LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੜ੍ਹਕ 'ਤੇ ਸ਼ਰ੍ਹੇਆਮ ਹੋਈ ਗੈਂਗਵਾਰ, ਫਾਇਰਿੰਗ ਦੌਰਾਨ ਇਕ ਵਿਅਕਤੀ ਦੀ ਮੌਤ

fyring

ਕੋਟਕਪੂਰਾ (ਇੰਟ.)- ਇਥੇ ਜਲਾਲੇਆਨਾ ਰੋਡ 'ਤੇ ਵਾਪਰੀ ਇਕ ਗੈਂਗਵਾਰ (Gangwar) ਦੀ ਘਟਨਾ ਵਿਚ ਦੋਹਾਂ ਪਾਸਿਓਂ ਹੋਈ ਫਾਇਰਿੰਗ (Firing) ਵਿਚ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਸ ਦੀ ਜੇਬ ਵਿਚ ਪਏ ਡਰਾਈਵਿੰਗ ਲਾਇਸੈਂਸ (Driving Lisence) ਨਾਲ ਹੋਈ। ਮ੍ਰਿਤਕ ਦੀਪਕ ਸਿੰਘ (Deepak Singh) ਪੁੱਤਰ ਬੱਚੂ ਸਿੰਘ ਵਾਸੀ ਪਿੰਡ ਫਿਰੋਜ਼ਪੁਰ (Ferozpur) ਰਾਜਪੂਤ ਜ਼ਿਲਾ ਪਲਵਲ (ਹਰਿਆਣਾ) (Haryana) ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਸਿਰ 'ਤੇ ਗੋਲੀਆਂ ਲੱਗੇ ਹੋਣ ਕਾਰਣ ਉਸ ਨੇ ਹਸਪਤਾਲ (Hospital) ਪਹੁੰਚਦੇ ਹੀ ਦਮ ਤੋੜ ਦਿੱਤਾ ਸੀ।

Another firing incident in Chandigarh: 43-yr-old shot at in Sec 22, stable  | Cities News,The Indian Express

Read this- ਚੰਡੀਗੜ੍ਹ ਵਿਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਢਿੱਲ

ਸੀ.ਆਈ.ਏ. ਸਟਾਫ ਫਰੀਦਕੋਟ ਅਤੇ ਜ਼ਿਲਾ ਫਾਰੈਂਸਿਕ ਟੀਮ ਘਟਨਾ ਵਾਲੀ ਥਾਂ 'ਤੇ ਜਾਂਚ ਵਿਚ ਜੁਟੀ ਹੈ। ਪੁਲਿਸ ਨੂੰ ਮੌਕੇ ਤੋਂ ਲਗਭਗ 15 ਚੱਲੀਆਂ ਹੋਈਆਂ ਹੋਈਆਂ ਗੋਲੀਆਂ ਦੇ ਖੋਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਪਣੀ ਕਾਰ ਵਿਚ ਜਲਾਲੇਆਣਾ ਰੋਡ ਦੇ ਨੇੜੇ ਮਿੰਨੀ ਸਿਨੇਮਾ ਨੇੜੇ ਆਏ ਸਨ। ਇਸ ਦੌਰਾਨ ਦੋ ਮੁਲਜ਼ਮ ਮੋਟਰਸਾਈਕਲ 'ਤੇ ਆਏ। ਇਸ ਦੌਰਾਨ ਦੋਹਾਂ ਪਾਸੇ ਤੋਂ ਫਾਇਰਿੰਗ ਸ਼ੁਰੂ ਹੋ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਪੂਰਾ ਇਲਾਕਾ ਦਹਿਸ਼ਤ ਵਿਚ ਆ ਗਿਆ।

Dancer's Dead Body Goes Missing at Mumbai Hospital, Family Suspects Kidney  Removal | India.com

Read this- ਜੈਪਾਲ ਭੁੱਲਰ ਦਾ ਹੋਇਆ ਮੁੜ ਪੋਸਟਮਾਰਟਮ, ਰਿਪੋਰਟ 'ਚ ਲੁਕਿਆ ਸੱਚ
ਗੋਲੀ ਲੱਗਣ ਨਾਲ ਜ਼ਖਮੀ 25 ਸਾਲਾ ਨੌਜਵਾਨ ਦੀਪਕ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਜਦੋਂ ਇਸ ਸਬੰਧੀ ਐੱਸ.ਐੱਸ.ਪੀ. ਫਰੀਦਕੋਟ ਸਵਰਨਦੀਪ ਸਿੰਘ ਦੇ ਨਾਲ ਸੰਪਰਕ ਕੀਤਾ ਗਿਾ ਤਾਂ ਉਨ੍ਹਾਂ ਨੇ ਕਿਹਾ ਕਿ ਫਾਇਰਿੰਗ ਦੋਹਾਂ ਪਾਸਿਓਂ ਤੋਂ ਹੋਈ ਹੈ। ਨਿਸ਼ਾਨੇ 'ਤੇ ਕੋਈ ਹੋਰ ਸੀ, ਅਤੇ ਮਾਰਿਆ ਕੋਈ ਹੋਰ ਗਿਆ ਹੈ। ਵੈਸੇ ਪੁਲਿਸ ਜਾਂਚ ਕਰ ਰਹੀ ਹੈ, ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

In The Market