ਲਹਿਰਾਗਾਗਾ ਦੇ ਪਿੰਡ ਖੋਖਰ ਕਲਾਂ ‘ਚ ਕੱਲ ਇੱਕ ਕੰਧ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੌਰਾਨ ਸੋਨਾ ਖਾਂ ਵਿਅਕਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਪਿੰਡ ਖੋਖਰ ਕਲਾਂ ‘ਚ ਕੱਲ ਕੰਧ ਨੂੰ ਲੈ ਕੇ 2 ਵਿਅਕਤੀਆਂ ਵਿਰ ਆਪਸੀ ਲੜਾਈ ਹੇ ਗਈ ਜਿਸ ਨਾਲ 65 ਸਾਲਾਂ ਸੋਨਾ ਖਾਂ ਲੜਾਈ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂ ਦੇਰ ਰਾਤ ਨੂੰ ਸੋਨਾ ਖਾਂ ਜ਼ਖ਼ਮਾ ਦੀ ਤਾਬ ਨੂੰ ਨਾ ਝਲਦੇ ਹੋਏ ਉਨ੍ਹਾਂ ਦੀ ਮੋਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੰਗਰੂਰ ਦੇ ਸਿਵਲ ਹਸਪਤਾਲ ਮੋਰਚਰੀ ਵਿਖੇ ਪਹੁੰਚਾ ਦਿੱਤਾ ਗਿਆ।
ਸੋਸ਼ਲ ਮਿਡੀਆ ਰਾਹੀਂ ਮ੍ਰਿਤਕ ਦੇ ਬੇਟੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕੱਲ ਕੰਧ ਨੂੰ ਲੈ ਕੇ ਮੇਰੇ ਪਿਤਾ ਅਤੇ ਕਰਮਜੀਤ ਵਿਚਕਾਰ ਲੜਾਈ ਹੋ ਗਈ ਸੀ। ਜਿਸ ਦੌਰਾਨ ਕਰਮਜੀਤ ਨੇ ਗੰਡਾਸਾ ਮਾਰਿਆ ਤੇ ਮੋਕੇ ਤੇ ਸੋਨਾ ਖਾਂ ਜ਼ਖ਼ਮੀ ਹੋ ਗਿਆ। ਜਿਸ ਨੂੰ ਪਹਿਲਾਂ ਲਹਿਰਾਗਾਗਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਸੰਗਰੂਰ ਦੇ ਹਸਪਤਾਲ ਵਿਚ ਲੈ ਕੇ ਜਾਣ ਲਈ ਆਖ ਦਿੱਤਾ ਜਿਥੇ ਉਨ੍ਹਾਂ ਦੀ ਦੇਰ ਰਾਤ ਨੂੰ ਮੋਤ ਹੋ ਗਈ ਤੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।
ਜਦੋਂ ਇਸ ਵਿਸ਼ੇ ਤੇ ਲਹਿਰਾਗਾਗਾ ਥਾਣਾ ਦੇ SSO ਜਤਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਸਵੇਰੇ ਰੁਕਾ ਮਿਲਿਆ ਸੀ ਕਿ ਸੋਨਾ ਖਾਂ ਖੋਖਰ ਕਲਾਂ ਪਿੰਡ ਦਾ ਰਹਿਣ ਵਾਲਾ ਜੋ ਕਿ ਸੱਟਾਂ ਲੱਗਣ ਕਾਰਨ ਦਾਖਲ ਹੋਇਆ ਸੀ ਜਿਸ ਦੀ ਮੋਤ ਹੋ ਗਈ ਹੈ।
ਸੰਗਰੂਰ ਆ ਕੇ ਪਤਾ ਲੱਗਿਆ ਹੈ ਕਿ ਸੋਨਾ ਖਾਂ ਅਤੇ ਕਰਮਜੀਤ ਵਿਚਕਾਰ ਲੜਾਈ ਹੋਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
China Fire News: उत्तरी चीन के बाजार में लगी आग, 8 लोगों की मौत, 15 घायल
Yuzvendra Chahal-Dhanashree Divorce: युजवेंद्र चहल ने धनश्री के साथ हटाईं तस्वीरें, इंस्टाग्राम पर किया एक-दूसरे को अनफॉलो
Jammu-Kashmir : जम्मू-कश्मीर के बांदीपोरा में सेना का वाहन खाई में गिरा, 2 जवान शहीद, 4 घायल