ਲੁਧਿਆਣਾ : ਲੁਧਿਆਣਾ ਵਿੱਚ ਅੱਜ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਜਾਣ ਬੁੱਝ ਕੇ ਸੂਬੇ ਦੀਆਂ ਸ਼ਕਤੀਆਂ ਕੇਂਦਰ ਨੂੰ ਸੌਂਪ ਦਿੱਤੀਆਂ ਉਨ੍ਹਾਂ ਕਿਹਾ ਕਿ ਚੰਨੀ ਬਿਨਾਂ ਸੋਚੇ ਸਮਝੇ ਕਿਤੇ ਵੀ ਸਾਈਨ ਕਰ ਦਿੰਦੇ ਨੇ ਜਦੋਂ ਕਿ ਹੁਣ ਅੱਧਾ ਪੰਜਾਬ ਬੀ ਐੱਸ ਐੱਫ ਦੇ ਅਧੀਨ ਆ ਗਿਆ ਜਿਸ ਨਾਲ ਬੀ ਐੱਸ ਐੱਫ ਜਦੋਂ ਮਰਜ਼ੀ ਚਾਹੇ ਦਰਬਾਰ ਸਾਹਿਬ ਜਾਂ ਦੁਰਗਿਆਨਾ ਮੰਦਿਰ ਵੜ ਸਕਦੀ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਨਵਾਂ ਨਵਾਂ ਮੁੱਖ ਮੰਤਰੀ ਬਣਨ ਦਾ ਚਾਅ ਚੜ੍ਹਿਆ ਹੋਇਆ ਹੈ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੀ ਕਰਨਾ ਹੈ ਕਿ ਨਹੀਂ।
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਜੋ ਵੀ ਘਟਨਾ ਵਾਪਰੀ ਉਹ ਬੇਹੱਦ ਮੰਦਭਾਗੀ ਹੈ ਉਹ ਪਹਿਲਾਂ ਹੀ ਇਸ ਦੀ ਨਿੰਦਿਆ ਕਰ ਚੁੱਕੇ ਨੇ ਉਨ੍ਹਾਂ ਕਿਹਾ ਇਸ ਤੋਂ ਵੀ ਮਾੜੀ ਗੱਲ ਕਾਂਗਰਸ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਅਧਿਕਾਰ ਕੇਂਦਰ ਨੂੰ ਦੇ ਦਿੱਤੇ ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੇ ਵਿਚ ਪੁਲਿਸ ਤੱਕ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਅਧੀਨ ਨਹੀਂ ਉਸੇ ਤਰ੍ਹਾਂ ਪੰਜਾਬ ਚ ਵੀ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦਾ ਹੁਣ ਕੀ ਰੋਲ ਹੈ ਉਨ੍ਹਾਂ ਕਿਹਾ ਕਿ ਆਪਣੀ ਸਿਆਸੀ ਕਿੜ ਕੱਢਣ ਲਈ ਜਦੋਂ ਮਰਜ਼ੀ ਬੀਐੱਸਐਫ ਰਾਹੀਂ ਕੇਂਦਰ ਸਰਕਾਰ ਜਿਸ ਮਰਜ਼ੀ ਨੂੰ ਚੁੱਕ ਕੇ ਕਾਰਵਾਈ ਕਰ ਸਕਦੀ ਹੈ..ਇਸ ਦੌਰਾਨ ਬਿਜਲੀ ਦੇ ਮੁੱਦੇ ਤੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਘੇਰਿਆ।