LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

nabha fighting

ਨਾਭਾ (ਇੰਟ.)- ਨਾਭਾ ਸ਼ਹਿਰ (Nabha city) ਗੁੰਡਿਆਂ ਦਾ ਸ਼ਹਿਰ ਬਣ ਕੇ ਰਹਿ ਗਿਆ ਹੈ ਆਏ ਦਿਨ ਹਰ ਰੋਜ਼ ਨਿੱਤ ਨਵੀਂਆਂ ਲੜਾਈਆਂ (Fighting) ਹੋਣ ਨਾਲ ਪੁਲਸ ਪ੍ਰਸ਼ਾਸਨ (Police Administration) 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਸ਼ਹਿਰ ਵਿੱਚ ਜਿੱਥੇ ਗੋਲੀਆਂ (Firing) ਦੀ ਗੂੰਜ ਅੱਜ ਗੂੰਜੀ ਦੂਜੇ ਪਾਸੇ ਤਲਵਾਰਾਂ ਅਤੇ ਕਿਰਚਾਂ ਨਾਲ ਲੈਸ ਹੋ ਕੇ ਗੁੰਡਿਆਂ ਵੱਲੋਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਹੈ। ਅੱਜ ਚਰਨਵੀਰ ਸਿੰਘ ਅਤੇ ਉਸ ਦਾ ਦੋਸਤ ਕੋਮਲ ਦੋਨੋਂ ਜਣੇ ਖੜ੍ਹੇ ਸੀ ਤਾਂ ਅਚਾਨਕ 15 ਤੋਂ ਲੈ ਕੇ 20 ਗੁੰਡੇ ਤਲਵਾਰ ਅਤੇ ਕਿਰਚਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਮਗਰ ਪੈ ਗਏ ਅਤੇ ਇਹ ਦੋਵੇਂ ਨੌਜਵਾਨ ਆਪਣੀ ਜਾਨ ਬਚਾਉਣ ਲਈ ਫਾਇਨਾਂਸ ਦਫ਼ਤਰ (Finance Office) ਵਿੱਚ ਜਾਣ ਲੱਗੇ ਤਾਂ ਫਾਇਨਾਂਸ ਦਫ਼ਤਰ (Finance office) ਦੇ ਮਾਲਕ ਵੱਲੋਂ ਉਨ੍ਹਾਂ ਨੂੰ ਬਥੇਰਾ ਰੋਕਿਆ ਪਰ ਉਹ ਨਾ ਰੁਕੇ ਅਤੇ ਉਨ੍ਹਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

read this- ਖੇਤੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ 

ਇਸ ਮੌਕੇ ਗੰਭੀਰ ਫੱਟੜ ਹੋਏ ਚਰਨਵੀਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਹ ਨੌਜਵਾਨ ਕਿਸੇ ਬੱਚੇ 'ਤੇ ਹਮਲਾ ਕਰ ਰਹੇ ਸਨ ਅਤੇ ਉਸ ਨੂੰ ਰੋਕਿਆ ਤਾਂ ਇਨ੍ਹਾਂ ਨੇ ਅੱਜ ਮੌਕਾ ਪਾ ਕੇ ਸਾਡੇ 'ਤੇ ਹਮਲਾ ਕਰ ਦਿੱਤਾ ਅਸੀਂ ਮੰਗ ਕਰਦੇ ਹਾਂ ਇਨ੍ਹਾਂ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ 'ਤੇ ਫਾਇਨਾਂਸ ਕੰਪਨੀ ਦੇ ਮਾਲਕ ਮੇਜਰ ਨੇ ਕਿਹਾ ਕਿ ਇਹ ਪੰਦਰਾਂ ਵੀਂਹ ਨੌਜਵਾਨ ਇਕਦਮ ਦੋ ਨੌਜਵਾਨਾਂ ਦੇ ਮਗਰ ਪੈ ਗਏ ਅਤੇ ਇਨ੍ਹਾਂ ਨੇ ਬਚਣ ਲਈ ਸਾਡੇ ਦਫ਼ਤਰ ਵਿੱਚ ਚਲੇ ਗਏ। ਅਸੀਂ ਗੁੰਡਾ ਅਨਸਰਾਂ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਅੰਦਰ ਦਫਤਰ ਵਿਚ ਜਾ ਕੇ ਭੰਨ ਤੋੜ ਕੀਤੀ ਅਤੇ ਉਨ੍ਹਾਂ ਮੁੰਡਿਆਂ ਦੀ ਖੂਬ ਕੁਟਾਈ ਕੀਤੀ ਅਤੇ ਜੇਕਰ ਇਸੇ ਤਰ੍ਹਾਂ ਗੁੰਡਾਗਰਦੀ ਚਲਦੀ ਰਹੀ ਤਾਂ ਏਥੇ ਕਈ ਮੌਤਾਂ ਹੋਣਗੀਆਂ ਪਰ ਪ੍ਰਸ਼ਾਸਨ ਚੁੱਪ ਹੈ।

read this- ਜੰਤਰ ਮੰਤਰ ਵਿਖੇ ਪੁੱਜ ਰਹੇ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ
ਇਸ ਮੌਕੇ 'ਤੇ ਨਾਭਾ ਕੋਤਵਾਲੀ ਦੇ ਐੱਸ.ਐੱਚ.ਓ. ਸੁਰਿੰਦਰ ਭੱਲਾ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਕੁਝ ਨੌਜਵਾਨਾਂ ਵੱਲੋਂ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਅਸੀਂ ਇਨ੍ਹਾਂ ਦੇ ਬਿਆਨ ਲੈ ਲਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਭਾ ਸ਼ਹਿਰ ਵਿਚ ਇਕੋ ਦਿਨ ਦੋ ਵੱਡੀਆਂ ਵਾਰਦਾਤਾਂ ਕਿਤੇ ਨਾ ਕਿਤੇ ਪੁਲਸ 'ਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ ਜੇਕਰ ਪੁਲਸ ਪ੍ਰਸ਼ਾਸਨ ਸਾਵਧਾਨ ਹੋਵੇ ਤਾਂ ਇੰਨੀਆਂ ਵੱਡੀਆਂ ਵਾਰਦਾਤਾਂ ਸ਼ਹਿਰ ਵਿਚ ਨਾ ਵਾਪਰਨ ਅਤੇ ਗੁੰਡੇ ਅਨਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਕਰਨ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

In The Market