LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Malwa
breaking82

ਜਲਾਲਾਬਾਦ : ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਧਾਇਕ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਜੋ ਗਲਤ ਕੰਮ ਕਰੇਗਾ ਉਹ ਗ੍ਰਿਫ਼ਤਾਰ ਹੋਵੇਗਾ। ਵਿਧਾਇਕ ਦਾ ਕਹਿਣਾ ਹੈ ਕਿ ਮੇਰੇ ਪਿਤਾ ਨਾਲ ਲੰਮੇ ਸਮੇਂ ਤੋਂ ਕੋਈ ਲਿੰਕ ਨਹੀ ਹੈ।  ਵਿਧਾਇਕ ਦਾ ਕਹਿਣਾ ਹੈ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਉੱਤੇ ਕਾਰਵਾਈ ਜਰੂਰ ਹੋਵੇਗੀ। ਦੱਸ  ਦੇਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੋਲਡੀ ਕੰਬੋਜ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਕ ਮਹਿਲਾ ਨੂੰ ਨੌਕਰੀ ਲਗਾਉਣ ਬਦਲੇ ਰਿਸ਼ਵਤ ਲੈਣ ਦਾ ਮਾਮਲਾ ਸੀ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ।  

map5162

Ludhiana's Hero Bakery Chowk close: ਲੁਧਿਆਣਾ ਵਿੱਚ ਪੱਖੋਵਾਲ ਰੇਲ ਅੰਡਰ ਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਕ ਅੱਜ ਤੋਂ ਕਰੀਬ 1 ਮਹੀਨੇ ਲਈ ਬੰਦ ਰਹੇਗਾ। ਹੀਰੋ ਬੇਕਰੀ ਚੌਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦੋਵਾਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਲਈ ਇੱਥੇ ਆਵਾਜਾਈ ਬੰਦ ਰਹੇਗੀ। ਟਰੈਫਿਕ ਪੁਲੀਸ ਨੇ ਬਦਲਵੇਂ ਰਸਤਿਆਂ ਦਾ ਨਕਸ਼ਾ ਜਾਰੀ ਕਰ ਦਿੱਤਾ ਹੈ। ਟਰੈਫਿਕ ਅਧਿਕਾਰੀਆਂ ਨੇ ਕਿਹਾ ਕਿ ਲੋਕ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਤੋਂ ਲੈਰ ਵੈਲੀ ਅਤੇ ਇਸ਼ਮੀਤ ਸਿੰਘ ਨਗਰ ਹੁੰਦੇ ਹੋਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਟ੍ਰੈਫਿਕ ਜਾਮ ਕਾਰਨ ਇਸ ਰਸਤੇ ਦੀ ਵਰਤੋਂ ਕਰਨ ਤੋਂ ਬਚੋ। ਸਾਈਨ ਬੋਰਡ ਅਤੇ ਜਵਾਨ ਤਾਇਨਾਤ ਵਧੀਕ ਪੁਲਿਸ ਕਮਿਸ਼ਨਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਯਾਤਰੀਆਂ ਦੇ ਮਾਰਗਦਰਸ਼ਨ ਲਈ ਸਾਈਨ ਬੋਰਡ ਅਤੇ ਬੈਰੀਕੇਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਜਵਾਨ ਤਾਇਨਾਤ ਕੀਤੇ ਜਾਣਗੇ। ਰੋਡ 'ਤੇ ਪੁਲ ਬਣਾਇਆ ਜਾ ਰਿਹਾ ਹੈਪੱਖੋਵਾਲ ਰੋਡ ਰੇਲਵੇ ਕਰਾਸਿੰਗ 'ਤੇ ਦੋ ਰੋਡ ਅੰਡਰ ਬ੍ਰਿਜ (ਆਰਯੂਬੀ) ਅਤੇ ਇਕ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਬਣਾਉਣ ਦਾ ਪ੍ਰਾਜੈਕਟ ਪਿਛਲੇ ਚਾਰ ਸਾਲਾਂ ਤੋਂ ਨਿਰਮਾਣ ਅਧੀਨ ਹੈ। ਪ੍ਰਾਜੈਕਟ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਵੀ ਪੰਜ ਵਾਰ ਬਦਲੀ ਗਈ ਹੈ। ROB-RUB ਪ੍ਰੋਜੈਕਟ ਦਸੰਬਰ ਵਿੱਚ 124 ਕਰੋੜ ਰੁਪਏ ਨਾਲ ਸ਼ੁਰੂ ਹੋਇਆ ਸੀ। ਅਧਿਕਾਰੀਆਂ ਨੇ ਇਸ ਪ੍ਰਾਜੈਕਟ ਲਈ ਨਵੀਂ ਸਮਾਂ ਸੀਮਾ 15 ਅਗਸਤ ਰੱਖੀ ਹੈ।

jathdar13456789526

ਬਠਿੰਡਾ: ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ।  ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਬਾਣੀ ਨਾਲ ਜੁੜਨ ਅਤੇ ਖੰਡੇ ਬਾਟੇ ਦੀ ਅੰਮ੍ਰਿਲ ਪਾਹੁਲ ਛੱਕਣ ਦਾ ਸੁਨੇਹਾ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦਾ ਕੌਮ ਨੂੰ ਸੁਨੇਹਾ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਖਾਲਸਾ ਪੰਥ ਦੀ ਸਾਜਨਾ ਦਿਵਸ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਸਿੱਖ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਨਾਲ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਖਾਲਸਾ ਸਾਜਨਾ ਦਿਵਸ ਨੂੰ ਮਨਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋ ਚੁੱਕੇ ਹਨ। ਰੋਜ਼ਾਨਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਜਥੇਦਾਰ ਨੇ ਕਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ 13-14-15 ਅਪ੍ਰੈਲ, ਤਿੰਨੋ ਦਿਨ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਪੀਲ ਕਰਦਾ ਹਾਂ ਕਿ ਜਿਹੜੀ ਸੰਗਤ ਅੰਮ੍ਰਿਤ ਛੱਕਣਾ ਚਾਹੁੰਦੀ ਹੈ, ਉਹ ਗੁਰਦੁਆਰਾ ਸਾਹਿਬ ਪਹੁੰਚਣ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਬਿਨ੍ਹਾਂ ਕਿਸੇ ਖੌਫ਼ ਗੁਰੂਘਰ ਆਉਣ ਅਤੇ ਨਤਮਸਤਕ ਹੋਣ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ੇ ਛੱਡ ਕੇ ਗੁਰੂ ਵਾਲੇ ਬਣਨ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਆਪਣੇ ਮੂਲ ਵੱਲ ਆਉਣਾ ਚਾਹੀਦਾ ਅਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ।

