LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritsar News: ਕਾਰਗਿਲ ਦਿਵਸ ਜਾਣੋ ਮੌਕੇ ਭਗਵੰਤ ਮਾਨ ਨੇ ਫੌਜੀਆਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ

kargil99

Amritsar News: ਅੱਜ ਬੁੱਧਵਾਰ ਨੂੰ ਕਾਰਗਿਲ ਵਿਜੇ ਦਿਵਸ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਬਹਾਦਰ ਔਰਤਾਂ ਦਾ ਸਨਮਾਨ ਕੀਤਾ ਅਤੇ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।ਦੱਸ ਦੇਈਏ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵੀ ਮੰਗਲਵਾਰ ਨੂੰ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ‌ਦਿਵਸ ਮੌਕੇ ਫੌਜੀਆਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੇ ਵੱਡੇ ਐਲਾਨ ਕੀਤੇ ਹਨ।
ਉਹਨਾਂ ਦੱਸਿਆ ਕਿ ਜੰਗ ਤੋਂ ਇਲਾਵਾ ਜਿਹੜੇ ਸੈਨਿਕ ਹਾਦਸਿਆਂ ਵਿਚ ਸ਼ਹੀਦ ਹੋਣਗੇ ਜਿਵੇਂ ਬਰਫ ਦਾ ਤੋਦਾ ਡਿੱਗਣ ਨਾਲ ਜਾਂ ਫਿਰ ਸੜਕ ਹਾਦਸਿਆਂ ਜਾਂ ਕਿਸੇ ਵੀ ਤਰੀਕੇ ਹਾਦਸੇ ਵਿਚ ਸ਼ਹੀਦ ਹੁੰਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਵਿਚ ਸਾਲ ਵਿਚ ਅਜਿਹੇ 30 ਕੁ ਕੇਸ ਆਉਂਦੇ ਹਨ ਤੇ ਇਸ ਨਾਲ ਸੂਬੇ ਦਾ ਪੌਣੇ ਕਰੋੜ ਰੁਪਏ ਖਰਚ ਇਸ ਮਾਣ ਸਨਮਾਨ ’ਤੇ ਆਵੇਗਾ।

ਉਹਨਾਂ ਕਿਹਾ ਕਿ ਜਿਹੜੇ ਫੌਜੀ 76 ਤੋਂ 100 ਫੀਸਦੀ ਨਕਾਰਾ ਹੋ ਜਾਂਦੇ ਹਨ, ਉਹਨਾਂ ਦਾ ਐਕਸ ਗ੍ਰੇਸ਼ੀਆ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰੀਕੇ 51 ਤੋਂ 75 ਫੀਸਦੀ ਜਿਹੜੇ ਨਕਾਰਾ ਸਰੀਰ ਤੋਂ ਹੁੰਦੇ ਹਨ, ਉਹਨਾਂ ਲਈ ਸਹਾਇਤਾ ਰਾਸ਼ੀ 10 ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਫੌਜੀ 25 ਤੋਂ 50 ਫੀਸਦੀ ਨਕਾਰਾ ਹੋਣਗੇ ਉਹਨਾਂ ਲਈ ਸਹਾਇਤਾ ਰਾਸ਼ੀ 5 ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾ ਰਹੀ ਹੈ।
ਉਹਨਾਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਪਰਿਵਾਰਾਂ  ਲਈ ਪੈਨਸ਼ਨ 6 ਤੋਂ 10 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਵਸਾਤੇ ਜਿਥੇ ਪੰਜਾਬ ਸਰਕਾਰ ਇਕ ਕਰੋੜ ਰੁਪਏ ਦਿੰਦੀ ਹੈ, ਉਥੇ ਹੀ ਐਚ ਡੀ ਐਫ ਸੀ ਬੈਂਕ ਵੀ 1 ਕਰੋੜ ਰੁਪਏ ਦਿੰਦਾ ਹੈ ਕਿਉਂਕਿ ਅਸੀਂ ਪੁਲਿਸ ਦੀ ਤਨਖਾਹ ਆਦਿ ਦਾ ਸਾਰਾ ਕੰਮ ਐਚ ਡੀ ਐਫ ਸੀ ਬੈਂਕ ਨੂੰ ਦਿੱਤਾ ਹੋਇਆ ਹੈ। 

In The Market