LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

100 ਸਾਲਾ ਹਰਬੰਸ ਪੋਤੇ-ਪੋਤੀਆਂ ਦੀ ਪਰਵਰਿਸ਼ ਲਈ ਵੇਚਦਾ ਸਬਜ਼ੀ, ਸਰਕਾਰ ਨੇ ਬਜ਼ੁਰਗ ਲਈ ਕੀਤਾ ਵੱਡਾ ਐਲਾਨ

old age

ਮੋਗਾ: ਮੋਗਾ (Moga) ਦੇ 100 ਸਾਲਾ ਹਰਬੰਸ ਸਿੰਘ (Harbans Singh) ਦੀ ਕਹਾਣੀ ਦੀਆਂ ਵੀਡੀਓਜ਼ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ। ਇਸ ਵਿਚਕਾਰ ਆਪਣੇ ਪੋਤੇ ਪੋਤੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਲਈ ਸਬਜ਼ੀ ਵੇਚਣ ਵਾਲੇ 100 ਸਾਲਾ ਬਜ਼ੁਰਗ ਹਰਬੰਸ ਸਿੰਘ ਦੀ ਮਦਦ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।  ਮੋਗਾ ਦੇ 100 ਸਾਲਾ (Harbans Singh) ਹਰਬੰਸ ਸਿੰਘ ਦੇ ਸਬਰ ਤੇ ਮਿਹਨਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਮ ਕੀਤੀ ਹੈ। ਹਰਬੰਸ ਸਿੰਘ ਜੋ ਇਸ ਉਮਰ ਵਿੱਚ ਵੀ ਆਪਣੇ ਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ। 

Read this:  ਮੀਟਿੰਗ ਖ਼ਤਮ ਹੋਣ ਤੋਂ ਬਾਅਦ ਰਾਵਤ ਨੇ ਕਿਹਾ - CM ਨੂੰ ਹਾਈਕਮਾਨ ਦਾ ਹਰ ਫ਼ੈਸਲਾ ਹੈ ਮਨਜ਼ੂਰ

ਕੈਪਟਨ ਨੇ ਹਰਬੰਸ ਸਿੰਘ (Harbans Singh) ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਤੇ ਉਨ੍ਹਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘ਮੋਗਾ ਦੇ 100 ਸਾਲਾਂ ਹਰਬੰਸ ਸਿੰਘ ਆਪਣੇ ਅਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ। ਇਸ ਲਈ ਅਸੀਂ ਹਰਬੰਸ ਸਿੰਘ ਜੀ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦਿੱਤੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਹਰਬੰਸ ਸਿੰਘ ਜੀ ਦੀ ਮਦਦ ਲਈ ਸਥਾਨਕ ਐਨਜੀਓ ਵੀ ਅੱਗੇ ਆਈਆਂ ਹਨ’।

 

ਗੌਰਤਲਬ ਹੈ ਕਿ 100 ਸਾਲ ਉਮਰ ਦਾ ਹਰਬੰਸ ਸਿੰਘ ਆਪਣੇ ਮਰ ਚੁੱਕੇ ਲੜਕੇ ਦੇ ਬੱਚਿਆਂ ਦੇ ਪਰਵਰਿਸ਼ ਕਰਨ ਲਈ ਅੱਜ ਵੀ ਰੇਹੜੀ 'ਤੇ ਪਿਆਜ਼ ਅਤੇ ਆਲੂ ਵੇਚਣ ਦਾ ਕੰਮ ਕਰਦਾ ਹੈ। ਕੁਝ ਸਾਲ ਪਹਿਲਾਂ ਉਸ ਦੇ ਇਕ ਬੇਟੇ ਦੇ ਦੇਹਾਂਤ ਤੋਂ ਬਾਅਦ ਅਤੇ ਨੂੰਹ ਵੱਲੋਂ ਬੱਚਿਆਂ ਨੂੰ ਕਥਿਤ ਤੌਰ 'ਤੇ ਬੇਸਹਾਰਾ ਛੱਡ ਜਾਣ ਤੋਂ ਬਾਅਦ ਹਰਬੰਸ ਸਿੰਘ ਆਪਣੇ ਪੋਤੇ ਪੋਤੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਸਦਾ ਇਕ ਪੁੱਤਰ, ਫਲ ਵੇਚਦਾ ਹੈ ਪਰ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਹੈ।

Read this: Weather ਅਲਰਟ: ਜਲਦ ਹੀ ਬਦਲੇਗਾ ਮੌਸਮ ਦਾ ਮਿਸਾਜ਼

ਦੂਜੇ ਪਾਸੇ ਪੰਜਾਬ ਸਰਕਾਰ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੀ 100 ਸਾਲਾ ਬਜ਼ੁਰਗ ਦੀ ਮਦਦ ਲਈ ਅੱਗੇ ਆਈ ਹੈ। ਖਾਲਸਾ ਏਡ ਦੀ ਟੀਮ ਨੇ ਬਜ਼ੁਰਗ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਏਡ ਵੱਲੋਂ ਹਰਬੰਸ ਸਿੰਘ ਨੂੰ ਉਮਰ ਭਰ ਲਈ ਮਹੀਨਾਵਾਰ ਭਲਾਈ ਪੈਨਸ਼ਨ ਸ਼ੁਰੂ ਕੀਤੀ ਗਈ।

In The Market