LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ 

rahul protest

ਨਵੀਂ ਦਿੱਲੀ (ਇੰਟ.)- ਸੰਸਦ (parliament) ਦੇ ਮਾਨਸੂਨ ਸੈਸ਼ਨ (Monsoon season) ਵਿਚ ਵਿਰੋਧੀ ਧਿਰ ਵਲੋਂ ਸਰਕਾਰ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ (Congress) ਦੇ ਸੰਸਦ ਮੈਂਬਰਾਂ ਨੇ ਗਾਂਧੀ ਮੂਰਤੀ ਦੇ ਨੇੜੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕੀਤਾ ਗਿਆ । ਇਸ ਵਿਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Congress MP Rahul Gandhi) ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਏ।

राहुल गांधी की अगुवाई में कांग्रेस सांसदों का प्रदर्शन

read this- ਜੰਤਰ ਮੰਤਰ ਵਿਖੇ ਪੁੱਜ ਰਹੇ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ

ਦੱਸ ਦਈਏ ਕਿ ਅੱਜ ਹੀ ਕਿਸਾਨ ਅੰਦੋਲਨਕਾਰੀ ਖੇਤੀਬਾੜੀ ਕਾਨੂੰਨ ਦੇ ਖਿਲਾਫ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠ ਰਹੇ ਹਨ। ਇਥੇ ਕਿਸਾਨਾਂ ਵਲੋਂ ਇਕ ਸੰਸਦ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੰਸਦ ਦਾ ਮਾਨਸੂਨ ਸੈਸ਼ਨ ਚੱਲੇਗਾ ਉਦੋਂ ਤੱਕ ਕਿਸਾਨ ਜੰਤਰ-ਮੰਤਰ 'ਤੇ ਹੀ ਰਹਿਣਗੇ। ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਤਿੰਨ ਖੇਤੀਬਾੜੀ ਕਾਨੂੰਨ ਬਣਾਏ ਗਏ ਸਨ, ਜਿਸ ਦਾ ਕਈ ਕਿਸਾਨ ਸੰਗਠਨ ਵਿਰੋਧ ਕਰ ਰਹੇ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਅੱਜ ਤੋਂ ਪ੍ਰਦਰਸ਼ਨਕਾਰੀ ਜੰਤਰ-ਮੰਤਰ 'ਤੇ ਜੁੱਟ ਰਹੇ ਹਨ।

read this- ਜਲੰਧਰ ਕਰਿਆਨਾ ਵਪਾਰੀ ਸਚਿਨ ਜੈਨ ਕਤਲ ਮਾਮਲਾ : ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮੁੱਖ ਦੋਸ਼ੀ ਗ੍ਰਿਫਤਾਰ
ਕਾਂਗਰਸ ਪਾਰਟੀ ਲਗਾਤਾਰ ਕੇਂਦਰ ਸਰਕਾਰ ਤੋਂ ਤਿੰਨੋ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਸੰਸਦ ਦੇ ਦੋਹਾਂ ਸਦਨਾਂ ਵਿਚ ਇਸ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ। ਮਾਨਸੂਨ ਸੈਸ਼ਨ ਵਿਚ ਮੁੱਖ ਤੌਰ 'ਤੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਬਵਾਲ ਹੋ ਰਿਹਾ ਹੈ, ਪਰ ਖੇਤੀਬਾੜੀ ਕਾਨੂੰਨ ਦੇ ਮਸਲੇ 'ਤੇ ਵੀ ਹੰਗਾਮਾ ਹੋ ਰਿਹਾ ਹੈ।

Delhi: Punjab Congress MPs staged a protest in front of Gandhi Statue in the premises of Parliament, over three farm laws pic.twitter.com/nMgRPNjIjp

In The Market