LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PSPCL ਵੱਲੋਂ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮਨਜ਼ੂਰ

22 oct channi 1

ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ  ਲਿਮਿਟਡ ਨੇ ਹੁਣ ਤਕ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96,911 ਘਰੇਲੂ ਉਪਭੋਗਤਾਵਾਂ ਵਿਚੋਂ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮਨਜ਼ੂਰ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਕਰਜਕਾਲ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਉਪਭੋਗਤਾ ਰਾਜ ਭਰ ਦੇ 5 ਜੋਨਾਂ ਵਿਚੋਂ ਹਨ।

Also Read : ਉਪ ਮੁੱਖ ਮੰਤਰੀ ਨੇ ਆਰੂਸਾ ਆਲਮ ਨੂੰ ਲੈਕੇ ਦਿੱਤਾ ਵੱਡਾ ਬਿਆਨ, ਕਿਹਾ- 'ISI ਕਨੈਕਸ਼ਨ ਦੀ ਹੋਵੇਗੀ ਜਾਂਚ'

ਸਰਹੱਦੀ ਖੇਤਰ ਜਿਸ ਵਿਚ ਅੰਮ੍ਰਿਤਸਰ,ਗੁਰਦਾਸਪੁਰ,ਤਰਨਤਾਰਨ,ਸਿਟੀ ਅੰਮ੍ਰਿਤਸਰ ਸਰਕਲ, ਮੱਧ ਖੇਤਰ (ਪੂਰਵੀ ਲੁਧਿਆਣਾ,ਪੱਛਮੀ ਲੁਧਿਆਣਾ,ਖੰਨਾ,ਉਪ ਸ਼ਹਿਰੀ ਲੁਧਿਆਣਾ), ਉਤਰੀ ਖੇਤਰ  (ਕਪੂਰਥਲਾ,ਜਲੰਧਰ,ਹੋਸ਼ਿਆਰਪੁਰ,ਨਵਾਂਸ਼ਹਿਰ), ਦੱਖਣੀ ਖੇਤਰ (ਪਟਿਆਲਾ,ਸੰਗਰੂਰ) ਸ਼ਾਮਲ ਹੈ।ਬਰਨਾਲਾ,ਰੋਪੜ, ਮੋਹਾਲੀ ਅਤੇ ਪੱਛਮੀ ਖੇਤਰ (ਬਠਿੰਡਾ,ਫਿਰੋਜ਼ਪੁਰ,ਫਰੀਦਕੋਟ,ਮੁਕਤਸਰ) ਵਿਚੋਂ ਕੁਲ 15.85 ਲੱਖ ਲਾਭਪਾਤਰੀ ਹਨ,ਜਿੰਨ੍ਹਾਂ ਦੀ ਕੁੱਲ ਦੇਣਦਾਰੀ 1505 ਕਰੋੜ ਰੁਪਏ ਹੈ।ਜਿਸ ਵਿਚੋਂ ਬਾਕਾਇਆ ਰਾਸ਼ੀ 77.37 ਕਰੋੜ ਮਾਫ ਕੀਤੀ ਜਾ ਚੁਕੀ ਹੈ। ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਾਤ-ਪਾਤ,ਧਰਮ ਦੀ ਪਰਵਾਹ ਕੀਤੇ ਬਿਨ੍ਹਾਂ ਸਾਰੇ ਲੋਕਾਂ ਨੂੰ ਇਸਦਾ ਲਾਭ ਮਿਲੇਗਾ।

In The Market