LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕਰਵਾਇਆ ਟੋਲ ਪਲਾਜ਼ਾ, ਲੋਕਾਂ ਨੂੰ ਮਿਲੀ ਵੱਡੀ ਰਾਹਤ

bhagwant mann news in punjabi 15 12

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕਰਵਾਇਆ ਟੋਲ ਪਲਾਜ਼ਾ, ਲੋਕਾਂ ਨੂੰ ਮਿਲੀ ਵੱਡੀ ਰਾਹਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ ਤੇ ਹੁਸ਼ਿਆਰਪੁਰ ਦੇ ਟਾਂਡਾ ਰੋਡ 'ਤੇ ਸਥਿਤ ਲਾਚੋਵਾਲ ਟੋਲ ਪਲਾਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਅੱਜ ਲਾਚੋਵਾਲ ਟੋਲ ਪਲਾਜ਼ਾ ਨੂੰ ਜਨਤਾ ਦੇ ਲਈ ਬੰਦ ਕਰ ਦਿੱਤਾ ਹੈ।

ਇਸ ਟੋਲ ਪਲਾਜ਼ਾ ਦੀ 15 ਸਾਲ ਦੀ ਮਿਆਦ ਪੂਰੀ ਹੋ ਚੁੱਕੀ ਸੀ। ਜਿਥੇ ਅੱਜ ਮੌਕੇ ਤੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਲਈ ਐਲਾਨ ਕੀਤਾ ਹੈ ਕਿ ਹਰ ਇਕ ਟੋਲ ਪਲਾਜ਼ਾ ਆਪਣੀ expiry ਤਾਰੀਖ਼ ਲਿਖ ਕੇ ਟੋਲ ਪਲਾਜ਼ਾ 'ਤੇ ਲਗਾਉਣ।

ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਨੇ Agreement ਦੀਆਂ ਸ਼ਰਤਾਂ ਦੀ ਉਲੰਘਣਾ ਪਾਰ ਕੀਤੀ ਹੈ ਤੇ ਕੰਪਨੀ ਦੇ ਖ਼ਿਲਾਫ਼ ਨੋਟਿਸ ਕੱਢ ਕੇ F.I.R. ਵੀ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ 1 ਕਰੋੜ 94 ਲੱਖ ਦਾ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਟੋਲ ਪਲਾਜ਼ਿਆਂ ਦੀ ਵੀ ਵਾਰੀ ਆਵੇਗੀ।

ਜਿਸ ਟੋਲ ਪਲਾਜ਼ਾ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈਉਸ ਦੀ ਲਿਸਟ ਸਾਡੇ ਕੋਲ ਹੋਵੇਗੀ ਤੇ ਆਉਣ ਵਾਲੇ ਦਿਨਾਂ ਵਿਚ ਟੋਲ ਪਲਾਜ਼ਾ ਦੀਆਂ ਕੰਪਨੀਆਂ ਦੇ ਵੱਡੇ ਖ਼ੁਲਾਸੇ ਸਾਹਮਣੇ ਆਉਣਗੇ। ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਵੱਲੋਂ ਸ਼ਰਤਾਂ ਦੀ ਉਲੰਘਣਾ ਪਾਰ ਕੀਤੀ ਗਈ ਹੈ ਅਤੇ ਲੋਕਾਂ ਕੋਲੋਂ ਪੈਸੇ ਲੈ ਕੇ ਗਲਤ ਵਰਤੋਂ ਕੀਤੀ ਗਈ ਹੈ। ਤੇ ਅੱਜ ਤੋਂ ਲਾਚੋਵਾਲ ਦਾ ਟੋਲ ਪਲਾਜ਼ਾ ਜਨਤਾ ਲਈ ਫਰੀ ਕਰ ਦਿੱਤਾ ਗਿਆ ਹੈ।

Also Read: ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਮਿਲੀ ਨਾਬਾਲਿਗ ਕੁੜੀ ਦੀ ਖੇਤ ‘ਚ ਪਈ ਲਾਸ਼

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੋਟਿਸ ਕੱਢਦੇ ਹੋਏ ਕੰਪਨੀ ਖ਼ਿਲਾਫ਼ ਧੋਖਾਧੜੀ ਦਾਮਾਮਲਾ ਦਰਜ ਕਰ ਦਿੱਤਾ ਹੈ।  ਉਨ੍ਹਾਂ ਨੇ  ਬਾਕੀ ਟੋਲ ਪਲਾਜ਼ਾ ਵਾਲਿਆਂ ਨੂੰ ਆਪਣੀ ਮਿਆਦ ਦੀ ਮਿਤੀ ਲਿਖਣ ਦੀ ਚਿਤਾਵਨੀ ਦਿੱਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਧੁਰੀ ਅਤੇ ਲੁਧਿਆਣਾ ਦੇ ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਮਿਆਦ ਪੁਗਣ ਵਾਲੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਦੌਰਾਨ ਲਾਚੋਵਾਲ ਦੇ ਟੋਲ ਪਲਾਜ਼ਾ 'ਤੇ ਪੂਰੇ ਸੁਰੱਖਿਆ ਦੇ  ਇੰਤਜ਼ਾਮ ਕੀਤੇ ਗਏ ਹਨ।

In The Market