LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

punjab news: ਸ੍ਰੀ ਮੁਕਤਸਰ ਜਿਲ੍ਹੇ ਦੇ ਪਿੰਡ ਰੱਤਾ ਖੇੜਾ ਦਾ 93 ਸਾਲਾਂ ਬਜੁਰਗ ਵੱਧਾ ਰਿਹਾ ਹੈ ਖੇਡ ਦੇ ਮੈਦਾਨ ਦੀ ਸ਼ਾਨ

muktsar news today 14 12

ਸ੍ਰੀ ਮੁਕਤਸਰ ਜਿਲ੍ਹੇ ਦੇ ਪਿੰਡ ਰੱਤਾ ਖੇੜਾ ਦਾ 93 ਸਾਲਾਂ ਬਜੁਰਗ ਵੱਧਾ ਰਿਹਾ ਹੈ ਖੇਡ ਦੇ ਮੈਦਾਨ ਦੀ ਸ਼ਾਨ

ਪਿੰਡ ਰੱਤਾ ਖੇੜਾ ਦਾ ਰਹਿਣ ਵਾਲਾ ਬਜੁਰਗ ਇੰਦਰ ਸਿੰਘ ਜਿਸ ਦੀ ਉਮਰ 93 ਸਾਲ ਹੈ ਤੇ ਉਹ ਇਸ ਵੇਲੇ ਵੀ ਖੇਡਾਂ ਦੇ ਮੈਦਾਨਾਂ ਦੀ ਸ਼ਾਨ ਵਧਾ ਰਹੇ ਨੇ। ਇਥੇ ਹੀ ਇੰਦਰ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ 40 ਗੋਲਡ ਮੈਡਲ ਤੇ 16 ਚਾਂਦੀ ਤੇ ਕਾਂਸੀ ਦੇ ਮੈਜਲ ਹਾਸਲ ਕਿਤੇ ਹਨ।

ਬਜੁਰਗ ਇੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ 75 ਸਾਲ ਦੀ ਉਮਰ ਵਿਚ ਦੁਬਾਰਾ ਦੋੜਨਾ ਸ਼ੁਰੂ ਕੀਤਾ ਤੇ ਉਨ੍ਹਾਂ ਨੇ ਭਾਰਤ ਦੇ ਹਰ ਇੱਕ ਮੁਕਾਬਲੇ ਵਿਚ ਹਿੱਸਾ ਲਿਆ ਹੈ। ਖੇਡਾਂ ਦੇ ਮੁਕਾਬਲੇ ਦੌਰਾਨ ਲੋਕਾੰ ਵੱਲੋਂ ਉਨ੍ਹਾਂ ਦਾ ਖ਼ੁਰਾਕ ਬਾਰੇ ਵੀ ਪੁੱਛਿਆ ਜਾਂਦਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਮੈਂ ਸ਼ੁਰੂ ਤੋਂ ਹੀ ਬਦਾਮ ਤੇ ਛੋਲੇ ਖਾਂਦਾ ਰਿਹਾ ਹਾਂ।

ਦੱਸ-ਦਈਏ ਕਿ ਕੁਝ ਦਿਨ ਪਹਿਲਾਂ ਹੀ ਬਜੁਰਗ ਇੰਦਰ ਸਿੰਘ ਨੇ ਲੰਬੀ ਸ਼ਾਲ ਵਿਚ ਹਿੱਸਾ ਲਿਆ ਸੀ। ਬਾਬਾ ਇੰਦਰ ਸਿੰਘ ਅਨੁਸਾਰ ਇਸ ਉਮਰ ਵਿਚ ਵੀ ਉਸ ਦੀ ਖੇਡ ਨੂੰ ਬਹੁਤਿਆ ਨੇ ਪਿਆਰ ਅਤੇ ਸਨਮਾਨ ਵੀ ਦਿੱਤਾ ਪਰ ਸਰਕਾਰ ਵੱਲੋਂ ਉਸਦੀ ਕੋਈ ਸਹਾਇਤਾ ਨਹੀਂ ਕੀਤੀ ਗਈ।

Also read: ਨਕੋਦਰ ਦੇ ਕੱਪੜਾ ਕਾਰੋਬਾਰੀ ਦੇ ਗੰਨਮੈਨ ਮਨਦੀਪ ਸਿੰਘ ਦੀ ਮੋਤ

ਹੁਣ ਵੀ ਵਤਨ ਪੰਜਾਬ ਦੀਆਂ ਖੇਡਾਂ ਦੌਰਾਨ ਇੰਦਰ ਸਿੰਘ ਨੇਵਿਭਾਗ ਦੇ ਡਾਇਰੈਕਟਰ ਨੂੰ ਅਪੀਲ ਕੀਤੀ ਹੈ ਪਰ ਸਰਕਾਰ ਵੱਲੋਂ  ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾਵੀ ਸਹਿਯੋਗ ਨਹੀਂ ਮਿਲ ਪਾ ਰਿਹਾ। ਇੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਮੌਕਾ ਮਿਲੇ ਤਾਂ ਉਹ ਅੱਜ ਵੀ ਵਿਦੇਸ਼ ਵਿਚ ਜਾਂ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ।

In The Market