check45462

CM Bhagwant Mann News: ਬੇਮੌਸਮੀ ਮੀਂਹ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਚੈੱਕ ਵੰਡੇ। ਫ਼ਸਲ ਖੇਤਾਂ 'ਚ ਪੈਸਾ ਖਾਤਿਆਂ 'ਚ...! ਫ਼ਸਲ ਦੇ ਖ਼ਰਾਬੇ ਦੇ ਮੁਆਵਜ਼ਾ ਵੰਡ ਸਮਾਗਮ ਦੌਰਾਨ ਅਬੋਹਰ ਤੋਂ Live... https://t.co/1pjkdKIbsO — Bhagwant Mann (@BhagwantMann) April 13, 2023 ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਠੇਕੇ ਉੱਤੇ ਜ਼ਮੀਨਾਂ ਲਈਆਂ ਹਨ ਉਨ੍ਹਾਂ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਨਾ ਕਿ ਜ਼ਮੀਨ ਦੇ ਮਾਲਕ ਨੂੰ। ਉਨ੍ਹਾਂ ਨੇ ਕਿਹਾ ਹੈ ਕਿ ਅੱਜ 13 ਅਪ੍ਰੈਲ ਤੋਂ ਕਿਸਾਨਾਂ ਨੂੰ ਚੈੱਕ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ...

miltry7845

ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ 'ਤੇ ਫੌਜ ਦੇ ਚਾਰ ਜਵਾਨਾਂ ਦੀ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋ ਸ਼ੱਕੀ ਹਮਲਾਵਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਘਟਨਾ ਦੇ 24 ਘੰਟੇ ਬਾਅਦ ਵੀ ਫੌਜੀ ਖੇਤਰ ਵਿੱਚ ਰੈੱਡ ਅਲਰਟ ਜਾਰੀ ਹੈ। ਮਿਲਟਰੀ ਖੇਤਰ ਦੇ ਸਕੂਲ ਅੱਜ ਵੀ ਬੰਦ ਰਹੇ। ਇਸ ਦੌਰਾਨ ਵੀਰਵਾਰ ਸਵੇਰੇ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀ ਲੱਗਣ ਨਾਲ ਇਕ ਹੋਰ ਸਿਪਾਹੀ ਦੀ ਮੌਤ ਹੋ ਗਈ। ਘਟਨਾ ਯੂਨਿਟ ਦੇ ਦਫ਼ਤਰ ਨੇੜੇ ਬੁੱਧਵਾਰ ਰਾਤ ਨੂੰ ਵਾਪਰੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਸੰਤਰੀ ਡਿਊਟੀ 'ਤੇ ਤਾਇਨਾਤ ਗੁਰ ਤੇਜਸ ਲਹੂਰਾਜ ਦੇ ਸਿਰ 'ਚ ਗੋਲੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਮਿਲਟਰੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸਿਪਾਹੀ ਨੇ ਖੁਦਕੁਸ਼ੀ ਕੀਤੀ ਹੈ, ਕਿਸੇ ਦੁਆਰਾ ਗੋਲੀ ਮਾਰੀ ਗਈ ਸੀ ਜਾਂ ਕੋਈ ਹਾਦਸਾ ਸੀ। ਸੂਤਰਾਂ ਮੁਤਾਬਕ ਇਸ ਦਾ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਹੈ। ਚਾਰਾਂ ਦੀਆਂ ਲਾਸ਼ਾਂ ਅੱਜ ਉਨ੍ਹਾਂ ਦੇ ਘਰ ਭੇਜ ਦਿੱਤੀਆਂ ਜਾਣਗੀਆਂਚਾਰਾਂ ਜਵਾਨਾਂ ਦਾ ਦੇਰ ਰਾਤ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਉਸ ਦੀ ਛਾਤੀ ਗੋਲੀਆਂ ਨਾਲ ਛੱਲੀ ਹੋਈ ਸੀ। ਅੱਜ ਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜ ਦਿੱਤੀਆਂ ਜਾਣਗੀਆਂ। ਇਸ ਦੌਰਾਨ ਫੌਜ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਦੇਰ ਰਾਤ ਤੱਕ ਜਾਰੀ ਰਹੀ। ਅਧਿਕਾਰੀਆਂ ਮੁਤਾਬਕ ਬੰਦੂਕਧਾਰੀ ਫੌਜੀ ਵਰਦੀ ਵਿੱਚ ਨਹੀਂ ਸਨ। ਉਸ ਨੇ ਸਾਦੇ ਕੱਪੜੇ ਪਾਏ ਹੋਏ ਸਨ। 80 ਮੀਡੀਅਮ ਰੈਜੀਮੈਂਟ ਦੇ ਇਹ ਸਿਪਾਹੀ ਅਫਸਰਾਂ ਦੀ ਮੇਸ ਵਿੱਚ ਗਾਰਡ ਡਿਊਟੀ ’ਤੇ ਤਾਇਨਾਤ ਸਨ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਮੌਤਾਂ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਇਸ ਦੀ ਸਾਂਝੇ ਤੌਰ 'ਤੇ ਜਾਂਚ ਕਰ ਰਹੀਆਂ ਹਨ। ਮਿਲਟਰੀ ਸਟੇਸ਼ਨ ਸੀਲ, ਚੈਕਿੰਗ ਜਾਰੀ ਗੋਲੀਬਾਰੀ ਤੋਂ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ। ਲੋਕਾਂ ਦੇ ਆਉਣ-ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੰਦਰ ਰਹਿ ਰਹੇ ਸੈਨਿਕਾਂ ਦੇ ਪਰਿਵਾਰਾਂ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਗਿਆ। ਛਾਉਣੀ ਦੇ ਅੰਦਰਲੇ ਸਕੂਲ ਵੀ ਬੰਦ ਕਰ ਦਿੱਤੇ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ।

dhaker78956

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਧਮਕੀ ਦੇਣ ਵਾਲੇ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਹੁਣ ਪੰਜਾਬ ਪੁਲਿਸ ਮੁਲਜ਼ਮ ਨੂੰ ਮੁੰਬਈ ਤੋਂ ਟ੍ਰਾਂਜਿਟ ਰਿਮਾਂਡ ਉੱਤੇ ਮਾਨਸਾ ਲੈ ਕੇ ਆਈ ਹੈ। ਦੱਸ ਦੇਈਏ ਕਿ ਮੂਸੇਵਾਲਾ ਦੇ ਮਾਪਿਆ ਅਤੇ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਧਾਕੜ ਰਾਮ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ। ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਹੁਣ ਮਾਨਸਾ ਪੁਲਿਸ ਧਾਕੜ ਰਾਮ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲੇ ਦੇ ਮੌਤ ਤੋਂ ਬਾਅਦ ਉਸ ਦੇ ਮਾਪਿਆ ਨੂੰ ਧਮਕੀ ਦਿੱਤੀ ਗਈ ਸੀ।

cm12423

ਸਮਾਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੁੱਧਵਾਰ ਸਮਾਣਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਸੀਐੱਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਰੁਪਇਆ ਲੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਟੋਲ ਕੰਪਨੀਆਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਨੂੰ ਖਤਮ ਕੀਤਾ ਜਾਵੇਗਾ। ਲੋਕਾਂ ਦੀ ਮਿਹਨਤ ਦੀ ਕਮਾਈ ਬਚਾਉਣ ਲਈ ਇੱਕ ਹੋਰ ਲੋਕ ਪੱਖੀ ਕਦਮ... ਸਮਾਣਾ ਟੋਲ ਪਲਾਜ਼ਾ ਅੱਜ ਤੋਂ ਬੰਦ ਕਰ ਰਹੇ ਹਾਂ...Live https://t.co/DEjuqnyQfB — Bhagwant Mann (@BhagwantMann) April 12, 2023 ਸੀਐੱਮ ਭਗਵੰਤ ਮਾਨ ਹੁਣ 9 ਟੋਲ ਪਲਾਜ਼ਾ ਬੰਦ ਕਰਵਾ ਚੁੱਕੇ ਹਨ- ਸੰਗਰੂਰ-ਲੁਧਿਆਣਾ ਰੋਡ ਉੱਤੇ 2 ਟੋਲ ਪਲਾਜ਼ਾ ਬੰਦ ਕੀਤੇ  ਹੁਸ਼ਿਆਰਪੁਰ ਟਾਂਡਾ ਰੋਡ ਉਤੇ 1 ਟੋਲ ਪਲਾਜ਼ਾ ਬੰਦ ਕੀਤਾ ਬਲਾਚੌਰ- ਗੜ੍ਹਸ਼ੰਕਰ- ਹੁਸ਼ਿਆਰਪੁਰ ਰੋਡ ਉੱਤੇ 3 ਟੋਲ ਪਲਾਜ਼ਾ ਬੰਦ ਕੀਤੇ  ਹਾਈ ਲੈਵਲ ਬ੍ਰਿਜ ਮੱਖੂ ਵਿਖੇ 1 ਟੋਲ ਬੰਦ ਕੀਤਾ  ਕੀਰਤਪੁਰ ਸਾਹਿਬ- ਨੰਗਲ- ਉਨਾ ਰੋਡ ਉੱਤੇ 1 ਟੋਲ ਪਲਾਜ਼ਾ ਬੰਦ ਕੀਤਾ ਪਟਿਆਲਾ-ਸਮਾਣਾ- ਪਾਤੜਾਂ ਵਿਖੇ 1 ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ।   ...

mann323898989

CM Mann Live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਤੇਜਾ ਸਿੰਘ ਸੁਤੰਤਰ ਦੇ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਤੇਜਾ ਸਿੰਘ ਸੁਤੰਤਰ ਦੇ ਜੀਵਨ ਬਾਰੇ ਚਾਨਣਾ ਪਾਇਆ।

bath1212123

Bathinda Firing News: ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਚਾਰ ਦੀ ਮੌਤ ਹੋ ਗਈ ਹੈ। ਘਟਨਾ ਸਵੇਰੇ 4.30 ਵਜੇ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਵੀ ਜਾਰੀ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।  ਹਾਲਾਂਕਿ ਬਠਿੰਡਾ ਦੇ ਐਸਐਸਪੀ ਨੇ ਕਿਹਾ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਪੁਲਿਸ ਨੂੰ ਛਾਉਣੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਛਾਉਣੀ ਦੇ ਅੰਦਰ ਲੋਕਾਂ ਦੇ ਦਾਖਲੇ ਅਤੇ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਂਦਰੀ ਏਜੰਸੀਆਂ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਛਾਉਣੀ ਪਹੁੰਚ ਰਹੇ ਹਨ।ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ। ਅਪਡ਼ੇਟ ਜਾਰੀ ...

govt1145

ਲੁਧਿਆਣਾ: ਲੁਧਿਆਣਾ ਵਿੱਚ ਸਕੂਲ ਆਫ਼ ਐਮੀਨੈਂਸ (SOE) ਸਕੀਮ ਅਧੀਨ ਚੁਣੇ ਗਏ 16 ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ 16 ਅਪ੍ਰੈਲ ਨੂੰ ਜ਼ਿਲ੍ਹੇ ਦੇ 6,114 ਵਿਦਿਆਰਥੀਆਂ ਦੇ 11ਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ। ਰਾਜ ਭਰ ਵਿੱਚ ਲਗਭਗ 62 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਜਿਸ ਦੀ 4 ਅਪ੍ਰੈਲ ਆਖਰੀ ਤਰੀਕ ਸੀ। ਸਾਰੇ 117 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਮੁਹਿੰਮ 21 ਫਰਵਰੀ ਨੂੰ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 16 ਲੁਧਿਆਣਾ ਵਿੱਚ ਹਨ, ਅਤੇ ਦਾਖਲਾ ਪ੍ਰੀਖਿਆ ਲਈ ਰਜਿਸਟਰ ਕਰਨ ਲਈ ਇੱਕ ਔਨਲਾਈਨ ਪੋਰਟਲ ਲਾਂਚ ਕੀਤਾ ਗਿਆ ਸੀ। 9ਵੀਂ ਜਮਾਤ ਲਈ ਲਗਭਗ 40,000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਲਈ 19 ਮਾਰਚ ਨੂੰ ਦਾਖਲਾ ਪ੍ਰੀਖਿਆ ਲਈ ਗਈ ਸੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਵੱਧ ਦਾਖਲੇ ਵਾਲੇ ਜ਼ਿਲ੍ਹਿਆਂ ਵਿੱਚ ਲੁਧਿਆਣਾ ਦੂਜੇ ਨੰਬਰ 'ਤੇ ਹੈ, ਜਦੋਂ ਕਿ ਪਟਿਆਲਾ 6,183 ਤੋਂ ਵੱਧ ਦਾਖਲਿਆਂ ਨਾਲ ਪਹਿਲੇ ਨੰਬਰ 'ਤੇ ਹੈ। ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਰਾਜ ਭਰ ਵਿੱਚ 11,000 ਤੋਂ ਵੱਧ ਵਿਦਿਆਰਥੀਆਂ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦਾ ਦੂਜਾ ਪੜਾਅ ਪੂਰਾ ਨਹੀਂ ਕੀਤਾ ਹੈ, ਨੂੰ ਦਾਖਲਾ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ। ਚੁਣੇ ਗਏ ਸਕੂਲ ਜਿਨ੍ਹਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਵਿਦਿਆਰਥੀ ਹਨ, 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਿਹਤਰ ਵਿੱਦਿਅਕ ਮਾਹੌਲ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ। ਫਿਰ ਹੌਲੀ-ਹੌਲੀ ਬਾਕੀ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਜਮਾਤਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 75 ਫ਼ੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਦਕਿ 25 ਫ਼ੀਸਦੀ ਵਿਦਿਆਰਥੀ ਹੋਰ ਸਕੂਲਾਂ ਵਿੱਚੋਂ ਚੁਣੇ ਜਾਣਗੇ। ਇਨ੍ਹਾਂ ਸਕੂਲਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀਐੱਸਓਈ ਸਕੀਮ ਤਹਿਤ ਜਿਨ੍ਹਾਂ ਸਕੂਲਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਜੀਜੀਐੱਸਐਸਐੱਸ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ, ਜੀਐੱਮਐੱਸਐੱਸਐਸ ਮਿਲਰ ਗੰਜ, ਜੀਐਸਐਸਐਸ ਦੋਰਾਹਾ, ਜੀਐਸਐਸਐਸ ਜਗਰਾਉਂ, ਜੀਐਸਐਸਐਸ ਸਾਹਨੇਵਾਲ, ਜੀਐਸਐਸਐਸ ਖੰਨਾ, ਜੀਐਸਐਸਐਸ ਮੁੰਡੀਆਂ ਕਲਾਂ, ਜੀਐਸਐਸਐਸ ਗਿੱਲ, ਜੀਐਸਐਸਐਸ ਸਮਰਾਲਾ, ਜੀਐਮਐਸਐਸ ਮਾਡਲ ਟੀ. , ਜੀਐਸਐਸਐਸ ਬੱਦੋਵਾਲ ਕੈਂਟ, ਜੀਐਸਐਸਐਸ ਡਵੀਜ਼ਨ ਨੰਬਰ ਤਿੰਨ, ਜੀਐਸਐਸਐਸ ਜਵਾਹਰ ਨਗਰ, ਜੀਐਸਐਸਐਸ ਇੰਦਰਾਪੁਰੀ, ਜੀਐਸਐਸਐਸ ਦੱਧਾਹੂਰ, ਜੀਐਸਐਸਐਸ ਸੇਖੇਵਾਲ। ਦੱਸ ਦੇਈਏ ਕਿ 16 ਸਕੂਲਾਂ ਵਿੱਚੋਂ 11 ਸ਼ਹਿਰੀ ਖੇਤਰਾਂ ਵਿੱਚ ਹਨ ਜਦਕਿ ਪੰਜ ਪੇਂਡੂ ਖੇਤਰਾਂ ਵਿੱਚ ਹਨ। ਸਿੱਖਿਆ ਵਿਭਾਗ ਦੇ ਅਨੁਸਾਰ, ਲਗਭਗ 30,000 ਵਿਦਿਆਰਥੀਆਂ ਨੂੰ SOE ਅਧੀਨ ਸਕੂਲਾਂ ਵਿੱਚ ਦਾਖਲ ਕੀਤਾ ਜਾਵੇਗਾ।  

mann11235689

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ 12 ਅਪ੍ਰੈਲ ਨੂੰ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਇਆ ਜਾਵੇਗਾ। ਦੱਸੀਐਮ ਭਗਵੰਤ ਮਾਨ ਵੱਲੋਂ ਇਕ ਰੈਲੀ ਨੂੰ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਕੱਲ੍ਹ ਜਾ ਕੇ ਇਕ ਹੋਰ ਟੋਲ ਪਲਾਜ਼ੇ ਨੂੰ ਬੰਦ ਕਰਵਾਉਗੇ।  CM ਮਾਨ ਨੇ ਕਿਹਾ ਕਿ 12 ਅਪ੍ਰੈਲ ਨੂੰ ਪਟਿਆਲੇ ਵੱਲ ਟੋਲ ਪਲਾਜ਼ੇ ਨੂੰ ਬੰਦ ਕਰਵਾਉਣਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨੇ ਸਾਧੇ ਹਨ। ਪਰਸੋਂ ਨੂੰ ਇੱਕ ਹੋਰ ਟੋਲ ਪਲਾਜ਼ੇ ਦੀ ਵਾਰੀ ਹੈ…8 ਪਹਿਲਾਂ ਅਸੀਂ ਬੰਦ ਕਰ ਚੁੱਕੇ ਹਾਂ…ਪਹਿਲਾਂ ਵਾਲੇ ਟੋਲ ਕੰਪਨੀਆਂ ਨਾਲ ਰਲੇ ਹੁੰਦੇ ਸੀ ਤਾਹੀਓਂ ਪੰਜਾਬੀਆਂ ਦੇ ਪੈਸੇ ਦੀ ਲੁੱਟ ਜਾਰੀ ਰਹੀ…ਹੁਣ ਇਹ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ… pic.twitter.com/Ef91sJ6mGc — Bhagwant Mann (@BhagwantMann) April 10, 2023 ਮੁੱਖ ਮੰਤਰੀ ਮਾਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ, "ਪਰਸੋਂ ਨੂੰ ਇਕ ਹੋਰ ਟੋਲ ਪਲਾਜ਼ੇ ਦੀ ਵਾਰੀ ਹੈ। 8 ਪਹਿਲਾਂ ਅਸੀਂ ਬੰਦ ਕਰ ਚੁੱਕੇ ਹਾਂ। ਪਹਿਲਾਂ ਵਾਲੇ ਟੋਲ ਕੰਪਨੀਆਂ ਨਾਲ ਰਲੇ ਹੁੰਦੇ ਸੀ ਤਾਹੀਓਂ ਪੰਜਾਬੀਆਂ ਦੇ ਪੈਸੇ ਦੀ ਲੁੱਟ ਜਾਰੀ ਰਹੀ। ਹੁਣ ਇਹ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ।"...

