ਚੰਡੀਗੜ੍ਹ : ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਪੰਜਾਬ ਰਾਜ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਹੈ। ਇਸ ਸਮੇਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਇਸ ਬੋਰਡ ਦੀ ਉਪ ਚੇਅਰਪਸਨ ਸੀ। ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੀ ਸੀ, ਜੋ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਸੀ। ਹੁਣ ਮਾਨ ਸਰਕਾਰ ਨੇ ਰਾਜਪਾਲ ਤੋਂ ਮਨਜ਼ੂਰੀ ਮਿਲਦੇ ਹੀ ਸੂਬਾਈ ਬੋਰਡ ਤੇ ਜ਼ਿਲ੍ਹਾ ਯੋਜਨਾ ਬੋਰਡਾਂ ਨੂੰ ਭੰਗ ਕਰ ਦਿੱਤਾ ਹੈ। Also Read: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਅਜੇ ਵੀ ਬੇਘਰ, ਵੇਚ ਦਿੱਤੇ ਸਾਰੇ ਘਰ! ਰਾਜਪਾਲ ਵੱਲੋਂ ਮਾਨ ਸਰਕਾਰ ਦੀ ਸਿਫ਼ਾਰਿਸ਼ ਮਨਜ਼ੂਰ ਕਰਦਿਆਂ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਐਡਵੋਕੇਟ ਜਨਰਲ ਨੂੰ ਨਵੇਂ ਬੋਰਡ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਨਵੀਂ ਇਕੋਨਾਮਿਕ ਨੀਤੀ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ, ਜਦੋਂ ਕਿ ਬੋਰਡ ਦੇ ਹੋਰ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਭਗਵੰਤ ਮਾਨ ਨੇ ਬੋਰਡ ਦੇ ਦੋ ਉਪ ਚੇਅਰਮੈਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ’ਚ ਜ਼ਿਆਦਾਤਰ ਆਰਥਿਕ ਨੀਤੀਆਂ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸੂਬਹਾ ਸਰਕਾਰ ਨੇ ਟ੍ਰੇਡਰ ਬੋਰਡ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਵੀ ਰਾਜਪਾਲ ਨੂੰ ਭੇਜ ਦਿੱਤੀ ਹੈ। Also Read: KFC ਦੇ ਬਕੇਟ 'ਚ ਚਿਕਨ ਦੇ ਨਿਕਲੇ ਸਿਰਫ ਚਾਰ ਪੀਸ, ਔਰਤ ਨੇ ਸੱਦ ਲਈ ਪੁਲਿਸ ਸਬੰਧਿਤ ਬੋਰਡ ਇਕ ਦੋ ਦਿਨ ’ਚ ਭੰਗ ਹੋ ਜਾਣਗੇ। ਰਾਜਪਾਲ ਦੀ ਮਨਜ਼ੂਰੀ ਦੇ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਹਟਾਉਣ ਦੀ ਸੂਚਨਾ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਦੀ ਸਹੂਲਤ ਅਤੇ ਸਟਾਫ਼ ਮਿਲਿਆ ਹੋਇਆ ਸੀ। ਉਨ੍ਹਾਂ ਨੂੰ ਸਰਕਾਰੀ ਬੰਗਲਾ ਇਕ ਮਹੀਨੇ ਤੱਕ ਛੱਡਣਾ ਹੋਵੇਗਾ। ਬੋਰਡ ’ਚ ਉਪ ਚੇਅਰਪਰਸਨ ਰਾਜਿੰਦਰ ਗੁਪਤਾ ਅਤੇ ਮੈਂਬਰ ਭਾਵਦੀਪ ਸਰਦਾਨਾ, ਭਗਵੰਤ ਸਿੰਘ ,ਕੇ. ਵੀ. ਐੱਸ ਸਿੱਧੂ ਅਤੇ ਬਲਦੇਵ ਸਿੰਘ ਢਿੱਲੋਂ ਦੀ ਸੇਵਾ ਵੀ ਖ਼ਤਮ ਹੋ ਗਈ ਹੈ, ਜਦ ਕਿ ਸਟਾਫ਼ ਦੀ ਵਾਪਸੀ ਇਕ ਮਈ ਤੋਂ ਪਹਿਲਾਂ ਮੁੱਖ ਸਕੱਤਰੇਤ ’ਚ ਹੋ ਜਾਵੇਗੀ।...
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅਨੁਸ਼ਾਸਨੀ ਕਮੇਟੀ ਵਲੋਂ ਲਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਹੀ ਟਿੱਪਣੀ ਕੀਤੀ ਹੈ। ਜਾਖੜ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਆਖਿਆ ਹੈ ਕਿ ‘ਆਜ ਸਿਰ ਕਲਮ ਹੋਂਗੇ ਉਨਕੇ, ਜਿਨਮੇਂ ਅਭੀ ਜ਼ਮੀਰ ਬਾਕੀ ਹੈ। ਜਾਖੜ ਦੇ ਇਸ ਟਵੀਟ ਨੂੰ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਵਲੋਂ ਉਨ੍ਹਾਂ ਖ਼ਿਲਾਫ਼ ਲਏ ਜਾਣ ਵਾਲੇ ਸਖ਼ਤ ਫ਼ੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜਾਖੜ ਦੀ ਅੱਜ ਪਾਰਟੀ ’ਚੋਂ ਛੁੱਟੀ ਹੋ ਸਕਦੀ ਹੈ। ਇਸ ਲਈ ਦਿੱਲੀ ਵਿਚ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। आज, सर कलम होंगे उनके जिनमें अभी ज़मीर बाकी है !**(My apologies to Javed Akhtar Saheb) — Sunil Jakhar (@sunilkjakhar) April 26, 2022 Also Read: ਬੇਟਿਆਂ ਨਾਲ ਕਰੀਨਾ-ਸੈਫ ਦੀ ਪੂਲ ਪਾਰਟੀ, ਪੂਰੇ ਮਸਤੀ ਦੇ ਮੂਡ 'ਚ ਦਿਸੇ Taimur-Jehangir ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ਜਾਖੜ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸੰਬੰਧ ਵਿਚ ਦਿੱਤੇ ਗਏ ਬਿਆਨ ’ਤੇ ਨੋਟਿਸ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੂੰ ਇਕ ਹਫਤੇ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਖਿਆ ਗਿਆ ਸੀ ਪਰ ਜਾਖੜ ਨੇ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਇਹ ਤਕ ਆਖ ਦਿੱਤਾ ਕਿ ਉਹ ਹਾਈਕਮਾਨ ਅੱਗੇ ਨਹੀਂ ਝੁਕਣਗੇ। Also Read: 'ਪੰਚਾਇਤੀ ਜ਼ਮੀਨ 'ਤੇ ਹੋਏ 5000 ਏਕੜ ਦੇ ਨਾਜਾਇਜ਼ ਕਬਜ਼ੇ ਇਕ ਮਹੀਨੇ ਅੰਦਰ ਹਟਾਏ ਜਾਣਗੇ'...
