LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਪੁਲਿਸ ਨੇ ਕੀਤਾ ਅੰਗਰੇਜ਼ ਨੌਜਵਾਨ ਨੂੰ ਖੁਸ਼, ਬੋਲੇ THANK YOU

ludhiana news today in punjabi 17

ਲੁਧਿਆਣਾ ਪੁਲਿਸ ਨੇ ਕੀਤਾ ਅੰਗਰੇਜ਼ ਨੌਜਵਾਨ ਨੂੰ ਖੁਸ਼, ਬੋਲੇ THANK YOU

ਲੁਧਿਆਣਾ ਪੁਲਿਸ ਵੱਲੋਂ ਅੰਗਰੇਜ਼ ਨੌਜਵਾਨ ਨੂੰ ਲੁੱਟਣ ਵਾਲੇ ਚੋਰਾਂ ਨੂੰ ਫੜ ਲਿਆ ਗਿਆ । ਪੁਲਿਸ ਨੇ ਚੋਰਾਂ ਕੋਲੋਂ ਚੋਰੀ ਕੀਤਾ IPHONE ਨੌਜਵਾਨ ਨੂੰ ਵਾਪਸ ਕਰ ਦਿੱਤਾ। ਜਿਸ ਕਾਰਨ ਨੌਜਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਲੁਧਿਆਣਾ ਪੁਲਿਸ ਦੀ ਕਾਰਵਾਈ ਕਾਰਨ ਉਸ ਨੇ ਪੁਲਿਸ ਨੂੰ ਆਪਣੀ ਭਾਸ਼ਾ ਵਿੱਚ ਧੰਨਵਾਦ ਕੀਤਾ ਤੇ ਆਪਣੀ ਖੁਸ਼ੀ ਬਿਆਨ ਕੀਤੀ। ਪੁਲਿਸ ਕਮਿਸ਼ਨਰ ਨੇ ਉਸ ਨੂੰ ਖੁਦ ਉਸਦਾ ਮੋਬਾਈਲ ਤੇ ਕੁਝ ਹੋਰ ਕਾਰਡ ਸਮੇਤ ਵਾਪਸ ਕੀਤਾ।

ਦੱਸ ਦੇਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਨਾਰਵੇ ਦੇ ਜੈਸ਼ਾਈਮ ਦਾ ਰਹਿਣ ਵਾਲਾ ਐਸਪੇਨ ਲਿਲੀਨਗੇਨ ਜਿਸ ਦੀ ਉਮਰ 21 ਸਾਲ ਹੈ ਜੋ ਕਿ ਸੋਮਵਾਰ ਨੂੰ ਲੁਧਿਆਣਾ ਪਹੁੰਚਿਆ ਸੀ।ਜਿਸ ਦੌਰਾਨ ਉਹ ਲੁਧਿਆਣਾ-ਦਿੱਲੀ ਰੋਡ 'ਤੇ ਟਰਾਂਸਪੋਰਟ ਨੇੜੇ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਕਿ ਕੁਝ ਆਏ ਬਦਮਾਸ਼ਾ ਵੱਲੋਂ ਉਸ ਦਾ ਫੋਨ ਖੋਹ ਕੇ ਫਰਾਰ ਹੋ ਗਏ।  ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਵਿਸ਼ਵ ਟੂਰ 'ਤੇ ਨਿਕਲੇ ਨਾਰਵੇ ਦੇ ਸਾਈਕਲ ਸਵਾਰ ਐਸਪੇਨ ਲਿਲੀਨਗੇਨ ਦਾ ਮੋਬਾਈਲ ਫੋਨ, ਕ੍ਰੈਡਿਟ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਆਦਿ ਨੂੰ ਕੁਝ ਬਦਮਾਸ਼ਾ ਵੱਲੋਂ  ਚੋਰੀ ਕਰ ਲਿਆ ਗਿਆ।

ਐਸਪੇਨ ਨਾਂ ਦੇ ਵਿਦਿਆਰਥੀ ਨੇ ਛੇ ਮਹੀਨੇ ਪਹਿਲਾਂ ਹੀ ਆਪਣੀ ਸਾਈਕਲ 'ਤੇ ਵਿਸ਼ਵ ਟੂਰ ਸ਼ੁਰੂ ਕੀਤਾ ਸੀ ਜੋ ਕਿ ਹੁਣ ਤੱਕ 23 ਦੇਸ਼ਾਂ ਦਾ ਟੂਰ ਕਰ ਚੁੱਕਾ ਹੈ ਤੇ ਉਹ ਅਗਲੇ ਤਿੰਨ ਮਹੀਨਿਆਂ ਵਿੱਚ VIETNAM ਪਹੁੰਚ ਕੇ ਟੂਰ ਦੀ ਸਮਾਪਤੀ ਕਰਣਗੇ।

Also Read: punjabi khabra

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ 2 ਸਨੈਚਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨੌਜਵਾਨ ਨੂੰ ਉਸ ਦਾ ਚੋਰੀ ਹੋਇਆ ਮੋਬਾਇਲ ਤੇ ਕੁਝ ਸਮਾਨ ਸਮੇਤ ਵਾਪਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਖੁਸ਼ ਹੋ ਕੇ ਐਸਪੇਨ ਲਿਲੀਨਗੇਨ ਬੋਲੇ THANK YOU.

In The Market