sjf10231

ਬਠਿੰਡਾ : ਬਠਿੰਡਾ ਵਿੱਚ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਕੰਧਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਕਾਲਜ ਵਿੱਚ ਖਾਲਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੀਡੀਓ ਜਾਰੀ ਕਰ ਇਸ ਦੀ ਜ਼ਿੰਮੇਵਾਰੀ ਲਈ ਹੈ। ਮਿਲੀ ਜਾਣਕਾਰੀ ਅਨੁਸਾਰ   ਤਲਵੰਡੀ ਸਾਬੋ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਦੀਵਾਰ ’ਤੇ ਪੀਲੇ ਰੰਗ ਦਾ ਝੰਡਾ ਲਗਾ ਦਿੱਤਾ ਗਿਆ, ਜਿਸ ਉੱਪਰ ਖਾਲਿਸਤਾਨ ਤੇ ਐਸਐਫਜੇ ਲਿਖਿਆ ਹੋਇਆ ਹੈ। ਦੱਸ ਦੇਈਏ ਕਿ ਵਿਸਾਖੀ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਦੀ ਟੀਮਾਂ ਨੂੰ ਤਾਇਨਾਤ ਕੀਤੀਆਂ ਗਈਆ ਹਨ।  ਉੱਥੇ ਹੀ ਦੂਜੇ ਪਾਸੇ ਕਾਲਜ ਦੀਆਂ ਕੰਧਾਂ ਅਤੇ ਬੋਰਡ ’ਤੇ ਖ਼ਾਲਿਸਤਾਨੀ ਸਬੰਧੀ ਨਾਅਰੇ ਲਿਖੇ ਮਿਲਣਾ ਕਈ ਸਵਾਲ ਖੜੇ ਕਰ ਰਿਹਾ ਹੈ। 

hot1023

Punjab Weather News: ਪਿਛਲੇ ਦਿਨਾਂ ਵਿੱਚ ਮੀਂਹ ਦੇ ਕਹਿਰ ਤੋਂ ਪੰਜਾਬ ਵਿੱਚ ਇਕੋ ਦਮ ਤਪਮਾਨ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ ਕਈ ਸ਼ਹਿਰਾਂ 'ਚ ਤਾਪਮਾਨ 35 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਚਿਤਾਵਨੀ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ 30-35 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਮੌਸਮ ਖੁਸ਼ਕ ਰਹੇਗਾ। ਦੂਜੇ ਪਾਸੇ ਐਤਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ 'ਚ ਸ਼ਨੀਵਾਰ ਦੇ ਮੁਕਾਬਲੇ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1.6 ਡਿਗਰੀ ਵੱਧ ਸੀ।  ਸ਼ਹਿਰਾਂ ਦਾ ਤਾਪਮਾਨ  ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵੱਖ-ਵੱਖ ਦਰਜ ਕੀਤਾ ਗਿਆ ਹੈ। ਜਿਵੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 33.8 ਡਿਗਰੀ, ਲੁਧਿਆਣਾ ਦਾ 33.2 ਡਿਗਰੀ, ਪਟਿਆਲਾ ਦਾ 35.2 ਡਿਗਰੀ, ਬਰਨਾਲਾ ਦਾ 35 ਡਿਗਰੀ, ਪਠਾਨਕੋਟ ਦਾ 34.1, ਮੁਕਤਸਰ ਦਾ 34.3 ਅਤੇ ਫਿਰੋਜ਼ਪੁਰ ਦਾ 34 ਡਿਗਰੀ ਰਿਹਾ।  ਸਭ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ 'ਚ 12.2 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਚਾਰ ਦਿਨਾਂ ਵਿੱਚ ਹੋਰ ਵਧੇਗਾ ਤਾਪਮਾਨ  ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧੇਗਾ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ।...

her5236

ਲੁਧਿਆਣਾ : ਪੰਜਾਬ ਪੁਲਿਸ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਲੁਧਿਆਣਾ ਪੁਲਿਸ ਨੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇੰਨ੍ਹਾਂ ਕੋਲੋਂ 9 ਕਰੋੜ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇੰਨ੍ਹਾਂ ਕੋਲੋ 1 ਕਿਲੋ 870 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ 9 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।ਐਸਟੀਐਫ ਲੁਧਿਆਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਤੀ ਨਗਰ ਦੇ ਰਹਿਣ ਵਾਲੇ ਮੁਹੰਮਦ ਇਸਤਿਆਕ ਅਤੇ ਮੁਹੱਲਾ ਰਾਮਦਿੱਤ ਨਗਰ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਵਜੋਂ ਹੋਈ ਹੈ। ਇਸ ਬਾਰੇ ਏਸੀਪੀ ਦਵਿੰਦਰ ਕੁਮਾਰ ਅਤੇ ਐਸਟੀਐਫ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕੇ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਹੈਰੋਇਨ ਦੀ ਤਸਕਰੀ ਕਰਦੇ ਹਨ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਮੁਹੱਲਾ ਮੁਸਲਿਮ ਕਾਲੋਨੀ ਸ਼ੇਰਪੁਰ ਕਲਾਂ ਵਿਖੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੇ ਜਦੋਂ ਇੰਨ੍ਹਾਂ ਦੇ ਬੈਗ ਚੈੱਕ ਕੀਤੇ ਤਾਂ 1 ਕਿਲੋ 870 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

kisan2325

ਮਾਨਸਾ : ਕਿਸਾਨਾਂ ਵੱਲੋਂ ਪਿਛਲੇ ਦਿਨੀਂ ਗੜੇਮਾਰੀ ਦੇ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੇ ਲਈ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ  ਸਰਕਾਰ ਵੱਲੋਂ 17 ਹਜ਼ਾਰ ਖ਼ਰਾਬੇ ਦਾ ਮੁਆਵਜ਼ਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਫ਼ਸਲ ਦਾ ਨੁਕਸਾਨ ਹੋਵੇਗਾ ਗਿਰਦਾਵਰੀ ਤੋਂ ਪਹਿਲਾਂ ਉਸ ਨੂੰ 20 ਹਜ਼ਾਰ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ ਪਰ ਪੰਜਾਬ ਸਰਕਾਰ ਨੇ 20 ਹਜ਼ਾਰ ਰੁਪਏ ਦੀ ਬਜਾਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਪਟਵਾਰੀਆਂ ਦੀ ਘਾਟ ਹੋਣ ਕਾਰਨ ਇਕ ਪਟਵਾਰੀ ਕੋਲ 8 ਤੋਂ 10 ਪਿੰਡ ਹਨ ਜਿਸ ਕਾਰਨ ਗਿਰਦਾਵਰੀ ਕਰਨ ਵਿਚ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਵੱਡੇ ਪੱਧਰ ਤੇ ਖਰਾਬ ਹੋਈ ਹੈ ਪਰ ਪਟਵਾਰੀਆਂ ਦੀ ਘਾਟ ਹੋਣ ਕਾਰਨ ਵੀ ਗਿਰਦਾਵਰੀ ਲੇਟ ਹੋ ਰਹੀ ਹੈ 