ਲੁਧਿਆਣਾ- ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿਚ ਇਕ ਫਾਰਚਿਊਨਰ ਕਾਰ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸੋਮਵਾਰ ਦੇਰ ਰਾਤ ਤਕਰੀਬਨ 12 ਵਜੇ ਵਾਪਰਿਆ। ਗੱਡੀ ਦਾ ਕੰਟਰੋਲ ਵਿਗੜਨ ਕਾਰਨ ਕਾਰ ਨਹਿਰ ਵਿਚ ਜਾ ਡਿੱਗੀ। ਕਾਫੀ ਦੇਰ ਤੱਕ ਤਾਂ ਹਾਦਸੇ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਕ ਰਾਹਗੀਰ ਨੇ ਕਾਰ ਨਹਿਰ ਵਿਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। Also Read: 44 ਅਰਬ ਡਾਲਰ 'ਚ ਐਲਨ ਮਸਕ ਦਾ ਹੋਇਆ ਟਵਿੱਟਰ, ਹਰ ਸ਼ੇਅਰ ਲਈ 54 ਡਾਲਰ ਦੀ ਕੈਸ਼ ਡੀਲ ਥਾਣਾ ਮਲੋਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰ ਨੂੰ ਨਹਿਰ ਵਿਚੋਂ ਕੱਢਵਾਇਆ। ਉੱਥੇ ਹੀ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਮਰਨ ਵਾਲਿਆਂ ਦੀ ਪਛਾਣ ਕੁਲਦੀਪ ਸਿੰਘ (45), ਜਗਦੀਪ ਸਿੰਘ (35), ਜਤਿੰਦਰ ਸਿੰਘ(40), ਭਜਨ ਸਿੰਘ (42) ਤੇ ਜਗਤਾਰ ਸਿੰਘ (45) ਦੇ ਰੂਪ ਵਿਚ ਹੋਈ ਹੈ। Also Read: ਦੇਸ਼ ਵਿਰੋਧੀ ਸਮੱਗਰੀ 'ਤੇ ਭਾਰਤ ਸਰਕਾਰ ਦੀ ਕਾਰਵਾਈ, 6 ਪਾਕਿ ਚੈਨਲਾਂ ਸਣੇ 16 ਯੂਟਿਊਬ ਚੈਨਲ ਬਲੌਕ 2 ਘੰਟੇ ਪਾਣੀ ਵਿਚ ਡੁੱਬੀ ਰਹੀ ਕਾਰਮ੍ਰਿਤਕ ਜਤਿੰਦਰ ਦੇ ਪਰਿਵਾਰਕ ਮੈਂਬਰ ਸਨਮਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਤ ਤਕਰੀਬਨ 2 ਵਜੇ ਤੱਕ ਕੋਈ ਪੁਲਿਸ ਕਰਮਚਾਰੀ ਮਦਦ ਦੇ ਲਈ ਆਇਆ। ਗੱਡੀ ਚਾਰੇ ਪਾਸਿਆਂ ਤੋਂ ਬੰਦ ਸੀ, ਜਿਸ ਕਾਰਨ ਪੰਜ ਲੋਕਾਂ ਦਾ ਦੰਮ ਘੁੱਟ ਗਿਆ। ਬੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ 6 ਲੋਕ ਸਵਾਰ ਸਨ, ਜੋ ਵਿਅਕਤੀ ਬਚਿਆ ਹੈ ਉਸ ਦਾ ਨਾਂ ਸਨੀ ਦੱਸਿਆ ਜਾ ਰਿਹਾ ਹੈ। ਸਨੀ ਨੂੰ ਗੰਭੀਰ ਸੱਟਾ ਲੱਗੀਆਂ ਹਨ।
ਚੰਡੀਗੜ੍ਹ : ਭ੍ਰਿਸ਼ਟਾਚਾਰ ਖਿਲਾਫ ਟੋਲ ਫਰੀ ਨੰਬਰ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਜ਼ਾਇਜ ਮਾਈਨਿੰਗ ਵਿਰੁੱਧ ਵੀ ਐਕਸ਼ਨ ਵਿੱਚ ਆਈ ਹੈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ। Also Read: CM ਮਾਨ ਨੇ ਕੀਤਾ ਡਾ. ਭੀਮ ਰਾਓ ਅੰਬੇਡਕਰ School Of Excellence ਕਾਲਕਾਜੀ ਦਾ ਦੌਰਾ ਸਰਕਾਰ ਨੇ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫ੍ਰੀ ਨੰਬਰ 1800 180 2422 ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਗੈਰਕਾਨੂੰਨੀ ਮਾਈਨਿੰਗ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਇਸ ਨੰਬਰ ਉੱਤੇ ਸਾਂਝੀ ਕਰ ਸਕਦਾ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ 2 ਦਿਨਾਂ ਦੇ ਦਿੱਲੀ ਦੌਰੇ ਉੱਤੇ ਹਨ। ਇਸ ਦੌਰਾਨ ਉਹ ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰ ਵਿਚ ਸੁਧਾਰ ਕਰਨ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। Also Read: ਪੰਜਾਬ ਸਰਕਾਰ ਵਲੋਂ IAS ਅਧਿਕਾਰੀਆਂ ਦਾ ਤਬਾਦਲਾ, ਦੇਖੋ ਸੂਚੀ
ਅੰਮ੍ਰਿਤਸਰ: ਕਸਟਮ ਅਧਿਕਾਰੀਆਂ ਨੇ 700 ਕਰੋੜ ਰੁਪਏ ਮੁੱਲ ਦੀ 102 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਹੈਰੋਇਨ ਕਸਟਮ ਅਧਿਕਾਰੀਆਂ ਨੇ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ (ICP) ਤੋਂ ਜ਼ਬਤ ਕੀਤੀ ਹੈ। 102 ਕਿਲੋ ਹੈਰੋਇਨ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਗਏ ਮੂਲੇਥੀ (ਲੀਕੋਰਿਸ ਰੂਟ) ਦੇ ਸਟਾਕ ਵਿੱਚ ਛੁਪਾ ਕੇ ਰੱਖੀ ਗਈ ਹੋਈ ਸੀ। ਇੰਟੈਗਰੇਟਿਡ ਚੈੱਕ ਪੋਸਟ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਭਾਰਤ ਦੇ ਵਪਾਰ ਨੂੰ ਸੌਖਾ ਬਣਾਉਂਦਾ ਹੈ। Also Read: CM ਭਗਵੰਤ ਮਾਨ ਦਿੱਲੀ ਰਵਾਨਾ, ਸਰਕਾਰੀ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਕਰਨਗੇ ਦੌਰਾ ਕਸਟਮ ਵਿਭਾਗ ਅਨੁਸਾਰ ਸ਼ਰਾਬ ਦੀ ਖੇਪ ਦੀ ਐਕਸਰੇ ਸਕੈਨਿੰਗ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਤਾ ਲੱਗਾ। ਲੱਕੜ ਦੇ ਲੌਗਾਂ ਦੀ ਖੇਪ ਵਿੱਚ ਕੁਝ ਅਨਿਯਮਿਤ ਧੱਬੇ ਹੋਣ ਦਾ ਸ਼ੱਕ ਹੋਣ ਤੋਂ ਬਾਅਦ, ਕਸਟਮ ਕਰਮਚਾਰੀਆਂ ਨੇ ਬੈਗਾਂ ਨੂੰ ਖੋਲ੍ਹਿਆ ਅਤੇ ਦੇਖਿਆ ਕਿ ਕੁਝ ਥੈਲਿਆਂ ਵਿੱਚ ਲੱਕੜ ਦੇ ਛੋਟੇ ਬੇਲਨਾਕਾਰ ਦੇ ਲੱਕੜ ਦੇ ਲੱਠੇ ਸਨ ਪਰ ਇਹ ਸ਼ਰਾਬ ਨਹੀਂ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਅਜਿਹੇ ਲੱਕੜ ਦੇ ਲੱਠਿਆਂ ਦਾ ਕੁੱਲ ਵਜ਼ਨ 