ਸੰਸਦ ਦੇ ਦੋਹਾਂ ਸਦਨਾਂ ‘ਚ ਵਿਰੋਧੀ ਧਿਰ ਦਾ ਭਾਰੀ ਹੰਗਾਮਾ, ਕਾਰਵਾਈ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ (ਇੰਟ.)- ਸੰਸਦ ਦੇ ਮਾਨਸੂਨ ਸੈਸ਼ਨ  (Monsoon season) ਵਿਚ ਦੋਹਾਂ ਸਦਨਾਂ ਵਿਚ ਅੱਜ ਵੀ ਭਾਰੀ ਹੰਗਾਮਾ ਜਾਰੀ ਹੈ। ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਲੋਕਸਭਾ…

ਨਵੀਂ ਦਿੱਲੀ (ਇੰਟ.)- ਸੰਸਦ ਦੇ ਮਾਨਸੂਨ ਸੈਸ਼ਨ  (Monsoon season) ਵਿਚ ਦੋਹਾਂ ਸਦਨਾਂ ਵਿਚ ਅੱਜ ਵੀ ਭਾਰੀ ਹੰਗਾਮਾ ਜਾਰੀ ਹੈ। ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਲੋਕਸਭਾ (Lok Sabha) ਅਤੇ ਰਾਜ ਸਭਾ (Raj sabha) ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ (Parliament) ਦੇ ਮਾਨਸੂਨ ਸੈਸ਼ਨ ਦਾ ਤੀਜੇ ਦਿਨ ਵੀ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜਣ ਦੇ ਆਸਾਰ ਹਨ। ਪੈਗਾਸਸ ਜਾਸੂਸੀ ਕਾਂਡ (Pegasus spy scandal), ਖੇਤੀ ਕਾਨੂੰਨ ਵਿਰੋਧੀ ਅੰਦੋਲਨ (Anti-agricultural law movement) ਅਤੇ ਮਹਿੰਗਾਈ ਦੇ ਮੁੱਦੇ ‘ਤੇ ਲਗਾਤਾਰ ਦੋ ਦਿਨ ਸੰਸਦ ਦੀ ਕਾਰਵਾਈ ਪ੍ਰਭਾਵਿਤ ਹੋਈ ਹੈ। ਅੱਜ ਵੀ ਪੂਰਾ ਦਿਨ ਸੰਸਦ ਵਿਚ ਪੈਗਾਸਸ ਅਤੇ ਕਿਸਾਨਾਂ ਦੇ ਮੁੱਦੇ ‘ਤੇ ਹੰਗਾਮੇ ਦੇ ਆਸਾਰ ਹਨ। 

Leave a Reply

Your email address will not be published. Required fields are marked *