ਹੁਸ਼ਿਆਰਪੁਰ : ਪੰਜਾਬ ‘ਚ ਆਈਲੈਟਸ (IELTS) ਕਰਕੇ ਵਿਆਹ ਕਰਵਾਕੇ ਬਾਹਰ ਜਾਣ ਦਾ ਟਰੈਂਡ ਕਾਫੀ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਮਾਪੇ ਆਪਣੇ ਬੱਚਿਆਂ ਦਾ ਵਿਆਹ ਚੰਗੇ ਪਰਿਵਾਰ ਵਿੱਚ ਕਰਵਾ ਕੇ ਉਨ੍ਹਾਂ ਦੀਆਂ ਖੁਸ਼ੀਆਂ ਦੀ ਕਾਮਨਾ ਕਰਦੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਕਿ ਬਾਹਰਲੇ ਮੁਲਕਾਂ ਦੇ ਲਾਲਚ ਵਿੱਚ ਆ ਕੇ ਉਹ ਕੁੜੀ ਵਾਲਿਆਂ ਨਾਲ ਧੋਖਾ ਹੋ ਜਾਵੇਗਾ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ (Hoshiarpur) ‘ਚ ਦੇਖਣ ਨੂੰ ਮਿਲਿਆ, ਜਿੱਥੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਕਰੀਬ 12 ਲੱਖ ਰੁਪਏ ਖਰਚ ਕੇ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਅਤੇ ਉਹ ਉਥੇ ਜਾ ਕੇ ਕੁੜੀ ਮੁਕਰ ਗਈ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਰਅਸਲ ਪਿੰਡ ਸਤੌਰ ਦੇ ਗੁਰਮੇਲ ਸਿੰਘ ਪੁੱਤਰ ਸੁਖਰਾਜ ਦੀਪ (Sukhaj Deep) ਦੀ ਮੰਗਣੀ ਸਥਾਨਕ ਮੁਹੱਲਾ ਬਹਾਦਰਪੁਰ ਦੀ ਅਮਨਦੀਪ ਨਾਲ ਹੋਈ ਸੀ।
Also Read : ਫਿਰੋਜ਼ਪੁਰ ‘ਚ ਹੈਂਡ ਗ੍ਰਨੇਡ ਮਿਲਣ ਨਾਲ ਮਚਿਆ ਹੜਕੰਪ, ਜਾਂਚ ‘ਚ ਜੁੱਟੀ ਪੁਲਿਸ
ਜਾਣਕਾਰੀ ਦਿੰਦਿਆਂ ਸੁਖਰਾਜ ਦੀਪ ਦੇ ਪਰਿਵਾਰ ਨੇ ਦੱਸਿਆ ਕਿ ਅਮਨਦੀਪ ਨੇ ਆਈਲੈਟਸ (IELTS) ਕੀਤੀ ਹੋਈ ਸੀ ਅਤੇ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ’ਤੇ ਅਮਨਦੀਪ (Amandeep) ਦੀ ਮਾਸੀ ਨੇ ਉਸ ਦਾ ਰਿਸ਼ਤਾ ਸੁਖਰਾਜ ਦੀਪ ਨਾਲ ਕਰਵਾ ਲਿਆ। ਜਿਸ ‘ਤੇ ਸੁਖਰਾਜ ਦੀਪ ਦੇ ਪਰਿਵਾਰ ਨੇ ਅਮਨਦੀਪ ਨੂੰ ਵਿਦੇਸ਼ ਭੇਜਣ ਲਈ 12 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ।
Also Read : ਅਧਿਕਾਰਕ ਖੇਤਰ ਵਧਾਉਣ ਤੋਂ ਬਾਅਦ ਹਰਕਤ ‘ਚ ਆਈ BSF, ਚਲਾਇਆ ਚੈਕਿੰਗ ਅਭਿਆਨ
ਪਹਿਲਾਂ ਤਾਂ ਅਮਨਦੀਪ ਸੁਖਰਾਜ ਦੀਪ ਨਾਲ ਫ਼ੋਨ ‘ਤੇ ਗੱਲਾਂ ਕਰਦੀ ਰਹੀ ਪਰ ਬਾਅਦ ‘ਚ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ | ਜਿਸ ਤੋਂ ਬਾਅਦ ਸੁਖਰਾਜ ਦੀਪ ਦੇ ਪਰਿਵਾਰਕ ਮੈਂਬਰਾਂ ਨੇ ਅਮਨਦੀਪ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਨੂੰ ਵਰਕ ਪਰਮਿਟ (Work Permit) ਮਿਲ ਜਾਵੇਗਾ ਅਤੇ ਉਸ ਤੋਂ ਬਾਅਦ ਵਾਪਸ ਆ ਜਾਵੇਗੀ ਪਰ ਬੀਤੇ ਦਿਨੀਂ ਜਦੋਂ ਸੁਖਰਾਜ ਦੀਪ ਦੇ ਪਰਿਵਾਰਕ ਮੈਂਬਰ ਸੁਖਰਾਜ ਦੀਪ ਨਾਲ ਗੱਲ ਕਰਨ ਲਈ ਅਮਨਦੀਪ ਦੇ ਘਰ ਗਏ ਤਾਂ ਅਮਨਦੀਪ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਸਾਫ਼ ਕਹਿ ਦਿੱਤਾ ਕਿ ਹੁਣ ਉਸ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਤੋਂ ਨਿਰਾਸ਼ ਸੁਖਰਾਜ ਦੀਪ ਉਥੋਂ ਘਰ ਆ ਗਿਆ।
Also Read : ਮੀਟਿੰਗ ਖਤਮ ਹੋਣ ਤੋਂ ਬਾਅਦ SKM ਕੋਰ ਕਮੇਟੀ ਨੇ ਕੀਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ
ਸੁਖਰਾਜ (Sukhraj Deep) ਦੇ ਭਰਾ ਨੇ ਦੱਸਿਆ ਕਿ ਘਰ ਆ ਕੇ ਉਸ ਨੇ ਆਪਣੇ ਭਰਾ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਬਾਅਦ ‘ਚ ਉਸ ਦੀ ਲੋਕੇਸ਼ਨ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਮਿਲੀ, ਜਿੱਥੇ ਉਸ ਨੇ ਦੇਖਿਆ ਕਿ ਸੁਖਰਾਜ ਦੀਪ ਨੇ ਮੋਟਰ ‘ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੁਖਰਾਜ ਦੀਪ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

