LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਦੇ ਕੱਟ ਲੱਗਣ 'ਤੇ ਲੋਕ ਪ੍ਰੇਸ਼ਾਨ, ਵੱਖ ਵੱਖ ਥਾਵਾਂ 'ਤੇ ਹੋ ਰਿਹਾ ਪ੍ਰਦਰਸ਼ਨ

power cut 2021

ਚੰਡੀਗੜ੍ਹ: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਤਾਪਮਾਨ 44 ਡਿਗਰੀ ਤੋਂ ਉਪਰ ਜਾ ਰਿਹਾ ਹੈ। ਇਸ ਵਿਚਾਲੇ ਬਿਜਲੀ ਦੇ ਕੱਟ ਲੱਗਣ 'ਤੇ ਲੋਕ ਬਹੁਤ ਜਿਆਦਾ ਪਰੇਸ਼ਾਨ ਹਨ। ਅੱਤ ਦੀ ਗਰਮੀ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਵੱਲੋਂ ਪੇਂਡੂ ਇਲਾਕੇ ਵਿਚ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਇਸ ਦੌਰਾਨ ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਬਿਜਲੀ ਦੇ ਕੱਟ ਲੱਗਣ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਵੱਖ ਵੱਖ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। 


ਵੇਖੋ ਵੱਖ ਵੱਖ ਜਿਲ੍ਹਿਆਂ ਦਾ ਹਾਲ 


1. ਬਟਾਲਾ-ਜਲੰਧਰ ਹਾਈਵੇ ਜਾਮ
ਬਟਾਲਾ ਵਿਚ ਬਿਜਲੀ ਕਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਬਟਾਲਾ-ਜਲੰਧਰ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਬੋਰਡ ਦੇ ਖਿਲ਼ਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਪ੍ਰਦਰਸ਼ਨ ਹੋਣ ਕਾਰਨ ਜਲੰਧਰ ਰੋਡ ਤੇ ਦੂਰ-ਦੂਰ ਤਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ, ਕਿ ਲਗਾਤਾਰ ਹੀ ਬਿਜਲੀ ਦੇ ਲੰਬੇ-ਲੰਬੇ ਕਟ ਲਗ ਰਹੇ ਹਨ, ਜਿਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ, ਲੇਕਿਨ ਬਿਜਲੀ ਬੋਰਡ ਇਸ ਤਰਫ ਧਿਆਨ ਨਹੀਂ ਦੇ ਰਿਹਾ। 

2. ਅੱਧੀ ਰਾਤ ਨੈਸ਼ਨਲ ਹਾਈਵੇ ਕੀਤਾ ਜਾਮ 
ਦਰਜਨਾਂ ਪਿੰਡਾਂ ਦੇ ਲੋਕਾਂ ਨੇ ਦੇਰ ਰਾਤ ਰੋਪੜ ਦੇ ਪੁਲਿਸ ਲਾਈਨ ਦੀਆਂ ਲਾਈਟਾਂ ਤੇ ਨੈਸ਼ਨਲ ਹਾਈਵੇ 205 ਤੇ ਜਾਮ ਲਗਾ ਦਿੱਤਾ। ਇਸ ਜਾਮ ਕਈ ਕਿਲੋਮੀਟਰ ਲੰਬਾ ਜਾਮ ਲੱਗਾਇਆ ਹੋਇਆ ਸੀ।  ਸੜਕ ਦੇ ਵਿਚਕਾਰ ਧਰਨਾ ਲਗਾ ਕੇ ਬੈਠੇ ਲੋਕਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਆਪਣੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਦੇ ਵੱਲੋਂ ਲਗਾਤਾਰ ਅੱਠ ਤੋਂ ਦੱਸ ਘੰਟੇ ਦੇ ਲੰਬੇ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਖ਼ਰਾਬ ਹੋ ਰਹੀ ਹੈ ਅਤੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਤੇ ਮਹਿਲਾਵਾਂ ਵੀ ਪਰੇਸ਼ਾਨ ਹੋ ਰਹੀਆਂ ਹਨ। 

3. ਜਲੰਧਰ ਵਿਚ  ਬਿਜਲੀ ਘਰ ਦਾ ਘਿਰਾਓ 
ਜਲੰਧਰ ਸ਼ਹਿਰ ਦੇ ਲੋਕ ਬਿਜਲੀ ਕੱਟਾਂ ਤੋਂ ਕਾਫ਼ੀ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ।  ਇਕ ਦਿਨ ਦੇ ਵਿੱਚ ਚਾਰ ਤੋਂ ਪੰਜ ਘੰਟੇ  ਬਿਜਲੀ ਬੰਦ ਰਹਿੰਦੀ ਹੈ। ਰਾਤ ਦੇ ਸਮੇਂ ਵੀ ਦੋ ਤੋਂ ਤਿੰਨ ਘੰਟੇ ਦਾ ਕੱਟ ਕਰਕੇ ਲੋਕ ਸੜਕਾਂ ਦੇ ਉੱਪਰ ਉਤਰੇ ਅਤੇ ਬਿਜਲੀ ਘਰ ਦਾ ਘਿਰਾਓ ਕੀਤਾ। 

4. ਖਰੜ ਵਿਚ ਬਿਜਲੀ  ਬੋਰਡ ਦੇ ਦਫ਼ਤਰ ਖਰੜ ਦਾ ਘਿਰਾਓ 

ਪੰਜਾਬ ਸਰਕਾਰ ਵੱਲੋਂ ਬਿਜਲੀ ਸਰਪਲੱਸ ਸੂਬਾ ਕਿਹਾ ਜਾਂਦਾ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੰਬੇ ਕੱਟ ਲੱਗ ਰਹੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ  ਇਸੇ ਤਹਿਤ ਲੋਕਾਂ ਵੱਲੋਂ ਵੱਖ ਵੱਖ ਬਿਜਲੀ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਕ ਅਜਿਹਾ ਹੀ ਮਾਮਲਾ ਖਰੜ ਤੋਂ ਹੈ ਜਿੱਥੇ ਕਿਸਾਨਾਂ ਵੱਲੋਂ ਅਤੇ ਇੱਥੋਂ ਦੇ ਲੋਕਲ ਲੋਕਾਂ ਵੱਲੋਂ ਬਿਜਲੀ  ਬੋਰਡ ਦੇ ਦਫ਼ਤਰ ਖਰੜ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ 

5. ਕਿਸਾਨਾਂ ਨੇ ਵੀ ਬਿਜਲੀ ਦੀ ਮਾੜੀ ਸਪਲਾਈ ਕਰਕੇ ਰੋਡ ਜਾਮ 
ਇਲਾਕਾ ਨਿਵਾਸੀ ਕਿਸਾਨਾਂ ਵੱਲੋਂ ਮੋਟਰਾਂ ਦੀ ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋ ਕੇ ਨਸਰਾਲਾ ਪੁਲ ਕੋਲ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰ ਦਿੱਤਾ ਗਿਆ ਹੈ।ਇ ਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰ ਸਾਨੂੰ 4-5 ਘੰਟੇ ਤੋਂ ਵੱਧ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਤੇ ਉਸ ਵਿਚ ਵੀ ਵਾਰ-ਵਾਰ ਕੱਟ ਲਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਿਜਲੀ ਦੀ ਨਿਰੰਤਰ 8 ਘੰਟੇ ਸਪਲਾਈ ਦਿੱਤੀ ਜਾਵੇ ਤੇ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਧਰਨਾ ਨਹੀਂ ਹਟਾਵਾਂਗੇ।

In The Market