475 ਕਿਲੋ ਹੈ, ਜਿਸ ਵਿੱਚੋਂ 102 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 700 ਕਰੋੜ ਰੁਪਏ ਹੈ। ਹੈਰੋਇਨ ਦੀ ਇਹ ਖੇਪ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਭਾਰਤ ਲਿਆਂਦੀ ਗਈ ਸੀ। ਧਿਆਨ ਯੋਗ ਹੈ ਕਿ ਪੰਜਾਬ ਵਿੱਚ ਮਾਨ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ, ਇਸ ਦੇ ਬਾਵਜੂਦ ਹਰ ਰੋਜ਼ ਕਈ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਜ਼ਿਕਰਯੋਗ ਹੈ ਕਿ, ਭਾਰਤ ਆਈਸੀਪੀ, ਅਟਾਰੀ ਵਿਖੇ ਅਫਗਾਨਿਸਤਾਨ ਤੋਂ ਸੁੱਕੇ ਮੇਵੇ, ਤਾਜ਼ੇ ਫਲ ਅਤੇ ਜੜੀ-ਬੂਟੀਆਂ ਦੀ ਦਰਾਮਦ ਕਰਦਾ ਹੈ। ਇਸ ਤੋਂ ਪਹਿਲਾਂ ਜੂਨ 2019 ਵਿੱਚ, ਕਸਟਮ ਅਧਿਕਾਰੀਆਂ ਨੇ ਅਫਗਾਨਿਸਤਾਨ ਤੋਂ ਦਰਾਮਦ ਤੋਂ ਆਈਸੀਪੀ ਅਟਾਰੀ ਤੋਂ ਭਾਰਤ ਵਿੱਚ ਸਭ ਤੋਂ ਵੱਡੀ ਜ਼ਬਤ ਵਿੱਚੋਂ ਇੱਕ ਵਿੱਚ 532.6 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਸਥਿਤ ਇਕ ਆਯਾਤਕ ਨੇ ਅਫਗਾਨਿਸਤਾਨ ਸਥਿਤ ਵਪਾਰੀ ਏ ਨਜ਼ੀਰ ਕੰਪਨੀ ਮਜ਼ਾਰ-ਏ-ਸ਼ਰੀਫ ਤੋਂ ਸ਼ਰਾਬ ਦੇ ਕੁੱਲ 340 ਬੈਗ ਆਯਾਤ ਕੀਤੇ ਸਨ, ਜਿਸ ਨੂੰ ਕਿਬਰ-ਅਧਾਰਤ ਲੌਜਿਸਟਿਕਸ ਅਤੇ ਫਰੇਟ ਟ੍ਰਾਂਸਪੋਰਟ ਕੰਪਨੀ ਦੁਆਰਾ ਆਈਸੀਪੀ, ਅਟਾਰੀ ਲਿਆਂਦਾ ਗਿਆ ਸੀ। 22 ਅਪ੍ਰੈਲ ਨੂੰ ਹੈਰੋਇਨ ਸਮੇਤ ਸ਼ਰਾਬ ਦੀ ਇੱਕ ਖੇਪ ਆਈਸੀਪੀ ਅਟਾਰੀ ਦੇ ਇੱਕ ਕਾਰਗੋ ਟਰਮੀਨਲ 'ਤੇ ਉਤਾਰੀ ਗਈ ਸੀ। ਕਸਟਮ ਅਧਿਕਾਰੀ ਕਲੀਅਰਿੰਗ ਏਜੰਸੀ ਦੀ ਜਾਂਚ ਕਰ ਰਹੇ ਹਨ ਜਿਸ ਨੇ ਖੇਪ ਨੂੰ ਵਾਪਸ ਲਿਆ ਕੇ ਦਿੱਲੀ ਭੇਜਣਾ ਸੀ।
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਤੋਂ ਦਿੱਲੀ ਦੌਰੇ ਲਈ ਰਵਾਨਾ ਹੋ ਗਏ ਹਨ। ਇਸ 2 ਦਿਨਾਂ ਦੌਰੇ ਵਿੱਚ ਉਹ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਹੋਣਗੇ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਅਤੇ ਸਿਹਤ ਅਧਿਕਾਰੀ ਵੀ ਦੌਰੇ 'ਤੇ ਜਾਣਗੇ। ਸੋਮਵਾਰ ਨੂੰ ਪਹਿਲੇ ਸੀ.ਐਮ ਮਾਨ ਕਾਲਕਾ ਜੀ ਸਥਿਤ ਡਾ.ਅੰਬੇਡਕਰ ਇੰਸਟੀਚਿਊਟ ਆਫ ਐਕਸੀਲੈਂਸ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਚਿਰਾਗ ਐਨਕਲੇਵ ਦੇ ਗ੍ਰੇਟਰ ਕੈਲਾਸ਼ ਸਥਿਤ ਮੁਹੱਲਾ ਕਲੀਨਿਕ ਤੇ ਫਿਰ ਕੌਟਿਲਿਆ ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਚਿਰਾਗ ਐਨਕਲੇਵ ਪਹੁੰਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸਕੂਲ 'ਚ ਬਣੇ ਸਵੀਮਿੰਗ ਪੂਲ ਦਾ ਉਦਘਾਟਨ ਕਰ ਦਿਲਸ਼ਾਦ ਬਾਗ ਸਥਿਤ ਰਾਜੀਵ ਗਾਂਧੀ ਹਸਪਤਾਲ ਦਾ ਦੌਰਾ ਕਰਕੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲੈਣਗੇ। 'ਆਪ' ਦਾ ਦਾਅਵਾ ਹੈ ਕਿ ਪੰਜਾਬ 'ਚ ਦਿੱਲੀ ਮਾਡਲ ਤੋਂ ਹੋਵੇਗਾ ਸੁਧਾਰਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਦੀ ਤਰਜ਼ 'ਤੇ ਸੁਧਾਰਿਆ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਅਤੇ ਵਾਰਡਾਂ ਵਿੱਚ 16 ਹਜ਼ਾਰ ਪਿਂਡ ਕਲੀਨਿਕ ਬਣਾਏ ਜਾਣਗੇ। ਇਹ ਵਾਅਦਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੀਤਾ ਸੀ।
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੌਰੇ ’ਤੇ ਜਾ ਰਹੇ ਹਨ। ਦਿੱਲੀ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਿੱਲੀ ਦੇ ਇਕ ਹਸਪਤਾਲ ਦਾ ਦੌਰਾ ਵੀ ਕਰਨਗੇ। Also Read: ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 24 IAS ਤੇ 9 PCS ਅਧਿਕਾਰੀਆਂ ਦੇ ਤਬਾਦਲੇ ਸੂਤਰਾਂ ਅਨੁਸਾਰ ਸੀ. ਐੱਮ. ਭਗਵੰਤ ਮਾਨ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਿਹਤ ਮੰਤਰੀ ਵਿਜੇ ਸਿੰਗਲਾ ਵੀ ਦਿੱਲੀ ਦੌਰੇ 'ਤੇ ਜਾ ਸਕਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਇਹ ਦੌਰਾ ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਨ ਲਈ ਕੀਤਾ ਜਾਣਾ ਹੈ। ਪੰਜਾਬ ਦੇ ਸਕੂਲ ਤੇ ਹਸਪਤਾਲ ਵੀ ਦਿੱਲੀ ਵਾਂਗ ਬਿਹਤਰ ਬਣਾਏ ਜਾਣਗੇ। ਦੱਸ ਦੇਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ 18 ਅਪ੍ਰੈਲ ਨੂੰ ਦਿੱਲੀ ਦੌਰੇ ’ਤੇ ਜਾਣ ਵਾਲੇ ਸਨ ਪਰ ਉਨ੍ਹਾਂ ਦਾ ਇਹ ਦੌਰਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਦੌਰਾ ਕਿਸੇ ਨਿੱਜੀ ਕਾਰਨਾਂ ਕਰਕੇ ਮੁਲਤਵੀ ਹੋਇਆ ਹੈ। Also Read: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ, ਅਸਲਾ ਵੀ ਬਰਾਮਦ...
ਚਮਕੌਰ ਸਾਹਿਬ- 'ਚੰਨੀ ਵਾਲੀ ਬੱਕਰੀ' ਨਾਮ ਨਾਲ ਮਸ਼ਹੂਰ ਬੱਕਰੀ ਮੁੜ ਸੁਰਖੀਆਂ ਵਿਚ ਆ ਗਈ ਹੈ। ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਬੱਕਰੀ ਖ਼ਰੀਦ ਕੇ ਲੈ ਕੇ ਗਏ ਹਨ, ਉਨ੍ਹਾਂ ਨੇ ਇੱਕੀ ਹਜ਼ਾਰ ਰੁਪਏ ਦੀ ਇਹ ਬੱਕਰੀ ਵੇਚੀ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਨਵੇਂ ਪਟੇ, ਝਾਂਜਰਾ ਨਾਲ ਸਜਾ ਕੇ ਵੇਚਿਆ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਸ ਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖਰੀਦੀ ਹੈ। Also Read: ਕੱਚੇ ਮੁਲਾਜ਼ਮ ਜਲਦ ਹੋਣਗੇ ਪੱਕੇ, ਪੰਜਾਬ 'ਚ ਕੁੱਲ ਠੇਕਾ ਮੁਲਾਜ਼ਮਾਂ ਗਿਣਤੀ ਕਰੇਗੀ ਕਮੇਟੀ ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰ ਸਮੇਂ ਚਮਕੌਰ ਸਾਹਿਬ ਤੋਂ ਕੁਝ ਲੋਕ ਉਸ ਦੇ ਘਰ ਬੱਕਰੀ ਖ਼ਰੀਦਣ ਪਹੁੰਚੇ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫ਼ਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ 'ਤੇ ਦੇਣਾ ਚਾਹੁੰਦੇ ਹਨ। ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਵੇਲੇ ਉਸ ਨੇ ਬੱਕਰੀ ਨੂੰ ਪਟਾ ਤੇ ਝਾਂਜਰਾਂ ਨਾਲ ਸਜਾ ਕੇ ਵੇਚਿਆ ਹੈ। ਪਾਲਾ ਖ਼ਾਨ ਨੇ ਦੱਸਿਆ ਕਿ ਉਸ ਕੋਲ ਸਵੇਰ ਵੇਲੇ ਗੱਡੀਆਂ ਵਿੱਚ ਕੁਝ ਲੋਕ ਆਏ, ਜਿਨ੍ਹਾਂ ਨੇ ਚਮਕੌਰ ਸਾਹਿਬ ਤੋਂ ਆਏ ਹੋਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆਂ ਖ਼ਰੀਦਦੇ ਵੀ ਹਨ ਅਤੇ ਵੇਚਦੇ ਵੀ, ਪਰ ਇਸ ਬੱਕਰੀ ਦੇ ਖ਼ਰੀਦਦਾਰ ਕੋਈ ਖ਼ਾਸ ਹੀ ਲੱਗਦੇ ਸਨ। Also Read: ਮੋਟਰਸਾਈਕਲ ਰੇਹੜੀਆਂ ਬਾਰੇ ਹੁਕਮਾਂ ਤੋਂ ਨਾਰਾਜ਼ CM ਮਾਨ ਨੇ ਸੱਦੀ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਸੀਐਮ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ ਹੈ, ਜੋ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਕਰੇਗੀ। ਇਸ ਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤਇਅਬ ਕਰਨਗੇ। Also Read: ਮੋਟਰਸਾਈਕਲ ਰੇਹੜੀਆਂ ਬਾਰੇ ਹੁਕਮਾਂ ਤੋਂ ਨਾਰਾਜ਼ CM ਮਾਨ ਨੇ ਸੱਦੀ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਕਮੇਟੀ ਵਿੱਚ ਉਪ ਸਕੱਤਰ ਅਨਿਲ ਗੁਪਤਾ, ਅੰਡਰ ਸੈਕਟਰੀ ਸਵਰਨਜੀਤ ਕੌਰ ਨੂੰ ਮੈਂਬਰ ਤੇ ਸੋਨਾ ਮਨਦੀਪ ਜਸਵੰਤ ਸਿੰਘ ਨੂੰ ਮੈਂਬਰ ਸਕੱਤਰ ਬਣਾਇਆ ਗਿਆ ਹੈ। ਮਾਨ ਸਰਕਾਰ ਨੇ ਪੰਜਾਬ ਵਿੱਚ 35,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਚੁੱਕੀ ਹੈ। ਦਰਅਸਲ 'ਚ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਅੰਦਰ ਸਰਕਾਰ ਬਣਦਿਆਂ ਹੀ CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ। ਹਾਲਾਂਕਿ ਇੱਕ ਮਹੀਨੇ ਦੀ ਸਰਕਾਰ 'ਚ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਹੋਇਆ। ਇਸ ਦੀ ਬਜਾਏ ਸਰਕਾਰ ਨੇ ਠੇਕੇ ਤੇ ਆਊਟਸੋਰਸਿੰਗ 'ਤੇ ਕੰਮ ਕਰਦੇ ਕਰਮਚਾਰੀਆਂ ਦਾ ਸੇਵਾ ਕਾਲ ਇੱਕ ਸਾਲ ਵਧਾ ਦਿੱਤਾ ਹੈ। Also Read: ਨਿੱਜੀ ਸਕੂਲਾਂ ਖਿਲਾਫ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ, 720 ਸਕੂਲਾਂ ਖਿਲਾਫ ਮਿਲੀਆਂ ਸ਼ਿਕਾਇਤਾਂ...
