LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਰੱਗ ਰੈਕਟ ਮਾਮਲੇ ਦੀ ਸੁਣਵਾਈ ਨੂੰ ਲੈਕੇ ਸਿੱਧੂ ਨੇ ਟਵੀਟ ਕਰ ਆਖੀ ਇਹ ਗੱਲ

5 oct sidhu

ਚੰਡੀਗੜ੍ਹ : ਮਸ਼ਹੂਰ ਡਰੱਗ ਰੈਕਟ ਮਾਮਲੇ 'ਚ ਅੱਜ ਹਾਈਕੋਰਟ 'ਚ ਸੁਣਵਾਈ ਹੋਵੇਗੀ। ਉਮੀਦ ਹੈ ਕਿ ਇਸ ਦੌਰਾਨ STF ਦੀ ਸੀਲ ਬੰਦ ਰਿਪੋਰਟ ਖੁਲੇਗੀ।ਉਥੇ ਹੀ ਇਸ ਮਾਮਲੇ 'ਚ ਸੁਣਵਾਈ ਤੋਂ ਪਹਲੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਨਸ਼ਾ ਵਪਾਰ ਪਿਛਲੇ ਮੁੱਖ ਦੋਸ਼ੀਆਂ ਨੂੰ ਬੇਪਰਦ ਕਰਨ ਲਈ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਅੱਜ ਖੁੱਲ੍ਹੇਗੀ। ਅਦਾਲਤ ਦੁਆਰਾ ਨਾਮ ਨਸਰ ਕਰਨ 'ਤੇ ਇਹ ਪੰਜਾਬ ਦੀ ਪੀੜਤ ਜਵਾਨੀ ਅਤੇ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ। ਮੈਨੂੰ ਆਸ ਹੈ ਕਿ ਦੋਸ਼ੀਆਂ ਨੂੰ ਅਜਿਹੀ ਬੇਮਿਸਾਲ ਸਜਾ ਮਿਲੇਗੀ, ਜੋ ਕਿ ਪੀੜ੍ਹੀਆਂ ਤੱਕ ਨਸ਼ਾ ਵਪਾਰ ਨੂੰ ਰੋਕਣ ਦਾ ਕੰਮ ਕਰੇਗੀ।

In The Market