LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਧਦਾ ਜਾ ਰਿਹਾ ਨਸ਼ਾ, ਹਸਪਤਾਲ ਦੇ ਬਾਹਰ ਤਾੜ-ਤਾੜ ਬਿੱਕ ਰਹੀਆਂ ਨੇ ਗੌਲੀਆਂ

barnala news today update live

Barnala News : ਵੱਧਦਾ ਜਾ ਰਿਹਾ ਨਸ਼ਾ, ਹਸਪਤਾਲ ਦੇ ਬਾਹਰ ਬਿੱਕ ਰਹੀਆਂ ਨੇ ਗੌਲੀਆਂ

ਅੱਜ ਕੱਲ ਆਏ ਦਿਨ ਪੰਜਾਬ ਵਿਚ ਨਸ਼ਾ ਵੱਧਦਾ ਹੀ ਜਾ ਰਿਹਾ ਹੈ । ਅਜਿਹਾ ਹੀ ਮਾਮਲਾ ਬਰਨਾਲਾ ਦੇ ਸਰਕਾਰੀ ਹਸਪਤਾਲ ਵੱਲੋਂ ਸਾਹਮਣੇ ਆਇਆ ਹੈ ਜਿਸ ਵਿਚ ਨਸ਼ਾ ਮੁਕਤ ਗੌਲੀਆਂ ਹਸਪਤਾਲ ਦੇ ਬਾਹਰ ਤਾੜ-ਤਾੜ ਬਿੱਕ ਰਹੀਆਂ ਨੇ। ਹਸਪਤਾਲ ਦੇ ਨਸ਼ਾ ਮੁਕਤ ਕੇਂਦਰ ਵਿੱਚੋਂ ਮੁਫ਼ਤ ਦਵਾਈਆਂ ਲੈ ਕੇ ਲੋਕਾਂ ‘ਚ ਮਹਿੰਗੇ ਰੇਟਾਂ ਵਿਚ ਵੇਚਦੇ ਹਨ। ਹਸਪਤਾਲ ਦੇ ਬੰਦ ਐਮਰਜੈਂਸੀ ਗੇਟ ਤੋਂ ਬਾਹਰ ਲੋਕਾਂ ਨੂੰ ਨਸ਼ਾ ਮੁਕਤ ਗੌਲੀਆਂ ਵੇਚਣ ਨਾਲ ਪਰੇਸ਼ਾਨ ਆਮ-ਲੋਕ ਤੇ ਦੁਕਾਨਦਾਰ।

ਦੁਕਾਨਦਾਰਾਂ ਦਾ ਕਹਿਣਾ ਹੈ, ਕਿ ਨਸ਼ਾ ਮੁਕਤ ਕੇਂਦਰ ਤੋਂ ਜੀਭ ਤੇ ਰੱਖਣ ਵਾਲੀ ਗੌਲੀ ਹਸਪਤਾਲ ਦੇ ਬਾਹਰ ਲੋਕਾਂ ਨੂੰ 50 ਤੋਂ 70 ਰੁਪਏ ਚ ਵੇਚੀ ਜਾ ਰਹੀ ਹੈ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੀ ਕੋਈ ਜਾਂਚ ਨਹੀਂ ਕੀਤੀ ਗਈ। ਇਸ ਮੌਕੇ ਤੇ ਦੁਕਾਨਦਾਰਾਂ ਤੇ ਪੀੜਤ ਲੋਕਾਂ ਨੇ ਕਿਹਾ ਹੈ, ਕਿ ਸਰਕਾਰੀ ਹਸਪਤਾਲ ਬਰਨਾਲਾ ਦੇ ਕੋਲ ਨਸ਼ਾ ਮੁਕਤ ਕੇਂਦਰ ਹੈ। ਜਿਥੇ ਰੋਜ਼ਾਨਾ ਨਸ਼ੇ ਤੋਂ ਪੀੜਤ ਲੋਕ ਨਸ਼ੇ ਦਾ ਇਲਾਜ ਕਰਵਾਉਣ ਆਉਂਦੇ ਹਨ । ਹਸਪਤਾਲ ਦਾ ਐਮਰਜੈਂਸੀ ਗੇਟ ਲੰਬੇ ਸਮੇਂ ਤੋਂ ਬੰਦ ਹੈ, ਪਰ ਇਹ ਲੋਕ ਨਸ਼ਾ ਛਡਾਉਣ ਵਾਲੀਆਂ ਗੌਲੀਆਂ ਮੁਫ਼ਤ ਲੈਂਦੇ ਹਨ, ਜੋ ਕਿ ਬਾਹਰ ਲੋਕਾਂ ਨੂੰ ਮਹਿੰਗੇ ਰੇਟਾਂ ਵਿਚ ਵੇਚਦੇ ਹਨ।

ਦੁਕਾਨਦਾਰਾਂ ਨੇ ਕਿਹਾ ਹੈ, ਕਿ ਇਸ ਦੌਰਾਨ ਉਨ੍ਹਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਇਸ ਸਬੰਧੀ ਸਿਹਤ ਅਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਗਈ ਹੈ, ਪਰ ਇਸ ਦੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਗਈ ਹੈ, ਕਿ ਜਲਦ ਤੋਂ ਜਲਦ ਐਮਰਜੈਂਸੀ ਗੇਟ ਖੁੱਲਵਾਇਆ ਜਾਵੇ।

ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ  ਡਾ. ਜਸਵੀਰ ਸਿੰਘ ਔਲਖ ਦਾ ਕਹਿਣਾ ਹੈ, ਕਿ ਇਹ ਗੌਲੀ ਬਿਨ੍ਹਾਂ ਕਿਸੇ ਡਾਕਟਰ ਦੀ ਸਲਾਹ ਬਗੈਰ ਨਹੀਂ ਦਿੱਤੀ ਜਾਂਦੀ ਤੇ ਜਿਹੜੇ ਲੋਕ ਬਾਹਰ ਜਾ ਕੇ ਦਵਾਈਆਂ ਵੇਚਦੇ ਨੇ ਉਨ੍ਹਾਂ ਤੇ ਹਸਪਤਾਲ ਦੇ ਐਸ ਐਮ ਔ ਤੇ  ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Also Read : punjab news

 

In The Market