ ਹਰਕਤ 'ਚ ਆਈ BSF, ਚਲਾਇਆ ਚੈਕਿੰਗ ਅਭਿਆਨ

ਦੱਸ ਦਈਏ ਕਿ  ਕਿ ਬੀ.ਐਸ.ਐਫ. (BSF) ਬੰਬ ਦੀ ਸੂਚਨਾ ਮਿਲਣ 'ਤੇ ਇਲਾਕੇ 'ਚ ਵਿਸ਼ੇਸ਼ ਚੈਕਿੰਗ ਅਭਿਆਨ (Checking Operation) ਚਲਾਇਆ ਗਿਆ, ਜਿਸ ਦੌਰਾਨ ਬੀ.ਐੱਸ.ਐੱਫ. (BSF) ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀ ਐੱਸ ਐੱਫ. ਇਸ ਚੈਕਿੰਗ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਵੀ ਸਹਿਯੋਗ ਦਿੱਤਾ। ਇਸ ਮੌਕੇ ਬੀ.ਐਸ.ਐਫ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ।

Also Read : ਮੀਟਿੰਗ ਖਤਮ ਹੋਣ ਤੋਂ ਬਾਅਦ SKM ਕੋਰ ਕਮੇਟੀ ਨੇ ਕੀਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ

ਸਿਪਾਹੀਆਂ ਨੂੰ ਹਰਕਤ ਵਿੱਚ ਦੇਖਿਆ ਗਿਆ ਅਤੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ। ਦੱਸ ਦੇਈਏ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਇਲਾਕਿਆਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਬੀ.ਐਸ.ਐਫ.(BSF) ਦਾ ਘੇਰਾ ਵਧਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਫ਼ਿਰੋਜ਼ਪੁਰ ਵਿੱਚ ਬੀ.ਐਸ.ਐਫ. ਅੱਜ ਸਰਕਾਰ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ।

In The Market