LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਵਾਰੇ 'ਚ ਗੁੰਡਾਗਰਦੀ ਦੀਆਂ ਤਸਵੀਰਾਂ ਹੋਇਆ CCTV 'ਚ ਕੈਦ, ਅਗਵਾ ਕੀਤੇ ਲਾੜਾ- ਲਾੜੀ

gurdwara

ਮੋਗਾ: ਜਗਰਾਉਂ (jagraon) ਮੋਗਾ (Moga) ਹਾਈਵੇ ਤੇ ਕੋਠੇ ਬੱਗੂ ਦੇ ਗੁਰਦਵਾਰਾ ਸਾਹਿਬ ਵਿਚ ਅੱਜ ਅਨੋਖਾ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ। ਇਥੋਂ ਦੇ ਗੁਰਦਵਾਰਾ ਸਾਹਿਬ (Gurdwara Sahib) ਵਿੱਚ ਹੋ ਰਹੇ ਆਨੰਦ ਕਾਰਜ  (Inter cast Marriage) ਨੂੰ ਰੋਕਦੇ ਹੋਏ ਦਰਜਨ ਭਰ ਅਣਪਛਾਤੇ ਬੰਦਿਆਂ ਨੇ ਵਿਆਹ ਕਰਵਾ ਰਹੇ ਮੁੰਡੇ ਤੇ ਕੁੜੀ ਨੂੰ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ।

ਕਿਡ ਨੈਪਿੰਗ ਦੀ ਪੂਰੀ ਘਟਨਾ ਗੁਰਦਵਾਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

Read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਇਸ ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਮੁੰਡਾ ਜੱਗਾ ਸਿੰਘ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਮੋਗਾ ਜਿਲੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ ਤੇ ਕੁੜੀ ਰੁਪਿੰਦਰ ਕੌਰ ਜ਼ਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਮੋਗਾ ਜਿਲੇ ਦੇ ਪਿੰਡ ਘਲਕਲਾਂ ਕੋਲ ਦੀ ਰਹਿਣ ਵਾਲੀ ਹੈ। ਉਹ  ਪਿੰਡ ਬੁੱਟਰ ਵਿਚ ਆਪਣੀ ਭੂਆ ਕੋਲ ਰਹਿ ਕੇ ਪੜਦੀ ਸੀ ਤੇ ਇਸੇ ਦੌਰਾਨ ਉਸਦਾ ਜੱਗਾਂ ਸਿੰਘ ਨਾਲ ਪ੍ਰੇਮ ਸੰਬੰਧ ਬਣ ਗਏ ਤੇ 8 ਦਿਨ ਪਹਿਲਾਂ ਦੋਨਾਂ ਨੇ ਇਕ ਵਕੀਲ ਦੇ ਜਰੀਏ ਪੇਪਰ ਮੈਰਿਜ ਕਰਵਾ ਲਈ।

ਅੱਜ ਮੁੰਡਾ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦਵਾਰਾ ਸਾਹਿਬ ਵਿਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ ਤੇ ਆਨੰਦ ਕਾਰਜ ਦੌਰਾਨ ਹੀ ਦਰਜਨ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦਵਾਰਾ ਸਾਹਿਬ ਪਹੁੰਚੇ ਤੇ ਦੋਨਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। 

ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕਿ ਦੋਵਾਂ ਨੂੰ ਕਿਡਨੈਪ ਕਰਨ ਵਾਲੇ ਕੌਣ ਸਨ, ਇਸ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਉਨ੍ਹਾਂ ਵਿੱਚੋਂ ਦੋ ਦੇ ਮੂੰਹ ਨਹੀਂ ਢੱਕੇ ਸਨ। ਉਨ੍ਹਾਂ ਵਿੱਚੋਂ ਇੱਕ ਪਿੰਡ ਬੁੱਟਰ ਦਾ ਸਾਬਕਾ ਸਰਪੰਚ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਚੱਪਲ, ਬੂਟ ਪਾਏ ਹੋਏ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੁੰਡੇ ਕੁੜੀ ਨੂੰ ਕੁੱਟਦੇ ਰਹੇ ਤੇ ਫਿਰ ਆਪਣੇ ਨਾਲ ਲੈ ਗਏ। ਇਸ ਮੌਕੇ ਤੇ DSP ਹਰਸ਼ਪ੍ਰੀਤ ਸਿੰਘ ਨੇ ਕਿਹਕੀ ਪੂਰੀ ਘਟਨਾ ਦੀ CCTV ਦੇਖੀ ਜਾ ਰਹੀ ਹੈ ਤੇ ਜਲਦੀ ਹੀ ਓਨਾ ਨੂੰ ਕਾਬੂ ਕਰ ਲਿਆ ਜਾਵੇਗਾ। 

Read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

In The Market