Jalandhar Bypoll Election Result 2023: ਜਲੰਧਰ ਵਾਸੀਆਂ ਲਈ ਅੱਜ ਦਾ ਦਿਨ ਅਹਿਮ ਬਣ ਗਿਆ ਹੈ ਕਿਉਂਕਿ ਅੱਜ ਜ਼ਿਮਨੀ ਚੋਣ 2023 ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ 24 ਸਾਲ ਪੁਰਾਣੇ ਪ੍ਰਿਵਾਰਬਾਦ ਤੋਂ ਵਿੱਚ ਰਹੇ ਜਲੰਧਰ ਨੂੰ ਅਲੱਗ ਕਰਕੇ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਕਈ ਵੱਡੇ ਨੇਤਾਵਾਂ ਨੂੰਪਿੱਛੇ ਛੱਡ ਦਿੱਤਾ ਹੈ।
ਦੱਸ ਦੇਈਏ ਕਿ ਲਗਭਗ ਪਿਛਲੇ 24 ਸਾਲ ਤੋਂ ਕਾਂਗਰਸ ਦਾ ਗੜ ਕਹੇ ਜਾਣ ਵਾਲੇ ਜਲੰਧਰ ਵਿੱਚ ਸੱਤਾਧਾਰੀ ਪਾਰਟੀ ਨੇ ਸੰਨ੍ਹ ਲਗਾ ਦਿੱਤੀ ਹੈ। ਇਸ ਦਰਮਿਆਨ ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦਾ ਹਾਂ।
ਇਸਦੇ ਨਾਲ ਹੀ ਜਿੱਤ ਤੋਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਆਪ ਦੇ ਕੰਮਾਂ ਤੇ ਪੱਕੀ ਮੋਹਰ ਲਗਾ ਦਿੱਤੀ ਹੈ, ਕੋਈ ਵੀ ਚਿਹਰਾ ਸੁਪਰੀਮ ਨਹੀਂ ਹੁੰਦਾ ਇੱਕ ਪਾਰਟੀ ਸੁਪਰੀਮ ਹੁੰਦੀ ਹੈ। MP ਬਣਨ ਤੋਂ ਬਾਅਦ ਜਲੰਧਰ ਦੇ ਸਮਾਰਟ ਸਿਟੀ ਅਤੇ ਜਲੰਧਰ ਏਅਰ ਪੋਰਟ ਦਾ ਮੁੱਦਾ ਰੱਖਣਾ ਪਹਿਲ ਕਦਮ ਹੋਵੇਗਾ।
ਇਸਦੇ ਨਾਲ ਹੀ ਸ਼ੁਸ਼ੀਲ ਰਿੰਕੂ ਦੀ ਪਤਨੀ ਨੇ ਵੀ ਮੀਡੀਆ ਨਾਲ ਗੱਲ ਕਰਨ ਦੌਰਾਨ ਕਿਹਾ ਅਹੁਦਾ ਵੱਡਾ ਹੋਣ ਦੇ ਨਾਲ ਹੀ ਜਿੰਮੇਵਾਰੀ ਵੀ ਵੱਧ ਗਈ ਹੈ। ਉਹ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਅਤੇ CM ਮਾਨ ਨੂੰ ਵਧਾਈ ਦਿੰਦੇ ਹਨ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਮਿਹਨਤ ਦੇ ਨਾਲ ਕੰਮ ਕੀਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
India-Canada Relations: भारत और कनाडा के खराब संबंधों के बीच कनाडाई मंत्री का एक और बड़ा फैसला
Rajasthan Road Accident : डंपर और कार की आपस में टक्कर, 5 युवकों की मौके पर मौत
Punjab-Haryana Weather Update: पंजाब-हरियाणा में 2 दिन कोहरे का येलो अलर्ट, जानें अपने शहर का हाल