LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

6 ਨਾਬਾਲਗ ਅਨਾਥ ਬੱਚਿਆਂ ਨੇ ਸੁਣਾਈ ਹੱਡਬੀਤੀ, ਸੁਣ ਨਿਕਲਣਗੇ ਤੁਹਾਡੇ ਵੀ ਹੰਝੂ

hanju

ਮਾਛੀਵਾੜਾ: ਮਾਛੀਵਾੜਾ ਵਿਖੇ ਜ਼ਿੰਦਗੀ ਜਿਓਣ ਲਈ ਸੰਘਰਸ਼ ਕਰ ਰਹੇ 6 ਗਰੀਬ ਅਨਾਥ ਬੱਚਿਆਂ (6 orphans child) ਦੇ ਦਰਦ ਭਰੀ ਦਾਸਤਾਨ ਸੁਣ ਹਰ ਕੋਈ ਭਾਵੁਕ ਹੋ ਸਕਦਾ ਹੈ ਜਿਨ੍ਹਾਂ ਦੀ ਮਾਂ ਦਾ ਇਲਾਜ ਨਾ ਹੋਣ ਕਾਰਨ ਉਹ ਦਮ ਤੋੜ ਗਈ ਅਤੇ ਪਿਤਾ ਇਨ੍ਹਾਂ ਨੂੰ ਬੇਸਹਾਰਾ ਛੱਡ ਕੇ ਘਰੋਂ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਿਕ ਮਾਛੀਵਾੜਾ ਦਾ ਰਹਿਣ ਵਾਲਾ ਤੇ ਕਿੱਤੇ ਵਜੋਂ ਪੇਂਟਰ ਰਾਜੂ ਠਾਕੁਰ ਦਾ ਵਿਆਹ ਵੰਦਨਾ ਦੇਵੀ ਨਾਲ ਹੋਇਆ ਜਿਸ ਤੋਂ ਉਸਦੇ 7 ਬੱਚੇ ਪੈਦਾ ਹੋਏ। ਰਾਜੂ ਠਾਕੁਰ 2 ਬੱਚਿਆਂ ਨੂੰ ਪੈਦਾ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਬੇਸਹਾਰਾ ਛੱਡ ਘਰੋਂ ਲਾਪਤਾ ਹੋ ਗਿਆ ਅਤੇ ਫਿਰ 6 ਸਾਲ ਬਾਅਦ ਪਰਤ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੇ 4 ਬੱਚੇ ਹੋਰ ਪੈਦਾ ਹੋਏ।

 

ਪੜੋ ਹੋਰ ਖਬਰਾਂਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ

ਪਤੀ ਨਿਕੰਮਾ ਤੇ ਸ਼ਰਾਬੀ ਹੋਣ ਕਾਰਨ ਪਤਨੀ ਵੰਦਨਾ ਦੇਵੀ ਨੇ ਹਾਰ ਨਾ ਮੰਨੀ ਅਤੇ ਉਹ ਲੋਕਾਂ ਦੇ ਘਰਾਂ ’ਚ ਭਾਂਡੇ ਮਾਂਝ ਤੇ ਸਫ਼ਾਈਆਂ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਰਹੀ ਪਰ ਫਿਰ ਉਸਦਾ ਪਤੀ ਬੱਚਿਆਂ ਤੇ ਉਸ ਨੂੰ ਛੱਡ ਘਰੋਂ ਭੱਜ ਗਿਆ। ਕਰੀਬ 1 ਸਾਲ ਪਹਿਲਾਂ ਰਾਜੂ ਠਾਕੁਰ ਮੁੜ  ਆਪਣੀ ਪਤਨੀ ਕੋਲ ਮਿੰਨਤਾਂ ਕਰ ਘਰ ਪਰਤ ਆਇਆ ਅਤੇ ਪਤਨੀ ਨੇ ਬੱਚਿਆਂ ਦੇ ਸਿਰ ’ਤੇ ਪਿਓ ਦਾ ਸਾਇਆ ਬਰਕਰਾਰ ਰੱਖਣ ਲਈ ਉਸ ਨੂੰ ਮੰਨਜ਼ੂਰ ਕਰ ਲਿਆ ਪਰ ਰਾਜੂ ਠਾਕੁਰ ਦੀਆਂ ਗੰਦੀਆਂ ਆਦਤਾਂ ਨਾ ਹੱਟਿਆਂ ਤੇ ਉਹ ਵੰਦਨਾ ਦੇਵੀ ਨੂੰ ਗਰਭਵਤੀ ਕਰ ਫਿਰ ਭੱਜ ਗਿਆ।