ਚੰਡੀਗੜ੍ਹ: ਜੁਗਾੜੂ ਰੇੜੀਆਂ ਉੱਪਰ ਪਾਬੰਦੀ ਲਾਉਣ ਬਾਰੇ ਟ੍ਰੈਫਿਕ ਪੁਲਿਸ ਦੇ ਹੁਕਮਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਹਨ। ਉਨ੍ਹਾਂ ਨੇ ਇਸ ਬਾਰੇ ਟਰਾਂਸਪੋਰਟ ਵਿਭਾਗ ਤੋਂ ਤੁਰੰਤ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਅੱਜ 12 ਵਜੇ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ, ਡੀਜੀਪੀ, ਏਡੀਜੀਪੀ ਟਰੈਫਿਕ ਤੇ ਸਕੱਤਰ ਟਰਾਂਸਪੋਰਟ ਸ਼ਾਮਲ ਹੋ ਸਕਦੇ ਹਨ। Also Read: ਨਿੱਜੀ ਸਕੂਲਾਂ ਖਿਲਾਫ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ, 720 ਸਕੂਲਾਂ ਖਿਲਾਫ ਮਿਲੀਆਂ ਸ਼ਿਕਾਇਤਾਂ ਦੱਸ ਦਈਏ ਕਿ ਬੀਤੇ ਦਿਨ ਏਡੀਜੀਪੀ ਟ੍ਰਾਫਿਕ ਪੁਲਿਸ ਵਲੋਂ ਸੂਬੇ ਵਿਚ ਚੱਲ ਰਹੀਆਂ ਮੋਟਰਸਾਈਕਲ ਰੇਹੜੀਆਂ ਉੱਤੇ ਰੋਕ ਲਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਸੂਬੇ ਭਰ ਵਿਚ ਵਿਰੋਧ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨੇ ਇਸ ਉੱਤੇ ਸਖਤ ਨੋਟਿਸ ਲਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ਨੂੰ ਰੋਕਣ ਦਾ ਹੁਕਮ ਵਾਪਸ ਲੈ ਲਿਆ ਹੈ। ਜਦੋਂ ਕਾਰਵਾਈ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਏਡੀਜੀਪੀ ਟਰੈਫਿਕ ਨੇ ਕਿਹਾ ਕਿ ਫਿਲਹਾਲ ਅਸੀਂ ਜਾਗਰੂਕ ਕਰਾਂਗੇ। ਪਿਛਲੀਆਂ ਚੋਣਾਂ ਵਿੱਚ ਇਨ੍ਹਾਂ ਰੇਹੜੀ ਵਾਲਿਆਂ ਨੇ ਆਮ ਆਦਮੀ ਪਾਰਟੀ (ਆਪ) ਲਈ ਚੋਣ ਪ੍ਰਚਾਰ ਕੀਤਾ ਸੀ। ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਇਹ ਤਸਵੀਰਾਂ ਵੀ ਵੱਡੇ ਪੱਧਰ 'ਤੇ ਸ਼ੇਅਰ ਹੋਣ ਲੱਗੀਆਂ। ਵਿਰੋਧੀ ਵੀ ਬਦਲਵੇਂ ਪ੍ਰਬੰਧਾਂ ਤੋਂ ਬਿਨਾਂ ਕਾਰਵਾਈ 'ਤੇ ਸਵਾਲ ਉਠਾ ਰਹੇ ਸਨ। Also Read: PM ਮੋਦੀ ਦੀ ਰੈਲੀ ਵਾਲੀ ਥਾਂ ਤੋਂ ਸਿਰਫ 12 ਕਿਲੋਮੀਟਰ ਦੂਰ ਹੋਇਆ ਧਮਾਕਾ ਏਡੀਜੀਪੀ ਟਰੈਫਿਕ ਨੇ ਦਿੱਤੇ ਸਨ ਇਹ ਹੁਕਮਇਸ ਸਬੰਧੀ ਏ.ਡੀ.ਜੀ.ਪੀ ਟ੍ਰੈਫਿਕ ਨੇ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕੰਡਮ ਮੋਟਰਸਾਈਕਲਾਂ ਨੂੰ ਸਟਰੀਟ ਵੈਂਡਰਾਂ ਨਾਲ ਜੋੜ ਕੇ ਸਵਾਰੀਆਂ ਲਿਜਾਈਆਂ ਜਾ ਰਹੀਆਂ ਹਨ। ਉਹ ਆਪਣੀ ਅਤੇ ਆਪਣੇ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਨ੍ਹਾਂ ਰੇਹੜੀਆਂ ਵਿਚ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਏ ਅਤੇ ਇਲੈਕਟ੍ਰਾਨਿਕ ਸਮਾਨ ਲੱਦਿਆ ਜਾ ਰਿਹਾ ਹੈ। ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।
ਚੰਡੀਗੜ੍ਹ- ਪੰਜਾਬ ਸਰਕਾਰ ਨੇ ਮਾਪਿਆਂ ਦੀ ਲੁੱਟ ਕਰਨ ਵਾਲੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਦੀ ਤਿਆਰੀ ਕਰ ਲਈ ਹੈ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਅਜਿਹੇ ਸਕੂਲਾਂ ਖਿਲਾਫ ਜਾਂਚ ਚੱਲ ਰਹੀ ਹੈ ਤੇ ਦੋਸ਼ੀ ਪਾਏ ਜਾਣ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ। Also Read: PM ਮੋਦੀ ਦੀ ਰੈਲੀ ਵਾਲੀ ਥਾਂ ਤੋਂ ਸਿਰਫ 12 ਕਿਲੋਮੀਟਰ ਦੂਰ ਹੋਇਆ ਧਮਾਕਾ 720 ਨਿਜੀ ਸਕੂਲ ਜਿੰਨ੍ਹਾਂ ਖਿਲਾਫ ਮਾਪਿਆਂ ਦੀ ਲੁੱਟ ਦੀਆਂ ਸ਼ਕਾਇਤਾਂ ਮਿਲੀਆਂ ਸਨ, ਜਾਂਚ ਦੇ ਹੁਕਮ ਕੀਤੇ ਗਏ ਹਨ । ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ । pic.twitter.com/vtWPbRGe1E — Gurmeet Singh Meet Hayer (@meet_hayer) April 23, 2022 ਉਨ੍ਹਾਂ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ-720 ਨਿਜੀ ਸਕੂਲ ਜਿੰਨ੍ਹਾਂ ਖਿਲਾਫ ਮਾਪਿਆਂ ਦੀ ਲੁੱਟ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਾਂਚ ਦੇ ਹੁਕਮ ਕੀਤੇ ਗਏ ਹਨ। ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।'' Also Read: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ: ਬੁੜੈਲ ਜੇਲ੍ਹ ਬਾਹਰ ਮਿਲਿਆ 'ਟਿਫਿਨ ਬੰਬ' ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਹੁਕਮ ਦਿੱਤੇ ਜਾਣ ਦੇ ਬਾਵਜੂਦ ਕਈ ਸਕੂਲਾਂ ਨੇ ਭੋਰਾ ਪਰਵਾਹ ਨਹੀਂ ਕੀਤੀ ਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਰੱਜ ਕੇ ਲੁੱਟ ਕੀਤੀ। ਮੁੱਖ ਮੰਤਰੀ ਨੇ ਹੁਕਮ ਦਿੱਤੇ ਸਨ ਕਿ ਇਸ ਵਾਰ ਨਿੱਜੀ ਸਕੂਲ ਫੀਸਾਂ ਨਹੀਂ ਵਧ ਸਕਣਗੇ। ਇਸ ਤੋਂ ਇਲਾਵਾ ਕੋਈ ਵੀ ਸਕੂਲ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਵਰਦੀ ਜਾਂ ਕਿਤਾਬਾ...
