ਚੰਡੀਗੜ੍ਹ : ਕੌਮੀ ਕਨਵੀਨਰ ਅਤੇ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ (CM Arvind Kejriwal) ਅੱਜ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਉਹ ਕਰਤਾਰਪੁਰ (Kartarpur) ਪੁੱਜੇ ਹਨ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ, ਭਗਵੰਤ ਮਾਨ ਅਤੇ ਕੁੰਵਰ ਵਿਜੇ ਪ੍ਰਤਾਪ ਵੀ ਉਨ੍ਹਾਂ ਦੇ ਨਾਲ ਹਨ। ਬਲਕਾਰ ਸਿੰਘ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜਲੰਧਰ ਦੇ ਕਰਤਾਰਪੁਰ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਔਰਤਾਂ ਨੂੰ ਸੰਬੋਧਨ ਕੀਤਾ।
Also Read : ਭਾਰਤ ‘ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ
ਉਨ੍ਹਾਂ ਕਿਹਾ ਕਿ ਕੈਪਟਨ ਕੋਲ ਕੋਈ ਪੱਤਾ ਨਹੀਂ ਹੈ ਪਰ ਕੇਜਰੀਵਾਲ (Kejriwal)ਤੁਹਾਨੂੰ ਗਾਰੰਟੀ ਦਿੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ, ਕਰ ਕੇ ਵੀ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਇਸ ਮੁੱਦੇ ‘ਤੇ ਔਰਤਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਰਜਿਸਟਰੇਸ਼ਨ ਕਰਵਾਉਣ ਵਾਲੀ ਔਰਤ ਦੇ ਖਾਤੇ ‘ਚ 1000 ਰੁਪਏ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ 24 ਘੰਟੇ ਬਿਜਲੀ ਹੋਵੇਗੀ। ਪੰਜਾਬ ਦੇ ਸਕੂਲਾਂ ਦੀ ਹਾਲਤ ਵੀ ਸੁਧਾਰੀ ਜਾਵੇਗੀ।
Also Read : ਮਹਿੰਗੇ ਹੋਏ Jio ਦੇ Disney + Hotstar ਪ੍ਰੀਪੇਡ ਪਲਾਨ, ਹੁਣ ਇੰਨ੍ਹੇ ਰੁਪਏ ਤੋਂ ਸ਼ੁਰੂ ਹੋਣਗੇ ਪਲਾਨ
ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਜਦੋਂ ਸਾਰੀਆਂ ਭੈਣਾਂ ਨੂੰ ਪਹਿਲੀ ਵਾਰ 1000 ਰੁਪਏ ਮਿਲਦੇ ਹਨ ਤਾਂ ਸਾਰੇ ਨਵੇਂ ਸੂਟ ਖਰੀਦ ਲੈਣ। ਸੀ.ਐਮ ਚੰਨੀ ਨੂੰ ਵੀ ਲੱਗੇ ਕਿ ਉਸ ਦੇ ਕਾਲੇ ਭਰਾ ਨੇ ਭੈਣਾਂ ਨੂੰ ਸੂਟ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਦਾ ਰੰਗ ਕਾਲਾ ਹੈ ਪਰ ਉਸ ਦੀ ਨੀਅਤ ਸਾਫ਼ ਹੈ।ਦੱਸ ਦੇਈਏ ਕਿ ਆਉਣ ਵਾਲੀਆਂ ਚੋਣਾਂ ਲਈ ਕੇਜਰੀਵਾਲ ਮਿਸ਼ਨ ਪੰਜਾਬ (Mission Punjab) ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਜਲੰਧਰ ਆਉਣ ਤੋਂ ਬਾਅਦ ਉਹ ‘ਕੇਜਰੀਵਾਲ SC ਭਾਈਚਾਰੇ ਨਾਲ ਸੰਵਾਦ’ ਪ੍ਰੋਗਰਾਮ ਵਿੱਚ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਪਹੁੰਚਣਗੇ।

