LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab News: ਪੰਜਾਬ ਦੇ ਵਿਦਿਆਰਥੀ ਤੀਸਰੀ ਵਾਰ ਦੇਣਗੇ 12ਵੀਂ ਦੀ ਪ੍ਰੀਖਿਆ, ਲੁਧਿਆਣਾ-ਫਿਰੋਜ਼ਪੁਰ ਦੇ 2 ਕੇਂਦਰਾਂ 'ਚ ਦੂਜੀ ਵਾਰ ਰੱਦ ਹੋਇਆ ਅੰਗਰੇਜ਼ੀ ਦਾ ਪੇਪਰ

pseb43

Punjab News: ਪੰਜਾਬ ਵਿੱਚ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ 24 ਫਰਵਰੀ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਅਗਲੀ ਤਰੀਕ 24 ਮਾਰਚ ਦਾ ਐਲਾਨ ਕਰ ਦਿੱਤਾ ਗਿਆ। ਇਸ ਮਿਤੀ ਨੂੰ ਵੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦੋ ਪ੍ਰੀਖਿਆ ਕੇਂਦਰਾਂ ਵਿੱਚ ਪੁਰਾਣੇ ਲੀਕ ਹੋਏ ਪ੍ਰਸ਼ਨ ਪੱਤਰ ਵੰਡੇ ਗਏ। ਇਹ ਪ੍ਰੀਖਿਆ ਕੇਂਦਰ ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ ਮੌਜੂਦ ਹਨ।

ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਅਤੇ ਫ਼ਿਰੋਜ਼ਪੁਰ ਦੇ ਸਾਹਿਬਜ਼ਾਦਾ ਫਤਿਹ ਸਿੰਘ ਪਬਲਿਕ ਸਕੂਲ। ਇਨ੍ਹਾਂ ਦੋਵਾਂ ਪ੍ਰੀਖਿਆ ਕੇਂਦਰਾਂ ਦੇ ਕੁੱਲ 185 ਵਿਦਿਆਰਥੀ 22 ਮਈ ਨੂੰ ਤੀਜੀ ਵਾਰ ਅੰਗਰੇਜ਼ੀ ਦੀ ਪ੍ਰੀਖਿਆ ਦੇਣਗੇ। ਅਧਿਕਾਰੀਆਂ ਦੀ ਲਾਪ੍ਰਵਾਹੀ ਉਸ ਸਮੇਂ ਫੜੀ ਗਈ ਜਦੋਂ ਪ੍ਰੀਖਿਆਵਾਂ ਦੀ ਚੈਕਿੰਗ ਕਰ ਰਹੇ ਸਟਾਫ ਨੇ ਮਾਰਕਿੰਗ ਸਮੇਂ ਵੱਖ-ਵੱਖ ਪ੍ਰਸ਼ਨ ਪੱਤਰਾਂ 'ਤੇ ਨਜ਼ਰ ਰੱਖੀ।

ਲੁਧਿਆਣਾ ਦੇ ਪ੍ਰੀਖਿਆ ਕੇਂਦਰ ਗੁਰੂਸਰ ਸੁਧਾਰ ਦੇ ਜੀ.ਐਚ.ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 118 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਸਕੂਲ ਨੂੰ 12 ਮਈ ਨੂੰ ਬਾਅਦ ਦੁਪਹਿਰ ਇੱਕ ਈਮੇਲ ਮਿਲੀ ਸੀ ਕਿ ਪ੍ਰੀਖਿਆ 18 ਮਈ ਨੂੰ ਮੁੜ ਕਰਵਾਈ ਜਾਵੇਗੀ, ਇੰਨੇ ਘੱਟ ਸਮੇਂ ਵਿੱਚ ਵਿਦਿਆਰਥੀਆਂ ਲਈ ਨਵੀਂ ਸਥਿਤੀ ਲਈ ਆਪਣੇ ਆਪ ਨੂੰ ਤਿਆਰ ਕਰਨਾ ਸੰਭਵ ਨਹੀਂ ਸੀ। ਇਸ ਲਈ ਚਿੰਤਤ ਅਸੀਂ ਅਧਿਕਾਰੀਆਂ ਤੱਕ ਪਹੁੰਚ ਕੀਤੀ।

ਵਿਦਿਆਰਥੀਆਂ ਨੇ ਲੁਧਿਆਣਾ ਦੇ ਡੀ.ਸੀ ਨਾਲ ਕੀਤੀ ਮੁਲਾਕਾਤ 
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਵੀ ਗੱਲ ਕੀਤੀ। ਉਨ੍ਹਾਂ ਨੂੰ ਬੇਨਤੀ ਕਰਨ ਤੋਂ ਬਾਅਦ ਬੋਰਡ ਨੇ 22 ਮਈ ਨੂੰ ਨੇੜਲੇ ਕੇਂਦਰ 'ਤੇ ਪ੍ਰੀਖਿਆ ਦੁਬਾਰਾ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੇ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ 15 ਮਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਵੀ ਕੀਤੀ ਸੀ।

ਇਹ ਪ੍ਰੀਖਿਆ ਪਹਿਲਾਂ 24 ਫਰਵਰੀ ਨੂੰ ਰੱਦ ਕਰ ਦਿੱਤੀ ਗਈ ਸੀ
ਇਹ ਪ੍ਰੀਖਿਆ ਪਹਿਲਾਂ 24 ਫਰਵਰੀ ਨੂੰ ਰੱਦ ਕਰ ਦਿੱਤੀ ਗਈ ਸੀ। 24 ਮਾਰਚ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਕੇਂਦਰਾਂ ’ਤੇ ਮੁੜ ਪ੍ਰੀਖਿਆ ਲਈ ਗਈ। ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ, ਬੋਰਡ ਨੇ ਸਾਰੇ ਕੇਂਦਰਾਂ ਨੂੰ ਪ੍ਰਸ਼ਨ ਪੱਤਰਾਂ ਵਾਲੇ ਪੈਕੇਟ ਉਨ੍ਹਾਂ ਬੈਂਕਾਂ ਕੋਲ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿੱਥੋਂ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਪ੍ਰਾਪਤ ਹੋਏ ਸਨ।

ਬੋਰਡ ਨੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ’ਤੇ ਸਟਾਫ਼ ਦੀ ਅਣਗਹਿਲੀ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਬੋਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

In The Market