5 ਮਹੀਨੇ ਪਹਿਲਾਂ ਉਸਦੇ ਘਰ ਲੜਕਾ ਕਾਰਤਿਕ ਪੈਦਾ ਹੋਇਆ ਜਿਸ ਤੋਂ ਬਾਅਦ ਵੰਦਨਾ ਦੇਵੀ ’ਚ ਖੂਨ ਦੀ ਘਾਟ ਆ ਗਈ ਪਰ ਉਸਨੇ 7 ਬੱਚਿਆਂ ਦਾ ਪਾਲਣ-ਪੋਸ਼ਣ ਜਾਰੀ ਰੱਖਿਆ ਅਤੇ ਵੱਡੀ ਲੜਕੀ ਸ਼ੋਭਾ ਦਾ ਵਿਆਹ ਕਰ ਦਿੱਤਾ। 6 ਬੱਚਿਆਂ ਦੀ ਰੋਟੀ, ਘਰ ਦਾ ਕਿਰਾਇਆ, ਬਿਜਲੀ ਤੇ ਪਾਣੀ ਦਾ ਬਿੱਲ ਦੇਣ ਲਈ ਵੰਦਨਾ ਦੇਵੀ ਬੀਮਾਰੀ ਦੀ ਹਾਲਤ ਵਿਚ ਵੀ ਲੋਕਾਂ ਦੇ ਘਰ ਕੰਮ ਕਰਦੀ ਰਹੀ ਅਤੇ ਜਦੋਂ ਉਸਦੇ ਸਰੀਰ ’ਚ ਖੂਨ 2 ਗ੍ਰਾਮ ਰਹਿ ਗਿਆ ਤਾਂ ਬਿਸਤਰੇ ’ਤੇ ਜਾ ਪਈ। 

ਪੜੋ ਹੋਰ ਖਬਰਾਂਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਵੇ - ਬੀਬੀ ਜਗੀਰ ਕੌਰ

ਘਰ ਵਿਚ 6 ਨਾਬਾਲਗ ਬੱਚਿਆਂ ਦੀ ਭੁੱਖਮਰੀ, ਪੈਸੇ ਦੀ ਘਾਟ ਕਾਰਨ ਉਸਦਾ ਸੁਚੱਜੇ ਢੰਗ ਨਾਲ ਇਲਾਜ ਨਾ ਹੋ ਸਕਿਆ ਤੇ ਆਖ਼ਰ ਉਹ 22 ਜੁਲਾਈ ਨੂੰ ਦਮ ਤੋੜ ਗਈ ਅਤੇ ਘਰ ਵਿਚ 6 ਛੋਟੇ-ਛੋਟੇ ਬੱਚੇ ਪਿਓ ਦੇ ਜਿਉਂਦਾ ਹੋਣ ਦੇ ਬਾਵਜੂਦ ਵੀ ਅਨਾਥ ਹੋ ਗਏ। ਇਸ ਘਰ ’ਚ ਗਰੀਬੀ ਦੇ ਅਜਿਹੇ ਹਾਲਾਤ ਸਨ ਕਿ ਘਰ ਵਿਚ ਬੱਚਿਆਂ ਕੋਲ ਐਨੇ ਪੈਸੇ ਵੀ ਨਹੀਂ ਸਨ ਕਿ ਉਹ ਆਪਣੀ ਮਾਂ ਦਾ ਅੰਤਿਮ ਸਸਕਾਰ ਕਰ ਸਕਣ ਅਤੇ ਦੂਜੇ ਪਾਸੇ ਘਰੋਂ ਭੱਜ ਕੇ ਲਾਪਤਾ ਹੋਏ ਪਿਤਾ ਦਾ ਕੋਈ ਥਾਂ ਪਤਾ ਨਹੀਂ।

ਅਖੀਰ ਇਲਾਕੇ ਦੇ ਸਮਾਜ ਸੇਵੀ ਲੋਕਾਂ ਵਲੋਂ ਇਨ੍ਹਾਂ 6 ਅਨਾਥ ਹੋਏ ਬੱਚਿਆਂ ਦੀ ਮਾਂ ਦਾ ਅੰਤਿਮ ਸਸਕਾਰ ਕਰਵਾਇਆ ਗਿਆ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ।

17 ਸਾਲਾ ਵੱਡੀ ਲੜਕੀ ਸੁਮਨ ਤੇ 13 ਸਾਲ ਦੀ ਲੜਕੀ ਪੂਜਾ ਉੱਪਰ ਆਪਣੇ ਤੋਂ ਛੋਟੇ ਭੈਣ-ਭਰਾ ਰਾਣੀ, ਸਨੀ, ਰਮਨ ਤੇ 5 ਮਹੀਨੇ ਦੇ ਬੱਚੇ ਕਾਰਤਿਕ ਦਾ ਪਾਲਣ-ਪੋਸ਼ਣ ਕਰਨ ਦੀ ਜਿੰਮੇਵਾਰੀ, ਰੋਜ਼ਾਨਾ ਦੀ ਰੋਟੀ, ਘਰ ਦਾ ਕਿਰਾਇਆ ਅਤੇ ਹੋਰ ਆਰਥਿਕ ਬੋਝ ਆ ਪਏ ਜਿਸ ਤੋਂ ਉਹ ਅਸਮਰੱਥ ਹੋਣ ਦੇ ਬਾਵਜ਼ੂਦ ਵੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ।

In The Market