ਲਾਰੈਂਸ ਤੇ ਗੋਲਡੀ ਸਣੇ 5 ਗੈਂਗਸਟਰਾਂ ਨੇ ਰਚੀ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼, ਵਿਦੇਸ਼ ਤੋਂ ਆਪ੍ਰੇਟ ਕੀਤੇ ਗੁਰਗੇ

ਚੰਡੀਗੜ੍ਹ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼…

ਚੰਡੀਗੜ੍ਹ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿਚ ਲਾਰੈਂਸ ਤੋਂ ਇਲਾਵਾ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਤੇ ਬਿਕਰਮ ਬਰਾੜ ਸ਼ਾਮਲ ਸਨ। ਲਾਰੈਂਸ ਨੇ ਤਿਹਾੜ ਜੇਲ੍ਹ ਵਿਚੋਂ ਪੂਰੀ ਸਾਜ਼ਿਸ਼ ਰਚੀ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਦੁਬਈ ਬੈਠੇ ਗੈਂਗਸਟਰ ਬਿਕਰਮ ਬਰਾੜ ਨੇ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।

Also Read: ATM ‘ਚੋਂ ਅਚਾਨਕ 100 ਦੀ ਬਜਾਏ ਨਿਕਲਣ ਲੱਗੇ 500 ਦੇ ਨੋਟ! ਲੱਗੀਆਂ ਲੰਬੀਆਂ ਲਾਈਨਾਂ

ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ਨੇ ਪੂਰੀ ਸਾਜ਼ਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਇਹ ਪੰਜੇ ਗੈਂਗਸਟਰ ਮੂਸੇਵਾਲਾ ਦੀ ਰੇਕੀ ਤੋਂ ਲੈ ਕੇ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਡਾਇਰੈਕਸ਼ਨ ਦੇ ਰਹੇ ਸਨ। ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੀ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ।

ਬੁਲੈਟਪਰੂਫ ਫਾਰਚਿਊਨਰ ‘ਚ ਮਾਰਨ ਦੀ ਸੀ ਪਲਾਨਿੰਗ
ਇਹ ਵੀ ਖੁਲਾਸਾ ਹੋਇਆ ਹੈ ਕਿ ਲਾਰੈਂਸ ਗੈਂਗ ਮੂਸੇਵਾਲਾ ਤੋਂ ਇਸ ਤਰ੍ਹਾਂ ਰੰਜਿਸ਼ ਰੱਖ ਕੇ ਬੈਠਾ ਸੀ ਕਿ ਬੁਲੈਟਪਰੂਫ ਫਾਰਚਿਊਨਰ ਵਿਚ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਇਹ ਕਾਰਨ ਹੈ ਕਿ ਰੂਸੀ ਵੈਪਨ AN94 ਦੀ ਵਰਤੋਂ ਕੀਤੀ ਗਈ। ਇਸ ਹਥਿਆਰ ਦੇ ਤੇਜ਼ੀ ਨਾਲ ਗੋਲੀ ਛੱਡਣ ਦੇ ਕਾਰਨ ਬੁਲੈਟਪਰੂਫ ਗਲਾਸ ਨੂੰ ਵੀ ਬੇਅਸਰ ਕੀਤਾ ਜਾ ਸਕਦਾ ਹੈ। ਮੂਸੇਵਾਲਾ ਦੀ ਕਾਰ ਕਿਸ ਤਰ੍ਹਾਂ ਦੀ ਬੁਲੈਟਪਰੂਫ ਹੈ, ਇਹ ਜਾਨਣ ਲਈ ਕੁਝ ਗੈਂਗਸਟਰ ਜਲੰਧਰ ਵੀ ਗਏ ਸਨ। ਜਿਥੇ ਫਾਰਚਿਊਨਰ ਬੁਲੈਟਪਰੂਫ ਕਰਵਾਉਣ ਦੇ ਬਹਾਨੇ ਉਨ੍ਹਾਂ ਨੇ ਕੰਪਨੀ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਹੈ।

Also Read: ਇਕ ਰਸੀਦ ਨਾਲ ਸ਼ਾਰਪ ਸ਼ੂਟਰਾਂ ਤੱਕ ਪਹੁੰਚੀ ਪੰਜਾਬ ਪੁਲਿਸ! ਮੂਸੇਵਾਲਾ ਕਤਲ ਮਾਮਲੇ ‘ਚ ਵੱਡਾ ਖੁਲਾਸਾ

ਪੰਜਾਬ ਦੇ 4 ਸ਼ਾਰਪ ਸ਼ੂਟਰਾਂ ਦੀ ਤਲਾਸ਼
ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲ ਮਾਮਲੇ ਵਿਚ 4 ਸ਼ਾਰਪ ਸ਼ੂਟਰਾਂ ਦੀ ਤਲਾਸ਼ ਹੈ। ਇਸ ਵਿਚ ਹਰਿਆਣਾ ਦੇ ਸੋਨੀਪਤ ਦਾ ਪ੍ਰਿਅਵਰਤ ਫੌਜੀ ਤੇ ਅੰਕਿਤ ਸੇਰਸਾ ਸ਼ਾਮਲ ਹੈ। ਇਨ੍ਹਾਂ ਦੇ ਕਤਲਕਾਂਡ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਮੋਨੂ ਡਾਗਰ ਨੇ ਕੀਤੀ ਹੈ। ਉਸੇ ਨੇ ਇਨ੍ਹਾਂ ਦੋਵਾਂ ਨੂੰ ਇਸ ਕਤਲਕਾਂਡ ਦੇ ਲਈ ਅਰੇਂਜ ਕੀਤਾ ਸੀ। ਬਾਕੀ 2 ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਤੇ ਮੋਗਾ ਦਾ ਮਨੂ ਕੁੱਸਾ ਸ਼ਾਮਲ ਹਨ।

ਲਾਰੈਂਸ ਦਾ ਗੈਂਗ ਮੈਂਬਰਾਂ ਨਾਲ ਹੋਵੇਗਾ ਆਹਮੋ-ਸਾਹਮਣਾ
ਪੰਜਾਬ ਪੁਲਿਸ ਤਿਹਾੜ ਜੇਲ ਵਿਚੋਂ ਆਏ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹੁਣ ਲਾਰੈਂਸ ਤੇ ਪਹਿਲਾਂ ਫੜੇ ਗਏ 10 ਦੋਸ਼ੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਲਾਰੈਂਸ ਦੇ ਸਾਹਮਣੇ ਗੋਲਡੀ ਬਰਾੜ ਦੇ ਜੀਜਾ ਗੈਂਗਸਟਰ ਗੋਰਾ ਤੋਂ ਪੁੱਛਗਿੱਛ ਕੀਤੀ। ਜਿਸ ਦੇ ਬਾਅਦ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ।

Leave a Reply

Your email address will not be published. Required fields are marked *