ਚੰਡੀਗੜ੍ਹ- ਪੰਜਾਬ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ਨੂੰ ਰੋਕਣ ਦਾ ਹੁਕਮ ਵਾਪਸ ਲੈ ਲਿਆ ਹੈ। ਜਦੋਂ ਕਾਰਵਾਈ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਏਡੀਜੀਪੀ ਟਰੈਫਿਕ ਨੇ ਕਿਹਾ ਕਿ ਫਿਲਹਾਲ ਅਸੀਂ ਜਾਗਰੂਕ ਕਰਾਂਗੇ। ਪਿਛਲੀਆਂ ਚੋਣਾਂ ਵਿੱਚ ਇਨ੍ਹਾਂ ਰੇਹੜੀ ਵਾਲਿਆਂ ਨੇ ਆਮ ਆਦਮੀ ਪਾਰਟੀ (ਆਪ) ਲਈ ਚੋਣ ਪ੍ਰਚਾਰ ਕੀਤਾ ਸੀ। ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਇਹ ਤਸਵੀਰਾਂ ਵੀ ਵੱਡੇ ਪੱਧਰ 'ਤੇ ਸ਼ੇਅਰ ਹੋਣ ਲੱਗੀਆਂ। ਵਿਰੋਧੀ ਵੀ ਬਦਲਵੇਂ ਪ੍ਰਬੰਧਾਂ ਤੋਂ ਬਿਨਾਂ ਕਾਰਵਾਈ 'ਤੇ ਸਵਾਲ ਉਠਾ ਰਹੇ ਸਨ। ਪੰਜਾਬ ਵਿੱਚ ਹਜ਼ਾਰਾਂ ਲੋਕ ਦਿਨ-ਰਾਤ ਮਿਹਨਤ ਕਰਕੇ ਮੋਟਰਸਾਇਕਲ ਰੇਹੜੀ ਤੋਂ ਆਪਣੀ ਦੋ ਵਕ਼ਤ ਦੀ ਰੋਟੀ ਕਮਾਉਂਦੇ ਨੇ। ਮੈਂ ਵਿਭਾਗ ਦੀ ਮੀਟਿੰਗ ਤਲਬ ਕਰਕੇ ਹੁਕਮ ਦੇ ਦਿੱਤੇ ਹਨ ਕਿ ਕੋਈ ਵੀ ਮੋਟਰ ਰੇਹੜੀ ਬੰਦ ਨਹੀਂ ਹੋਣੀ ਚਾਹੀਦੀ।ਸਾਡੀ ਸਰਕਾਰ ਦਾ ਮਕਸਦ ਸਾਰਿਆਂ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ। pic.twitter.com/2qV0Be6Pxo — Bhagwant Mann (@BhagwantMann) April 24, 2022 Also Read: ਪਾਕਿਸਤਾਨ 'ਚ ਪਰਿਵਾਰ ਦੀ ਇੱਜ਼ਤ ਦੇ ਨਾਂ 'ਤੇ ਔਰਤਾਂ ਦੇ ਹੋ ਰਹੇ ਕਤਲ ਏਡੀਜੀਪੀ ਟਰੈਫਿਕ ਨੇ ਦਿੱਤੇ ਹੁਕਮਇਸ ਸਬੰਧੀ ਏ.ਡੀ.ਜੀ.ਪੀ ਟ੍ਰੈਫਿਕ ਨੇ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕੰਡਮ ਮੋਟਰਸਾਈਕਲਾਂ ਨੂੰ ਸਟਰੀਟ ਵੈਂਡਰਾਂ ਨਾਲ ਜੋੜ ਕੇ ਸਵਾਰੀਆਂ ਲਿਜਾਈਆਂ ਜਾ ਰਹੀਆਂ ਹਨ। ਉਹ ਆਪਣੀ ਅਤੇ ਆਪਣੇ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਨ੍ਹਾਂ ਰੇਹੜੀਆਂ ਵਿਚ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਏ ਅਤੇ ਇਲੈਕਟ੍ਰਾਨਿਕ ਸਮਾਨ ਲੱਦਿਆ ਜਾ ਰਿਹਾ ਹੈ। ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਬਠਿੰਡਾ 'ਚ 'ਆਪ' ਵਿਧਾਇਕ ਦੇ ਘਰ ਧਰਨਾਏਡੀਜੀਪੀ ਦੇ ਹੁਕਮ ਮਿਲਦੇ ਹੀ ਸੂਬੇ ਦੀ ਪੁਲਿਸ ਨੇ ਮੋਟਰਸਾਈਕਲ ਰੇਹੜੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਬੇ ਭਰ ਵਿੱਚ ਉਨ੍ਹਾਂ ਦੀ ਰੇਹੜੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਬਠਿੰਡਾ ਦੇ ਰੇਹੜੀ ਵਾਲਿਆਂ ਵਿੱਚ ਰੋਸ ਹੈ। ਉਨ੍ਹਾਂ ਬਠਿੰਡਾ ਸ਼ਹਿਰੀ ਤੋਂ ‘ਆਪ’ ਵਿਧਾਇਕ ਜਗਰੂਪ ਗਿੱਲ ਦੇ ਘਰ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕੋਈ ਵਿਕਲਪ ਦੇਵੇ ਨਹੀਂ ਤਾਂ ਇਹ ਸਾਡਾ ਰੁਜ਼ਗਾਰ ਨਾ ਖੋਹੇ। Also Read: ਜੀਜੇ ਨੇ ਪੈਸੇ ਨਾ ਦਿੱਤੇ ਉਧਾਰ ਤਾਂ ਸਾਲੇ ਨੇ ਚੁੱਕਿਆ ਖੌਫਨਾਕ ਕਦਮ ਅਕਾਲੀ ਦਲ ਨੇ ਵੀ ਕੀਤਾ ਪ੍ਰਦਰਸ਼ਨਇਸ ਸਬੰਧੀ ਅਕਾਲੀ ਦਲ ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਾਹਤ ਦਿੰਦੇ ਹੋਏ ਉਨ੍ਹਾਂ ਨੇ ਐਲਾਨ ਕੀਤਾ ਕਿ ਕੋਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ।ਕੋਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ।ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ ਵਿੱਚ ਉਹਨਾਂ ਦੇ ਨਾਲ ਖੜ੍ਹੇ ਹਾਂ। — Bhagwant Mann (@BhagwantMann) April 23, 2022 ਉਨ੍ਹਾਂ ਨੇ ਇਸ ਸੰਬੰਧੀ ਟਵੀਟ ਕੀਤਾ ਹੈ-ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ 'ਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।'' ਦੇਖੋ ਵੀਡੀਓ ...
ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜਾਬ ਦੇ ਪਹਿਲੇ ਡਰੋਨ ਸਿਖਲਾਈ ਹੱਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਟੈਕਨਾਲੋਜੀ ਨੇ ਪੂਰੀ ਦੁਨੀਆ ਨੂੰ ਇਕ ਛੋਟਾ ਜਿਹਾ ਪਿੰਡ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਕਾਰਨ ਸੂਬੇ ਨੂੰ ਡਰੋਨ ਸਿਸਟਮ ਦੀ ਬਹੁਤ ਜ਼ਿਆਦਾ ਲੋੜ ਹੈ। Also Read: ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ, ਸਰਕਾਰੀ ਸਮਾਗਮਾਂ 'ਚ ਪਲਾਸਟਿਕ ਦੀਆਂ ਬੋਤਲਾਂ 'ਤੇ ਰਹੇਗੀ ਪਾਬੰਦੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਰੋਜ਼ਾਨਾ ਸਰਹੱਦ ਪਾਰੋਂ ਆ ਰਹੇ ਡਰੋਨ ਫੜ੍ਹੇ ਜਾ ਰਹੇ ਹਨ, ਜਿਸ ਕਾਰਨ ਸੂਬੇ ਕੋਲ ਡਰੋਨ ਸਿਸਟਮ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਇਸਤੇਮਾਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨਾਂ 'ਚ ਬਹੁਤ ਟੈਲੰਟ ਰੱਖਦਾ ਹੈ। Also Read: IPL 2022: ਰਿਸ਼ਭ ਪੰਤ ਨੂੰ 'ਗੁੱਸੇ' ਦੀ ਮਿਲੀ ਸਜ਼ਾ, ਪ੍ਰਵੀਨ ਆਮਰੇ 'ਤੇ ਇਕ ਮੈਚ ਦੀ ਪਾਬੰਦੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਅਸੀਂ ਇੰਡਸਟਰੀ ਲੈ ਕੇ ਆਵਾਂਗੇ ਅਤੇ ਮਲਟੀ ਨੈਸ਼ਨਲ ਕੰਪਨੀਆਂ ਨੂੰ ਇੱਥੇ ਆਉਣ ਦਾ ਸੱਦਾ ਦੇਵਾਂਗੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਡਿਗਰੀ ਮੁਤਾਬਕ ਕੰਮ ਮਿਲੇਗਾ। ਉਨ੍ਹਾਂ ਕਿਹਾ ਕਿ ਇੱਥੇ ਹਰ ਕਿਸੇ ਨੂੰ ਕੰਮ ਮਿਲੇਗਾ ਤਾਂ ਕੋਈ ਵੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾਣ ਦੀ ਕਦੇ ਨਹੀਂ ਸੋਚੇਗਾ।...