rajinder2323

ਲਹਿਰਾਗਾਗਾ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖੀ ਹੋਈ ਹੈ। ਹਰ ਪਾਰਟੀ ਵੱਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ ਜਿਥੇ ਕਾਂਗਰਸ ਨੇ ਪਹਿਲਾਂ ਹੀ  ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਾਨੂੰਨ ਅਤੇ ਹੋਰ ਮੁੱਦਿਆ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨੂੰ ਧਮਕਰੀਆਂ ਮਿਲ ਰਹੀਆ ਹਨ ਅਤੇ ਫਿਰੌਤੀ ਮੰਗ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਲ੍ਹ ਸਾਬਤ ਹੋਈ ਹੈ। ਬੀਬੀ ਭੱਠਲ ਨੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਹੇ, ਜਦੋਂ ਕਿ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਵੇਲੇ ਐਲਾਨ ਕਰਨ ਵਾਲੇ ਮੁੱਖ ਮੰਤਰੀ ਨੇ ਕਿਸੇ ਔਰਤ ਦੇ ਖਾਤੇ ਵਿਚ ਪੈਸੇ ਨਹੀਂ ਪਾਏ। ਇੱਥੋਂ ਤੱਕ ਕਿ ਦਹਾਕਿਆਂ ਤੋਂ ਗਰੀਬਾਂ ਨੂੰ ਮਿਲ ਰਹੀ ਕਣਕ ’ਤੇ ਵੀ ਕੱਟ ਲਾ ਕੇ ਉਨ੍ਹਾਂ ਦੇ ਚੁੱਲ੍ਹੇ ਬੰਦ ਕਰ ਦਿੱਤੇ ਹਨ ਜਿਸ ਦਾ ਮਜ਼ਾ ਪਹਿਲਾਂ ਲੋਕਾਂ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਸਮੇਂ ਚਖਾ ਦਿੱਤਾ ਹੈ ਅਤੇ ਹੁਣ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਵੀ ਇਹੋ ਕੁਝ ਦੁਹਰਾਉਣ ਨੂੰ ਉਥੋਂ ਦੇ ਵੋਟਰ ਕਾਹਲੇ ਹਨ।

accident123

ਬਠਿੰਡਾ:  ਬਠਿੰਡਾ ਦੇ ਪਾਰਸ ਨਗਰ ਵਿੱਚ ਇਕ ਭਿਆਨਕ ਹਾਦਸਾ ਵਾਪਰ ਗਿਆ। ਲੜਕੀ ਨੌਕਰੀ ਜੁਆਇੰਨ ਕਰਨ ਲਈ ਜਾ ਰਹੀ ਸੀ ਅਤੇ ਰਸਤੇ ਵਿੱਚ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ। ਪਿਤਾ ਦੋਵੇ ਧੀਆਂ ਨਾਲ ਐਕਟਿਵਾ ਤੇ ਜਾ ਰਿਹਾ ਹੈ ਸੀ ਅੱਗੇ ਇਨੋਵਾ ਕਾਰ ਵਾਲੇ ਨੇ ਇਕੋ ਦਮ ਵਿੰਡੋ ਖੋਲ ਦਿੱਤੀ ਅਤੇ ਉਹ ਤਿੰਨੋ ਹੀ ਡਿੱਗ ਗਏ। ਮਿਲੀ ਜਾਣਕਾਰੀ ਮੁਤਾਬਿਕ ਪਿੱਛੇ ਆ ਰਹੇ  ਟਰੈਕਟਰ ਨੇ ਲੜਕੀ ਦਾ ਸਿਰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਿਤਾ ਅਤੇ ਭੈਣ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਉਧਰ ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪੁਹੰਚ ਗਈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਰਵਿੰਦਰ ਸਿੰਘ ਥਾਣਾ ਨਾਹਰ ਕਲੋਨੀ ਨੇ ਦੱਸਿਆ ਕਿ ਸੰਦੀਪ ਗਿੱਲ ਨੇ ਹਾਦਸੇ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ 'ਚ ਲੱਗੇ ਸੀਸੀਟੀਵੀ ਵਿੱਚ ਹਾਦਸਾ ਦੇਖਿਆ। ਫੁਟੇਜ ਮੁਤਾਬਕ ਇਕ ਵਿਅਕਤੀ ਆਪਣੀਆਂ ਦੋ ਬੇਟੀਆਂ ਨਾਲ ਐਕਟਿਵਾ 'ਤੇ ਜਾ ਰਿਹਾ ਸੀ। ਅੱਗੇ ਜਾ ਰਹੀ ਇਨੋਵਾ ਕਾਰ ਤੋਂ ਹੇਠਾਂ ਉਤਰਨ ਲਈ ਵਿਅਕਤੀ ਨੇ ਅਚਾਨਕ ਦਰਵਾਜ਼ਾ ਖੋਲ੍ਹਿਆ ਜਿਸ ਕਰਕੇ ਇਹ ਐਕਸੀਡੈਂਟ ਹੋਇਆ। ਹਾਦਸਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਨੋਵਾ ਅਤੇ ਟਰੈਕਟਰ ਚਾਲਕ ਦੋਵੇਂ ਵਾਹਨਾਂ ਸਮੇਤ ਫ਼ਰਾਰ ਹੋ ਗਏ। 

ldhcourt

ਲੁਧਿਆਣਾ: ਲੁਧਿਆਣਾ ਦੀ ਕੋਰਟ ਨੇ ਅੱਜ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ।  ਐਡੀਸ਼ਨਲ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ 7 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਉੱਤੇ ਸਾਲ 2019 'ਚ ਪੁਲਿਸ ਨੇ ਦੋਰਾਹਾ ਥਾਣੇ 'ਚ ਮਾਮਲਾ ਦਰਜ ਕਰਕੇ 2 ਮੁਲਜ਼ਮ ਜਿਨ੍ਹਾਂ ਦੀ ਸ਼ਨਾਖਤ ਰੋਹਿਤ ਕੁਮਾਰ ਅਤੇ ਵਿਨੋਦ ਵਜੋਂ ਹੋਈ ਸੀ ਅਤੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ। 4 ਸਾਲ ਤੱਕ ਚੱਲਿਆ ਟ੍ਰਾਇਲ  ਗ੍ਰਿਫ਼ਤਾਰ ਕਰਨ ਮਗਰੋਂ ਇਹ  4 ਸਾਲ ਤੱਕ  ਅਦਾਲਤ ਵਿੱਚ ਟ੍ਰਾਇਲ ਚੱਲਿਆ ਅਤੇ ਹੁਣ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਇਨਸਾਫ਼ ਦੇਣ ਲਈ ਕੋਰਟ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਦਾ ਕਹਿਣਾ ਹੈ  ਕਿ ਜੋ ਵੀ ਦਰਿੰਦੇ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਉਣੀ ਚਾਹੀਦੀ ਹੈ।  2019 ਦਾ ਹੈ ਮਾਮਲਾ- ਦੋਸ਼ੀਆਂ ਨੇ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਜਬਰ-ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ 10 ਮਾਰਚ 2019 ਨੂੰ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਦੋਰਾਹਾ ਪੁਲਿਸ 'ਚ ਉਨ੍ਹਾਂ ਖਿਲਾਫ 6 ਪੋਸਕੋ ਅਤੇ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਅਤੇ ਵਿਨੋਦ ਵਾਸੀ ਦੋਰਾਹਾ ਵਜੋਂ ਹੋਈ ਸੀ।...