ਚੰਡੀਗੜ੍ਹ- ਪੰਜਾਬ ਸਰਕਾਰ ਨੇ ਵਧਦੀ ਗਰਮੀ ਕਾਰਨ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ ਜਾਰੀ ਕੀਤੀ ਹੈ। ਗਰਮੀ ਅਤੇ ਪਾਣੀ ਦੇ ਘਟਦੇ ਪੱਧਰ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਸਰਕਾਰੀ ਸਮਾਗਮਾਂ ਵਿੱਚ ਗੁਲਦਸਤੇ ਅਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਕਰਨ Also Read: IPL 2022: ਰਿਸ਼ਭ ਪੰਤ ਨੂੰ 'ਗੁੱਸੇ' ਦੀ ਮਿਲੀ ਸਜ਼ਾ, ਪ੍ਰਵੀਨ ਆਮਰੇ 'ਤੇ ਇਕ ਮੈਚ ਦੀ ਪਾਬੰਦੀ Punjab Government's Directorate of Health & Family Welfare has issued an order regarding discontinuing the use of bouquets and plastic bottles in official events. pic.twitter.com/tYotSOxpwW — ANI (@ANI) April 23, 2022 ਸਬੰਧੀ ਹੁਕਮ ਜਾਰੀ ਕੀਤੇ ਹਨ। ਸਿਹਤ ਵਿਭਾਗ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹੁਣ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਹਨ। ਡਾਇਰੈਕਟਰ ਸਿਹਤ ਪੰਜਾਬ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਸਿਹਤ ਅਤੇ ਪਰਿਵਾਰ ਕਲਿਆਣ ਨਿਰਦੇਸ਼ ਨੇ ਕਿਹਾ ਕਿ ਸਿਹਤ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਦੇ ...
ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਨੌਕਰੀਆਂ ਬਾਰੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਚ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਕੱਢੀ ਹੈ। ਇਸ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਹਨ। Also Read: ਪੰਜਾਬ 'ਚ ਮੋਟਰਸਾਈਕਲ ਰੇਹੜੀਆਂ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਸਰਕਾਰ ਨੇ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਦੱਸਿਆ ਗਿਆ ਹੈ ਕਿ ਨੌਕਰੀਆਂ ਲਈ ਯੋਗਤਾ ਸਣੇ ਹੋਰ ਜਾਣਕਾਰੀ 30 ਅਪਰੈਲ 2022 ਨੂੰ ਵਿਭਾਗ ਦੀ ਵੈਬਸਾਇਟ https://pspcl.in/Recruitment ਉਤੇ ਪਾ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੇਰੁਜ਼ਗਾਰੀ ਇਕ ਵੱਡਾ ਮੁੱਦਾ ਸੀ। ਸਾਰੀਆਂ ਪਾਰਟੀਆਂ ਨੇ ਸਰਕਾਰ ਬਣਨ ਉਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਆਉਂਦੇ ਸਮੇਂ ਵਿਚ ਹੋਰ ਵਿਭਾਗਾਂ ਵਿਚ ਵੀ ਵੱਡੀ ਗਿਣਤੀ ਭਰਤੀਆਂ ਕਰ ਸਕਦੀ ਹੈ। Also Read: ਚੰਡੀਗੜ੍ਹ ਨਗਰ ਨਿਗਮ ਵੱਲੋਂ ਰਾਜਾ ਵੜਿੰਗ ਨੂੰ ਨੋਟਿਸ ਦੇ ਨਾਲ 29 ਹਜ਼ਾਰ ਦਾ ਜੁਰਮਾਨਾ...
ਚੰਡੀਗੜ੍ਹ- ਪੰਜਾਬ ਪੁਲਿਸ ਨੇ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਰਡਰ ਦਿੱਤਾ ਹੈ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਮੋਟਰਸਾਈਕਲਾਂ ਦੀਆਂ ਜਗਾੜੂ ਰੇਹੜੀਆਂ ਬਣਾ ਕੇ ਲੋਕਾਂ ਵੱਲੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਕਾਰਨ ਕੌਮੀ ਮਾਰਗਾਂ ’ਤੇ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖ਼ਤਰਾ ਵੀ ਬਣ ਰਹੀਆਂ ਹਨ। Also Read: ਚੰਡੀਗੜ੍ਹ ਨਗਰ ਨਿਗਮ ਵੱਲੋਂ ਰਾਜਾ ਵੜਿੰਗ ਨੂੰ ਨੋਟਿਸ ਦੇ ਨਾਲ 29 ਹਜ਼ਾਰ ਦਾ ਜੁਰਮਾਨਾ ਜੁਗਾੜੂ ਰੇਹੜੀਆਂ ਦੀ ਵਰਤੋਂ ਸੀਮਿੰਟ, ਬੱਜਰੀ, ਇੱਟਾਂ, ਰੇਤ, ਸਰੀਆ ਅਤੇ ਇਲੈਕਟ੍ਰਾਨਿਕ ਦਾ ਸਾਮਾਨ ਢੋਣ ਲਈ ਵੀ ਕੀਤੀ ਜਾਂਦੀ ਹੈ। ਭਾਰੀ ਸਾਮਾਨ ਲੱਦੀਆਂ ਇਹ ਰੇਹੜੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਵਧੀਕ ਡੀਜੀਪੀ (ਟਰੈਫਿਕ) ਨੇ ਇਹ ਰੇਹੜੀਆਂ ਬੰਦ ਕਰਾਉਣ ਲਈ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ। ਵਧੀਕ ਡੀਜੀਪੀ ਨੇ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। Also Read: ਪੰਜਾਬ ਦੇ ਟਰਾਂਸਪੋਰਟਰਾਂ ਮਿਲੇਗੀ ਰਾਹਤ, ਮਾਨ ਸਰਕਾਰ ਕਰੇਗੀ ਅਹਿਮ ਐਲਾਨ
ਚੰਡੀਗੜ੍ਹ: ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਉੱਤੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਇਕ ਸਮਾਗਮ ਰੱਖਿਆ ਗਿਆ ਸੀ। ਪਰ ਇਸ ਸਮਾਗਮ ਉੱਤੇ ਚੰਡੀਗੜ੍ਹ ਨਗਰ ਨਿਗਮ ਨੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ 29000 ਤੋਂ ਵਧੇਰੇ ਦਾ ਜੁਰਮਾਨਾ ਵੀ ਲਾ ਦਿੱਤਾ। Also Read: ਪੰਜਾਬ ਦੇ ਟਰਾਂਸਪੋਰਟਰਾਂ ਮਿਲੇਗੀ ਰਾਹਤ, ਮਾਨ ਸਰਕਾਰ ਕਰੇਗੀ ਅਹਿਮ ਐਲਾਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਖੇ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਦਾ ਸਹੁੰ ਚੁੱਕ ਸਮਾਗਮ ਹੋਇਆ। ਨਿਯਮਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਸਵਾਗਤ ਲਈ ਰੁੱਖਾਂ 'ਤੇ ਪੋਸਟਰ ਅਤੇ ਬੈਨਰ ਲਗਾਏ ਗਏ। ਕਮਿਸ਼ਨਰ ਆਨੰਦਿਤਾ ਮਿਤਰਾ ਦੀਆਂ ਹਦਾਇਤਾਂ ’ਤੇ ਨਿਗਮ ਨੇ ਤੁਰੰਤ ਸਾਰੇ ਪੋਸਟਰ ਜ਼ਬਤ ਕਰ ਲਏ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਅਜਿਹਾ ਹੀ ਹੋਇਆ ਸੀ ਪਰ ਨਿਗਮ ਕੋਈ ਕਾਰਵਾਈ ਨਹੀਂ ਕਰ ਸਕਿਆ। ਨਗਰ ਨਿਗਮ 'ਤੇ ਹਮੇਸ਼ਾ ਹੀ ਨੇਤਾਵਾਂ ਦਾ ਦਬਦਬਾ ਰਿਹਾ ਹੈ ਅਤੇ ਅਧਿਕਾਰੀ ਵੀ ਇਸ ਮਾਮਲੇ 'ਚ ਆਪਣਾ ਬਚਾਅ ਕਰਦੇ ਨਜ਼ਰ ਆਏ ਹਨ। Also Read: 184 ਨੇਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ VIP ਸੁਰੱਖਿਆ ਖਤਮ, ਲਿਸਟ 'ਚ ਕਈ ਵੱਡੇ ਨੇਤਾ ਵੀ ਸ਼ਾਮਲ ਦੂਜੇ ਪਾਸੇ ਕਾਂਗਰਸ ਭਵਨ ਦੇ ਬਾਹਰ ਲੱਗੇ ਦਰੱਖਤਾਂ 'ਤੇ ਹੋਰਡਿੰਗ ਅਤੇ ਪੋਸਟਰ ਲਗਾਉਣ ਲਈ ਨਿਗਮ ਤੋਂ ਮਨਜ਼ੂਰੀ ਨਹੀਂ ਲਈ ਗਈ। ਸ਼ਹਿਰ ਵਿੱਚ ਦਰੱਖਤਾਂ ’ਤੇ ਪ੍ਰਚਾਰ ਕਰਨਾ ਕਾਨੂੰਨੀ ਜੁਰਮ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਵਧੀਕ ਕਮਿਸ਼ਨਰ ਰੁਪੇਸ਼ ਕੁਮਾਰ ਦੀ ਟੀਮ ਨੇ ਸਾਰੇ ਹੋਰਡਿੰਗ, ਪੋਸਟਰ ਅਤੇ ਬੈਨਰ ਜ਼ਬਤ ਕਰ ਲਏ। ਇਸ ਤੋਂ ਬਾਅਦ ਨਿਗਮ ਨੇ ਨੋਟਿਸ ਜਾਰੀ ਕਰਕੇ ਜੁਰਮਾਨਾ ਲਗਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਬਿਨਾਂ ਇਜਾਜ਼ਤ ਕਿਸੇ ਨੇਤਾ ਦੇ ਪੋਸਟਰ ਲਗਾਉਣ 'ਤੇ ਕੋਈ ਕਾਰਵਾਈ ਕੀਤੀ ਗਈ ਹੈ।...
ਚੰਡੀਗੜ੍ਹ- ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ VIP ਸਕਿਓਰਿਟੀ ਉੱਤੇ ਐਕਸ਼ਨ ਲਿਆ ਹੈ। 184 ਨੇਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਗਨਮੈਨ ਵਾਪਸ ਲੈ ਲਏ ਗਏ ਹਨ। ਇਨ੍ਹਾਂ ਵਿਚ ਕਈ ਵੱਡੇ ਨੇਤਾ ਵੀ ਸ਼ਾਮਲ ਹਨ। ਲਿਸਟ ਵਿਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੈਬੀਰ ਸਿੰਘ ਰੰਧਾਵਾ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੇ ਕੋਲ ਸਭ ਤੋਂ ਵਧੇਰੇ 6 ਕਰਮਚਾਰੀਆਂ ਦੀ ਸੁਰਿੱਖਿਆ ਹੈ। ਇਸ ਤੋਂ ਇਵਾਲਾ ਇਕ ਕਾਰ ਵੀ ਹੈ। ਇਨ੍ਹਾਂ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਬੇਟੇ ਦੇ ਗਨਮੈਨ ਵੀ ਵਾਪਸ ਲਏਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜੁਨ ਬਾਦਲ ਤੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਦੇਖੋ ਹੋਰ ਕਿਨ੍ਹਾਂ ਦਿੱਗਜਾਂ ਤੋਂ ਵਾਪਸ ਲਈ ਗਈ ਸੁਰੱਖਿਆ-
ਚੰਡੀਗੜ੍ਹ- ਪੰਜਾਬ ਦੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਜਬਰ ਜਨਾਹ ਮਾਮਲੇ ਦੀ ਸੁਣਵਾਈ 'ਚ ਹਾਜ਼ਰ ਨਾ ਹੋਣ 'ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਛੇ ਹੋਰਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। Also Read: ਮਾਸੂਮ ਨੂੰ Kidnap ਕਰ ਕੇ ਭੱਜ ਪਿਆ ਬਾਂਦਰ, ਦੇਖ ਕੇ ਲੋਕ ਹੋਏ ਹੈਰਾਨ (ਵੀਡੀਓ) 2021 ਵਿੱਚ ਦਰਜ ਕੀਤਾ ਗਿਆ ਸੀ ਕੇਸਜ਼ਿਕਰਯੋਗ ਹੈ ਕਿ 10 ਜੁਲਾਈ 2021 ਨੂੰ ਬੈਂਸ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਡਵੀਜ਼ਨ ਨੰ. ਇਸ ਮਾਮਲੇ 'ਚ ਪੀੜਤ ਔਰਤ ਨੇ ਸਾਬਕਾ ਵਿਧਾਇਕ ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਬੈਂਸ ਖਿਲਾਫ ਧਾਰਾ 376, 354, 354-ਏ, 506 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। Also Read: ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ ਬੈਂਸ ਸਮੇਤ 6 ਹੋਰ ਵੀ ਭਗੌੜੇ ਕਰਾਰ ਕੀਤੇਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਰਮਜੀਤ ਸਿੰਘ, ਪਰਮਜੀਤ ਸਿੰਘ ਬੈਂਸ, ਸੁਖਚੈਨ ਸਿੰਘ, ਪ੍ਰਦੀਪ ਕੁਮਾਰ ਉਰਫ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਸਮੇਤ ਛੇ ਹੋਰਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। 10 ਜੁਲਾਈ ਨੂੰ ਕੇਸ ਨੰਬਰ 180 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਥਾਣਾ ਡਿਵੀਜ਼ਨ ਨੰਬਰ 6 ਦੀ ਇੰਚਾਰਜ ਮਧੂ ਬਾਲਾ ਨੇ ਉਕਤ ਮਾਮਲੇ ਦੀ ਸੁਣਵਾਈ ਦੌਰਾਨ ਗੈਰਹਾਜ਼ਰ ਰਹਿਣ ਕਾਰਨ ਸਿਮਰਜੀਤ ਸਿੰਘ ਬੈਂਸ ਅਤੇ ਹੋਰ 6 ਵਿਅਕਤੀਆਂ ਖ਼ਿਲਾਫ਼ ਧਾਰਾ 174-ਏ ਤਹਿਤ ਐਫਆਈਆਰ ਨੰਬਰ 105 ਦਰਜ ਕੀਤੀ ਹੈ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab News: पंजाब परीक्षा केंद्रों और नोडल केंद्रों के आसपास धारा 144 लागू
Healthy Breakfast tips: सुबह भूलकर भी नाश्ते में न खाएं ये चीजें, भुगतना पड़ सकता है भारी नुकसान
Sarson Ka Saag: इन बीमारियों का रामबान इलाज है सरसों का साग, जानें इसे खाने के फायदे