corona29

Corona updates: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਮਾਰਚ ਮਹੀਨੇ ਵਿੱਚ ਸਾਹਮਣੇ ਆਏ ਕੇਸਾਂ ਦੀ ਗਿਣਤੀ 4 ਮਹੀਨੇ ਪਹਿਲਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਕੋਵਿਡ ਦੇ ਕੇਸਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਰਾਜ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, 1 ਮਾਰਚ ਤੋਂ 28 ਮਾਰਚ ਤੱਕ ਲੁਧਿਆਣਾ ਵਿੱਚ ਕੋਵਿਡ ਕੇਸਾਂ ਦੀ ਗਿਣਤੀ 31 ਹੈ। ਅੰਕੜੇ ਦੱਸਦੇ ਹਨ ਕਿ ਪਿਛਲੀ ਵਾਰ ਇੱਕ ਮਹੀਨੇ ਵਿੱਚ ਲੁਧਿਆਣਾ ਵਿੱਚ ਕੇਸਾਂ ਦੀ ਗਿਣਤੀ ਪਿਛਲੇ ਸਾਲ ਅਕਤੂਬਰ ਵਿੱਚ ਮੌਜੂਦਾ ਸੰਖਿਆ ਨਾਲੋਂ ਵੱਧ ਸੀ। ਜਦੋਂ ਮਹੀਨੇ ਵਿੱਚ ਜ਼ਿਲ੍ਹੇ ਦੇ 66 ਕੇਸ ਸਾਹਮਣੇ ਆਏ ਸਨ। ਅਕਤੂਬਰ ਤੋਂ ਬਾਅਦ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕੇਸਾਂ ਦੀ ਗਿਣਤੀ 22 ਸੀ ਪਰ 1 ਨਵੰਬਰ ਤੋਂ 25 ਨਵੰਬਰ ਤੱਕ ਜ਼ਿਲ੍ਹੇ ਵਿੱਚ 18 ਕੇਸ ਸਾਹਮਣੇ ਆਏ ਹਨ, ਜੋ ਮੌਜੂਦਾ ਮਹੀਨੇ ਦੇ ਕੇਸਾਂ ਨਾਲੋਂ ਘੱਟ ਹਨ। ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਹਰ ਮਹੀਨੇ 10 ਤੋਂ ਘੱਟ ਨੰਬਰ ਹੁੰਦੇ ਹਨ। ਮਾਰਚ ਮਹੀਨੇ ਵਿੱਚ 31 ਮਾਮਲੇ ਸਾਹਮਣੇ ਆਏ ਅੰਕੜੇ ਦਰਸਾਉਂਦੇ ਹਨ ਕਿ 2022 ਤੋਂ ਬਾਅਦ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਕੇਸ ਜਨਵਰੀ ਦੇ ਮਹੀਨੇ ਵਿੱਚ ਸਨ ਜਦੋਂ 20,639 ਮਾਮਲੇ ਸਾਹਮਣੇ ਆਏ ਸਨ। ਉਸ ਸਮੇਂ ਓਮਿਕਰੋਨ ਕੋਵਿਡ ਵੇਵ 'ਤੇ ਸਵਾਰ ਸੀ। ਇਸ ਦੌਰਾਨ, ਚੱਲ ਰਹੇ ਮਹੀਨੇ (28 ਮਾਰਚ ਤੱਕ) ਲੁਧਿਆਣਾ ਵਿੱਚ 31 ਕੋਵਿਡ ਕੇਸਾਂ ਦੀ ਰਿਪੋਰਟ ਦੇ ਨਾਲ, ਜ਼ਿਲ੍ਹਾ ਰਾਜ ਦੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਨੰਬਰ 'ਤੇ ਹੈ, ਇਸ ਤੋਂ ਬਾਅਦ ਐਸਏਐਸ ਨਗਰ 51 ਕੇਸਾਂ ਨਾਲ ਅਤੇ ਜਲੰਧਰ 45 ਕੇਸਾਂ ਨਾਲ ਦੂਜੇ ਨੰਬਰ 'ਤੇ ਹੈ। ਬਰਨਾਲਾ ਅਤੇ ਮਾਨਸਾ ਵਿੱਚ ਚਾਲੂ ਮਹੀਨੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨਾ, ਖਾਸ ਤੌਰ 'ਤੇ ਮਾਸਕ ਪਹਿਨਣਾ, ਹੱਥਾਂ ਦੀ ਸਫਾਈ ਰੱਖਣ ਆਦਿ ਨਾਲ ਕੋਵਿਡ ਦੇ ਨਾਲ-ਨਾਲ ਇਨਫਲੂਐਂਜ਼ਾ ਵਰਗੇ ਹੋਰ ਵਾਇਰਸਾਂ ਦੇ ਵਿਰੁੱਧ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ, ਦਿਲ ਅਤੇ ਸਾਹ ਆਦਿ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਚਾਹੀਦਾ ਹੈ।

ldh28

ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ ਰੋਡ 'ਤੇ ਸੈਕਸ ਰੈਕੇਟ ਧੜੱਲੇ ਨਾਲ ਚੱਲ ਰਿਹਾ ਹੈ। ਇਹ ਇਲਾਕਾ ਥਾਣਾ ਡਵੀਜ਼ਨ ਨੰਬਰ 5 ਅਤੇ ਚੌਂਕੀ ਕੋਚਰ ਮਾਰਕੀਟ ਖੇਤਰ ਅਧੀਨ ਆਉਂਦਾ ਹੈ। ਸੜਕ 'ਤੇ ਖੜ੍ਹੀਆਂ ਕੁੜੀਆਂ ਜਾਲ 'ਚ ਫਸ ਕੇ ਗਾਹਕਾਂ ਨੂੰ ਹੋਟਲ ਦੇ ਕਮਰਿਆਂ 'ਚ ਲਿਜਾ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਔਰਤਾਂ ਅਜਿਹੀਆਂ ਵੀ ਹਨ, ਜੋ ਲੁਟੇਰਿਆਂ ਦਾ ਗਰੋਹ ਵੀ ਚਲਾ ਰਹੀਆਂ ਹਨ। ਦੇਰ ਰਾਤ ਬੱਸ ਸਟੈਂਡ ਰੋਡ ਦੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਕੁਝ ਔਰਤਾਂ ਅਤੇ ਲੜਕੀਆਂ ਗਾਹਕਾਂ ਨਾਲ ਗੱਲਬਾਤ ਕਰ ਰਹੀਆਂ ਸਨ। ਇਸ ਦੌਰਾਨ ਇਲਾਕੇ 'ਚ ਗਸ਼ਤ ਕਰ ਰਹੇ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਪੁਲਸ ਨੂੰ ਦੇਖ ਕੇ ਲੜਕੀਆਂ ਸੜਕ 'ਤੇ ਦੌੜਦੀਆਂ ਨਜ਼ਰ ਆਈਆਂ। ਦੱਸ ਦੇਈਏ ਕਿ ਕਰੀਬ ਡੇਢ ਮਹੀਨਾ ਪਹਿਲਾਂ ਵੀ ਪੁਲਿਸ ਨੇ ਇਸੇ ਇਲਾਕੇ ਦੇ ਦੋ ਹੋਟਲਾਂ 'ਤੇ ਕਾਰਵਾਈ ਕਰਕੇ ਕਰੀਬ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਛਾਪੇਮਾਰੀ ਤੋਂ ਬਾਅਦ ਪੁਲੀਸ ਨੇ ਮੁੜ ਕਦੇ ਵੀ ਇਸ ਇਲਾਕੇ ਵਿੱਚ ਛਾਪੇਮਾਰੀ ਨਹੀਂ ਕੀਤੀ। ਇਲਾਕਾ ਨਿਵਾਸੀ ਦਵਿੰਦਰ ਨੇ ਦੱਸਿਆ ਕਿ ਜਦੋਂ ਥਾਣਾ ਜਾਂ ਚੌਕੀ ਦਾ ਨਵਾਂ ਐਸ.ਐਚ.ਓ ਜਾਂ ਇੰਚਾਰਜ ਆਉਂਦਾ ਹੈ ਤਾਂ ਇਨ੍ਹਾਂ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਚੱਲ ਰਹੇ ਅਨੈਤਿਕ ਕੰਮਾਂ 'ਤੇ ਇਕ ਵਾਰ ਤਾਂ ਕਾਰਵਾਈ ਕੀਤੀ ਜਾਂਦੀ ਹੈ ਪਰ ਕੁਝ ਦਿਨਾਂ ਬਾਅਦ ਪਤਾ ਨਹੀਂ ਲੱਗਦਾ ਕਿ ਇਹ ਕੀ ਹੈ। ਕਾਰਨ ਹੈ ਕਿ ਚੌਕੀ ਜਾਂ ਪੁਲਿਸ ਸਟੇਸ਼ਨ ਤੋਂ ਮੁੜ ਕੋਈ ਕਰਮਚਾਰੀ ਨਹੀਂ ਨਿਕਲਦਾ। ਇੱਕ ਸੈਕਸ ਵਰਕਰ ਨੇ ਦੱਸਿਆ ਕਿ ਇਲਾਕੇ ਦੀਆਂ ਲੜਕੀਆਂ ਨਸ਼ੇ ਦੀ ਲਤ ਤੋਂ ਪੀੜਤ ਹਨ। ਨਸ਼ੇ ਦੀ ਪੂਰਤੀ ਲਈ ਇਹ ਕੁੜੀਆਂ ਦੇਹ ਵਪਾਰ ਦਾ ਕੰਮ ਕਰ ਰਹੀਆਂ ਹਨ। ਉਹ ਖੁਦ ਤਾਂ ਸਿਰਫ ਸ਼ਰਾਬ ਪੀਂਦੀ ਹੈ ਪਰ ਉਹ ਕਈ ਅਜਿਹੀਆਂ ਕੁੜੀਆਂ ਨੂੰ ਜਾਣਦੀ ਹੈ, ਜੋ ਆਪਣੀ ਰੋਟੀ ਕਮਾਉਣ ਲਈ ਇਸ ਗੰਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਸਰਕਾਰ ਨੂੰ ਇਸ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ਤੋਂ ਦੂਰ ਕੀਤਾ ਜਾ ਸਕੇ। ਪੁਲੀਸ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੜਕੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਜਾਵੇ। ਨਸ਼ੇ ਦੀ ਲਤ ਤੋਂ ਪੀੜਤ ਲੜਕੀਆਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਸਰਕਾਰ ਨੂੰ ਅਪੀਲ ਹੈ ਕਿ ਅਜਿਹੇ ਲੋਕਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਇੱਜ਼ਤ ਵਾਲਾ ਜੀਵਨ ਬਤੀਤ ਕਰ ਸਕਣ। ਸੈਕਸ ਵਰਕਰ ਮਹਿਲਾ ਨੇ ਖੁਲਾਸਾ ਕੀਤਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਸੈਕਸ ਲਈ ਮਨਾ ਕੇ ਲੜਕੀਆਂ ਪਾਰਕਾਂ ਜਾਂ ਹੋਟਲਾਂ ਆਦਿ ਵਿੱਚ ਲੈ ਜਾਂਦੀਆਂ ਹਨ। ਉਸ ਨੂੰ ਉਸ ਥਾਂ 'ਤੇ ਲੈ ਕੇ ਉਹ ਆਪਣੇ ਹੋਰ ਮਰਦ ਸਾਥੀਆਂ ਨੂੰ ਬੁਲਾਉਂਦੀ ਹੈ। ਜੋ ਨੌਜਵਾਨ ਗਾਹਕ ਬਣ ਕੇ ਉਨ੍ਹਾਂ ਨਾਲ ਗਏ ਸਨ, ਫਿਰ ਉਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਅਤੇ ਲੁੱਟਮਾਰ ਕੀਤੀ ਗਈ। ਇਲਾਕੇ ਦੀ ਪੁਲਿਸ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਨਸ਼ੇੜੀ ਔਰਤਾਂ ਸ਼ਰੇਆਮ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਹਨ। ਇੱਕ ਗਾਹਕ ਤੋਂ 1000 ਰੁਪਏ ਲੈਂਦਾ ਹੈ, ਜਿਸ ਵਿੱਚੋਂ 500 ਰੁਪਏ ਹੋਟਲ ਮਾਲਕ ਦੇ ਅਤੇ 500 ਰੁਪਏ ਉਸ ਦੇ ਹਨ।  ...